ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

Air Fare To Rise: ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਦੇ ਨਾਲ ਹੀ Go First ਨੇ ਉਡਾਣਾਂ ਰੱਦ ਕਰਕੇ ਹਵਾਈ ਯਾਤਰੀਆਂ ਨੂੰ ਦਿੱਤਾ ਝਟਕਾ, ਮਹਿੰਗਾ ਹੋ ਸਕਦਾ ਹਵਾਈ ਸਫਰ

Airfare Likely To Go Up: ਇਸ ਛੁੱਟੀਆਂ ਦੇ ਸੀਜ਼ਨ 'ਚ ਯਾਤਰਾ ਕਰਨ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਝਟਕਾ ਲੱਗਣ ਵਾਲਾ ਹੈ ਕਿਉਂਕਿ GoFirst ਦੇ ਫੈਸਲੇ ਤੋਂ ਬਾਅਦ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ।

Air Fare To Rise: First ਏਅਰਵੇਜ਼ ਦੇ ਦੋ ਦਿਨਾਂ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰਨ ਦੇ ਫੈਸਲੇ ਦਾ ਖਮਿਆਜ਼ਾ ਹਵਾਈ ਯਾਤਰੀਆਂ ਨੂੰ ਭੁਗਤਣਾ ਪੈ ਸਕਦਾ ਹੈ। ਏਅਰਲਾਈਨਾਂ ਦੇ ਸਪੌਟ ਕਿਰਾਏ ਵਿੱਚ ਵਾਧਾ ਹੋ ਸਕਦਾ ਹੈ, ਖਾਸ ਕਰਕੇ ਉਨ੍ਹਾਂ ਰੂਟਾਂ ਵਿੱਚ ਜਿੱਥੇ GoFirst ਉਡਾਣ ਭਰਦੀ ਸੀ। ਘਰੇਲੂ ਹਵਾਈ ਯਾਤਰਾ ਵੀ ਆਪਣੀ ਪੀਕ 'ਤੇ ਹੈ। ਜਹਾਜ਼ਾਂ ਵਿੱਚ ਓਕਿਊਪੇਸੀ ਰੇਟ 90 ਪ੍ਰਤੀਸ਼ਤ ਦੇ ਨੇੜੇ ਹੈ। ਮਤਲਬ ਬੁਕਿੰਗ ਲਈ ਬਹੁਤ ਘੱਟ ਸੀਟਾਂ ਬਚੀਆਂ ਹਨ। ਅਜਿਹੀ ਸਥਿਤੀ ਵਿੱਚ, GoFirst ਉਡਾਣਾਂ ਦੇ ਰੱਦ ਹੋਣ ਤੋਂ ਬਾਅਦ, ਯਾਤਰੀਆਂ ਨੂੰ ਹੋਰ ਏਅਰਲਾਈਨਾਂ ਵਿੱਚ ਟਿਕਟਾਂ ਦੀ ਬੁਕਿੰਗ ਲਈ 20 ਤੋਂ 25 ਪ੍ਰਤੀਸ਼ਤ ਵੱਧ ਕਿਰਾਇਆ ਦੇਣਾ ਪੈ ਸਕਦਾ ਹੈ।

ਇਸ ਗਰਮੀ ਦੇ ਮੌਸਮ ਵਿੱਚ, 26 ਮਾਰਚ ਤੋਂ 28 ਅਕਤੂਬਰ ਤੱਕ, GoFirst ਨੇ ਹਰ ਹਫ਼ਤੇ 1538 ਉਡਾਣਾਂ ਭਰਨੀਆਂ ਹਨ। ਜਿਸ 'ਚ ਦਿੱਲੀ-ਸ਼੍ਰੀਨਗਰ ਅਤੇ ਮੁੰਬਈ-ਗੋਆ ਰੂਟਾਂ 'ਤੇ ਰੋਜ਼ਾਨਾ 6 ਫਲਾਈਟਾਂ ਭਰਨੀਆਂ ਹੁੰਦੀਆਂ ਹਨ। ਦਿੱਲੀ-ਮੁੰਬਈ ਵਿਚਕਾਰ 52 ਉਡਾਣਾਂ 'ਚੋਂ 6, ਦਿੱਲੀ-ਲੇਹ ਵਿਚਕਾਰ 13 'ਚੋਂ 5 ਉਡਾਣਾਂ ਅਤੇ ਦਿੱਲੀ-ਬਾਗਡੋਗਰਾ ਵਿਚਕਾਰ 10 'ਚੋਂ 3 ਉਡਾਣਾਂ ਰੋਜ਼ਾਨਾ ਭਰੀਆਂ ਜਾਣੀਆਂ ਹਨ।

ਇਹ ਵੀ ਪੜ੍ਹੋ: Russia Ukraine War: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਡਰੋਨ ਨਾਲ ਹਮਲੇ ਦੀ ਕੋਸ਼ਿਸ਼

ਮਈ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ, ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਹਵਾਈ ਯਾਤਰਾ ਦੀ ਮੰਗ ਵੱਧ ਜਾਂਦੀ ਹੈ। ਇਸ ਸਭ ਦੇ ਬਾਵਜੂਦ GoFirst ਨੇ ਦੋ ਦਿਨਾਂ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ GoFirst ਉਡਾਣਾਂ ਦੇ ਰੱਦ ਹੋਣ ਨਾਲ ਪਟਨਾ, ਜੰਮੂ ਅਤੇ ਲੇਹ ਵਰਗੇ ਰੂਟਾਂ ਦੇ ਹਵਾਈ ਕਿਰਾਏ 'ਤੇ ਅਸਰ ਪੈ ਸਕਦਾ ਹੈ, ਜਿੱਥੇ ਡਿਮਾਂਡ-ਸਪਲਾਈ ਦਾ ਅੰਤਰ ਦੇਖਿਆ ਜਾ ਸਕਦਾ ਹੈ। ਦੂਜੀ ਸਮੱਸਿਆ ਫਲਾਈਟਾਂ ਦੇ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਦੀ ਹੈ। ਉਨ੍ਹਾਂ ਨੂੰ ਆਪਣੇ ਪੈਸੇ ਦੀ ਵਾਪਸੀ ਕਿਵੇਂ ਅਤੇ ਕਦੋਂ ਮਿਲੇਗੀ। ਹਾਲਾਂਕਿ GoFirst ਨੇ ਕਿਹਾ ਹੈ ਕਿ ਉਹ ਯਾਤਰੀਆਂ ਦੇ ਪੈਸੇ ਵਾਪਸ ਕਰ ਦੇਵੇਗਾ। ਉਡਾਣਾਂ ਰੱਦ ਹੋਣ ਤੋਂ ਪ੍ਰੇਸ਼ਾਨ ਯਾਤਰੀ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।

ਉਡਾਣਾਂ ਨੂੰ ਰੱਦ ਕਰਨ ਦੇ GoFirst Airways ਦੇ ਫੈਸਲੇ ਤੋਂ ਨਾਰਾਜ਼, DGCA ਨੇ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਦੇ ਖਿਲਾਫ ਗਲਤੀ ਲਈ ਕਾਰਵਾਈ ਕਿਉਂ ਨਾ ਕੀਤੀ ਜਾਵੇ। GoFirst ਨੂੰ ਜਵਾਬ ਦਾਖਲ ਕਰਨ ਦੇ ਨਾਲ, 5 ਮਈ ਤੋਂ ਫਲਾਈਟ ਸ਼ਡਿਊਲ ਦਾ ਵੇਰਵਾ ਵੀ DGCA ਨੂੰ ਦੇਣਾ ਹੋਵੇਗਾ।

ਟਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ (TAAI) ਦੇ ਪ੍ਰਧਾਨ ਜੋਤੀ ਮਯਾਲ ਨੇ ਕਿਹਾ ਕਿ GoFirst 17 ਸਾਲਾਂ ਤੋਂ ਉਡਾਣ ਭਰ ਰਹੀ ਸੀ ਅਤੇ ਇਹ ਸੰਕਟ ਉਦੋਂ ਆਇਆ ਹੈ ਜਦੋਂ ਦੇਸ਼ ਵਿੱਚ ਘਰੇਲੂ ਹਵਾਈ ਯਾਤਰਾ ਦੀ ਮੰਗ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਰੂਟਾਂ 'ਤੇ GoFirst ਉਡਾਣ ਭਰ ਰਹੀ ਸੀ, ਉਨ੍ਹਾਂ ਰੂਟਾਂ 'ਤੇ ਕਿਰਾਏ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹਵਾਈ ਕਿਰਾਏ ਵਿੱਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ: Serbia School Shooting: ਸਰਬੀਆ ਦੇ ਸਕੂਲ 'ਚ ਗੋਲੀਬਾਰੀ, 7ਵੀਂ ਜਮਾਤ ਦੇ ਬੱਚੇ ਨੇ ਚਲਾਈ ਗੋਲੀ, 9 ਲੋਕਾਂ ਦੀ ਮੌਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
Advertisement
ABP Premium

ਵੀਡੀਓਜ਼

Insta ਤੇ FB 'ਤੇ ਲੱਖਾਂ 'ਚ followers, ਵੋਟਾਂ ਮਿਲੀਆਂ ਸਿਰਫ਼ 146, Socail Media 'ਤੇ ਰੱਜ ਕੇ ਉੱਡਿਆ ਮਜ਼ਾਕBJP ਲੀਡਰ ਨੇ ਕਿਸਾਨ ਲੀਡਰ Jagjit Singh Dhalewal ਨੂੰ ਵੰਗਾਰਿਆਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਦਿੱਲੀ 'ਚ ਦਾਖਿਲ ਨਹੀਂ ਹੋ ਸਕਣਗੀਆਂAAP|Harjot Bains| ਭੰਗੜੇ ਪਾ ਕੇ ਆਪ ਵਰਕਰਾਂ ਨੇ ਮਨਾਈ ਖੁਸ਼ੀ, Harjot Bains ਨੇ ਕਹਿ ਦਿੱਤੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !
Embed widget