ਪੜਚੋਲ ਕਰੋ
Advertisement
ਫੌਜ ਮੁਖੀ ਦਾ ਬਿਆਨ, 'ਚੀਨੀ ਸਿਰਫ ਜਸ਼ਨ ਵੇਖਣ ਆਏ ਸੀ, ਕੋਈ ਘੁਸਪੈਠ ਨਹੀਂ ਹੋਈ'
ਰਾਵਤ ਨੇ ਕਿਹਾ ਕਿ ਚੀਨੀ ਆਪਣੀ ਮੰਨੀ ਜਾਣ ਵਾਲੀ ਐਲਏਸੀ 'ਤੇ ਆਉਂਦੇ ਹਨ ਤੇ ਗਸ਼ਤ ਕਰਦੇ ਹਨ। ਅਸੀਂ ਉਨ੍ਹਾਂ ਨੂੰ ਰੋਕਦੇ ਹਾਂ। ਕਈ ਵਾਰ ਸਥਾਨਕ ਪੱਧਰ 'ਤੇ ਜਸ਼ਨ ਸਮਾਗਮ ਵੀ ਹੁੰਦੇ ਹਨ। ਡੇਮਚੋਕ ਸੈਕਟਰ ਵਿੱਚ ਸਾਡੀ ਵੱਲ ਤਿੱਬਤੀ ਜਸ਼ਨ ਮਨਾ ਰਹੇ ਸੀ। ਇਸ ਦੇ ਆਧਾਰ 'ਤੇ ਕੁਝ ਚੀਨੀ ਇਹ ਦੇਖਣ ਆਏ ਸੀ ਕਿ ਕੀ ਹੋ ਰਿਹਾ ਹੈ, ਪਰ ਕੋਈ ਘੁਸਪੈਠ ਨਹੀਂ ਹੋਈ। ਸਭ ਆਮ ਹੈ।
ਨਵੀਂ ਦਿੱਲੀ: ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਲੱਦਾਖ ਦੇ ਡੇਮਚੋਕ ਸੈਕਟਰ ਵਿੱਚ ਚੀਨ ਨੇ ਕੋਈ ਘੁਸਪੈਠ ਨਹੀਂ ਕੀਤੀ। ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਕਿਹਾ ਕਿ ਕੋਈ ਘੁਸਪੈਠ ਨਹੀਂ ਹੋਈ। ਜਨਰਲ ਰਾਵਤ ਦਾ ਇਹ ਬਿਆਨ ਅਜਿਹੀਆਂ ਰਿਪੋਰਟਾਂ ਵਿਚਾਲੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਚੀਨੀ ਜਵਾਨਾਂ ਨੇ 6 ਜੁਲਾਈ ਨੂੰ ਦਲਾਈ ਲਾਮਾ ਦੇ ਜਨਮਦਿਨ ਮੌਕੇ ਕੁਝ ਤਿੱਬਤੀਆਂ ਵੱਲੋਂ ਤਿੱਬਤੀ ਝੰਡੇ ਫਹਿਰਾਏ ਜਾਣ ਬਾਅਦ ਵਾਸਤਵਿਕ ਕੰਟਰੇਲ ਰੇਖਾ (LAC) ਪਾਰ ਕੀਤੀ ਸੀ।
ਰਾਵਤ ਨੇ ਕਿਹਾ ਕਿ ਚੀਨੀ ਆਪਣੀ ਮੰਨੀ ਜਾਣ ਵਾਲੀ ਐਲਏਸੀ 'ਤੇ ਆਉਂਦੇ ਹਨ ਤੇ ਗਸ਼ਤ ਕਰਦੇ ਹਨ। ਅਸੀਂ ਉਨ੍ਹਾਂ ਨੂੰ ਰੋਕਦੇ ਹਾਂ। ਕਈ ਵਾਰ ਸਥਾਨਕ ਪੱਧਰ 'ਤੇ ਜਸ਼ਨ ਸਮਾਗਮ ਵੀ ਹੁੰਦੇ ਹਨ। ਡੇਮਚੋਕ ਸੈਕਟਰ ਵਿੱਚ ਸਾਡੀ ਵੱਲ ਤਿੱਬਤੀ ਜਸ਼ਨ ਮਨਾ ਰਹੇ ਸੀ। ਇਸ ਦੇ ਆਧਾਰ 'ਤੇ ਕੁਝ ਚੀਨੀ ਇਹ ਦੇਖਣ ਆਏ ਸੀ ਕਿ ਕੀ ਹੋ ਰਿਹਾ ਹੈ, ਪਰ ਕੋਈ ਘੁਸਪੈਠ ਨਹੀਂ ਹੋਈ। ਸਭ ਆਮ ਹੈ।Army Chief Gen Bipin Rawat on 'Chinese troop movements in Demchok': There has been no intrusion. Chinese come & patrol their perceived line of actual control, which we try & prevent them. We try & attempt to reach out to our line of actual control which has been given to us. pic.twitter.com/9ATFHCQzhK
— ANI (@ANI) July 13, 2019
ਦੱਸ ਦੇਈਏ ਸ਼ਨੀਵਾਰ ਨੂੰ ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਇੱਕ ਖ਼ਬਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਲੱਦਾਖ ਦੇ ਡੇਮਚੋਕ ਵਿੱਚ ਚੀਨੀ ਘੁਸਪੈਠ ਸੁਰੱਖਿਆ ਚਿੰਤਾ ਦਾ ਗੰਭੀਰ ਵਿਸ਼ਾ ਹੈ। ਮੋਦੀ ਸਰਕਾਰ ਨੂੰ ਹਰ ਪੱਧਰ 'ਤੇ ਚੀਨ ਤੋਂ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਬੀਜੇਪੀ ਦਾ ਰਵੱਈਆ ਜ਼ਿੰਮੇਵਾਰ ਹੈ।Chinese Incursion in Ladakh’s Demchok is a matter of grave security concern!
— Randeep Singh Surjewala (@rssurjewala) July 13, 2019
Modi Govt which has a baggage of the Doklam debacle must take up this intrusion with China at all levels.
BJP’s listless attitude responsible for compromising National Security!https://t.co/zzuVdtuZq5
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement