Jagan Mohan Reddy: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੋਡਸ਼ੋਅ 'ਤੇ ਹੋਇਆ ਪਥਰਾਅ, ਮੱਥ 'ਤੇ ਲੱਗੀ ਸੱਟ
Andhra Pradesh Election 2024: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਸ਼ਨੀਵਾਰ (13 ਅਪ੍ਰੈਲ) ਨੂੰ ਰੋਡ ਸ਼ੋਅ ਕੱਢਿਆ, ਜਿਸ ਦੌਰਾਨ ਉਨ੍ਹਾਂ 'ਤੇ ਪਥਰਾਅ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਦੇ ਸੱਟ ਲੱਗ ਗਈ।
Andhra Pradesh Polls 2024: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ YSRCP ਮੁਖੀ ਜਗਨ ਮੋਹਨ ਰੈੱਡੀ ਸ਼ਨੀਵਾਰ (13 ਅਪ੍ਰੈਲ) ਰਾਤ ਨੂੰ ਰੋਡ ਸ਼ੋਅ 'ਤੇ ਪਥਰਾਅ ਹੋਣ ਕਰਕੇ ਜ਼ਖਮੀ ਹੋ ਗਏ ਹਨ। ਜਗਨ ਮੋਹਨ ਰੈਡੀ 'ਤੇ ਇਹ ਹਮਲਾ ਅਜੀਤ ਸਿੰਘ ਨਗਰ 'ਚ ਹੋਇਆ। ਰੋਡ ਸ਼ੋਅ ਦੌਰਾਨ ਪੱਥਰਬਾਜ਼ੀ 'ਚ ਸੀਐਮ ਰੈੱਡੀ ਦੇ ਮੱਥੇ 'ਤੇ ਸੱਟ ਲੱਗ ਗਈ।
ਵਿਜੇਵਾੜਾ ਦੇ ਸਿੰਘ ਨਗਰ ਵਿੱਚ ਬੱਸ ਯਾਤਰਾ ਦੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਮੁੱਖ ਮੰਤਰੀ ਜਗਨ ਮੋਹਨ ਰੈਡੀ 'ਤੇ ਪੱਥਰ ਸੁੱਟ ਦਿੱਤਾ ਸੀ। ਜਗਨ ਦੀ ਖੱਬੀ ਅੱਖ ਦੇ ਉੱਪਰਲੇ ਭਰਵੱਟੇ 'ਤੇ ਮਾਮੂਲੀ ਜਿਹੀ ਸੱਟ ਲੱਗੀ ਹੈ। ਇਸ ਦੌਰਾਨ ਡਾਕਟਰਾਂ ਨੇ ਬੱਸ ਦੇ ਅੰਦਰ ਹੀ ਉਨ੍ਹਾਂ ਦਾ ਇਲਾਜ ਕੀਤਾ ਅਤੇ ਇਸ ਤੋਂ ਬਾਅਦ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ ਗਈ।
ਸੱਟ ਵਾਲੀ ਥਾਂ 'ਤੇ ਲੱਗੇ ਦੋ ਟਾਂਕੇ
ਵਾਈਐਸਆਰ ਕਾਂਗਰਸ ਪਾਰਟੀ ਦੇ ਮੁਖੀ ਸ਼ਨੀਵਾਰ ਨੂੰ ਆਪਣੇ ਮੇਮੰਥਾ ਸਿੱਧਮ (ਮਤਲਬ 'ਵੀ ਆਰ ਰੈਡੀ') ਦੇ ਤਹਿਤ ਇੱਕ ਬੱਸ ਵਿੱਚ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਸੁੱਟਿਆ ਗਿਆ ਪੱਥਰ ਮੁੱਖ ਮੰਤਰੀ ਦੀ ਖੱਬੇ ਭਰਵੱਟੇ 'ਤੇ ਲੱਗਿਆ, ਜਿਸ ਕਾਰਨ ਉਨ੍ਹਾਂ ਦੀ ਅੱਖ ਮਸਾਂ-ਮਸਾਂ ਬਚੀ। ਮੈਡੀਕਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੱਟ ਵਾਲੀ ਥਾਂ 'ਤੇ ਦੋ ਟਾਂਕੇ ਲਗਾਏ ਗਏ ਹਨ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਪੱਥਰ ਨੇੜਲੇ ਇੱਕ ਸਕੂਲ ਤੋਂ ਸੁੱਟਿਆ ਗਿਆ ਸੀ। ਵਾਈਐਸਆਰਸੀਪੀ ਦੇ ਇੱਕ ਮੈਂਬਰ ਨੇ ਦੋਸ਼ ਲਾਇਆ ਕਿ ਇਹ ਹਮਲਾ ਟੀਡੀਪੀ ਗਠਜੋੜ ਦੀ ਸਾਜ਼ਿਸ਼ ਸੀ। ਪਾਰਟੀ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਟੀਡੀਪੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਘਬਰਾਹਟ ਨੂੰ ਦਰਸਾਉਂਦੀ ਹੈ।
VIDEO | Andhra Pradesh Chief Minister YS Jagan Mohan Reddy receives treatment after stone were pelted at his convoy in Vijayawada.
— Press Trust of India (@PTI_News) April 13, 2024
STORY | Andhra Pradesh CM Jagan injured in stone pelting incident during Vijayawada road show
READ: https://t.co/lauxKSXtWB pic.twitter.com/aw1ZZzfH21
ਇਹ ਵੀ ਪੜ੍ਹੋ: Ship Seized By Iran: ਈਰਾਨ ਨੇ ਸਮੁੰਦਰ ਦੇ ਵਿਚਾਲੇ 'ਇਜ਼ਰਾਈਲੀ' ਜਹਾਜ਼ ਨੂੰ ਕੀਤਾ ਕਾਬੂ, 17 ਭਾਰਤੀ ਵੀ ਸਵਾਰ, ਵੀਡੀਓ ਵਾਇਰਲ
ਇੱਕ ਵੀਡੀਓ ਵਿੱਚ ਸੀਐਮ ਜਗਨ ਮੋਹਨ ਰੈੱਡੀ ਵਾਹਨ ਦੇ ਉੱਤੇ ਖੜ੍ਹੇ ਹੋ ਕੇ ਭੀੜ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਵੀਡੀਓ 'ਚ ਦੇਖਿਆ ਗਿਆ ਕਿ ਉਹ ਆਪਣੀ ਖੱਬੀ ਅੱਖ 'ਤੇ ਹੱਥ ਰੱਖਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਮੌਜੂਦ ਲੋਕਾਂ ਵਿੱਚੋਂ ਇੱਕ ਨੇ ਉਨ੍ਹਾਂ ਦੀ ਖੱਬੀ ਅੱਖ ਦੇ ਭਰਵੱਟੇ 'ਤੇ ਕੱਪੜਾ ਲਪੇਟ ਦਿੱਤਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਮਨੀਸ਼ ਤਿਵਾੜੀ, ਕਾਂਗਰਸ ਵੱਲੋਂ ਇੱਕ ਹੋਰ ਲਿਸਟ ਜਾਰੀ