(Source: ECI/ABP News/ABP Majha)
Bandipura Blast: ਬਾਂਦੀਪੁਰਾ 'ਚ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਅੱਤਵਾਦੀ ਹਮਲਾ, 1 ਪੁਲਿਸ ਕਰਮੀ ਦੀ ਮੌਤ, 4 ਜਵਾਨ ਜ਼ਖਮੀ
Terrorists Attack In Bandipora: ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਗ੍ਰਨੇਡ ਨਾਲ ਹਮਲਾ ਕੀਤਾ।
Terrorists Attack In Bandipora: ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਵੱਲੋਂ ਗ੍ਰਨੇਡ ਸੁੱਟੇ ਜਾਣ ਕਾਰਨ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਇਕ ਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਮਲਾਵਰ ਅੱਤਵਾਦੀਆਂ ਦੀ ਭਾਲ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
J&K | Terrorists attack a joint party of security forces in Bandipora, 5 persons injured; Details awaited: Jammu & Kashmir Police
— ANI (@ANI) February 11, 2022
ਪੀਟੀਆਈ ਨੇ ਬੁਲਾਰੇ ਦੇ ਹਵਾਲੇ ਨਾਲ ਕਿਹਾ, "ਸ਼ਾਮ 5 ਵਜੇ, ਅੱਤਵਾਦੀਆਂ ਨੇ ਬਾਂਦੀਪੁਰਾ ਵਿੱਚ ਪੁਲਿਸ ਅਤੇ ਬੀਐਸਐਫ ਦੀ ਇੱਕ ਸਾਂਝੀ ਪਾਰਟੀ 'ਤੇ ਇੱਕ ਗ੍ਰਨੇਡ ਸੁੱਟਿਆ, ਜਿਸ ਦੇ ਨਤੀਜੇ ਵਜੋਂ ਇੱਕ ਪੁਲਿਸ ਕਰਮਚਾਰੀ ਸ਼ਹੀਦ ਹੋ ਗਿਆ ਅਤੇ ਚਾਰ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ,"।
ਪੁਲਿਸ ਨੇ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੁਲਾਰੇ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਅਧਿਕਾਰੀ ਇਸ ਦਹਿਸ਼ਤਗਰਦੀ ਦੇ ਪੂਰੇ ਹਾਲਾਤਾਂ ਦੀ ਜਾਂਚ ਕਰੇਗੀ।
ਉਨ੍ਹਾਂ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਸੋਮਵਾਰ ਨੂੰ ਗੰਦਰਬਲ ਜ਼ਿਲੇ ਦੇ ਚਪੜਗੁੰਡ ਇਲਾਕੇ 'ਚ ਅੱਤਵਾਦੀਆਂ ਨੇ ਸਸ਼ਤ੍ਰ ਸੀਮਾ ਬਲ (SSB) ਦੇ ਬੰਕਰ 'ਤੇ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਸੀ। ਖੁਸ਼ਕਿਸਮਤੀ ਨਾਲ, ਇਹ ਗ੍ਰਨੇਡ ਬੰਕਰ ਨਾਲ ਨਹੀਂ ਟਕਰਾਇਆ ਅਤੇ ਸੜਕ 'ਤੇ ਡਿੱਗ ਕੇ ਫਟ ਗਿਆ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ: LAC ‘ਤੇ ਚੀਨ ਦੀ ਚਾਲ ਇੱਕ ਵਾਰ ਫਿਰ ਹੋਈ ਉਜਾਗਰ, ਲੱਦਾਖ 'ਚ ਘੁਸਪੈਠ ਦੀ ਵੀਡੀਓ ਵਾਇਰਲ, ਸੈਨਾ ਨੇ ਦਿੱਤੀ ਸਫਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904