Bengaluru Rain : ਬੈਂਗਲੁਰੂ 'ਚ ਭਾਰੀ ਮੀਂਹ ਕਾਰਨ ਬਣੀ ਹੜ੍ਹ ਵਰਗੀ ਸਥਿਤੀ , ਨੁਕਸਾਨੇ ਗਏ ਕਈ ਵਾਹਨ , IMD ਵੱਲੋਂ ਯੈਲੋ ਅਲਰਟ ਜਾਰੀ
Bengaluru Rain : ਕਰਨਾਟਕ ਦੇ ਬੈਂਗਲੁਰੂ 'ਚ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਬੇਲੰਦੂਰ ਦੇ ਆਈਟੀ ਖੇਤਰ ਸਮੇਤ ਸ਼ਹਿਰ ਦੇ ਪੂਰਬੀ, ਦੱਖਣ ਅਤੇ ਮੱਧ ਹਿੱਸਿਆਂ 'ਚ ਕਈ ਮੁੱਖ ਸੜਕਾਂ 'ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ।
Bengaluru Rain : ਕਰਨਾਟਕ ਦੇ ਬੈਂਗਲੁਰੂ 'ਚ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਬੇਲੰਦੂਰ ਦੇ ਆਈਟੀ ਖੇਤਰ ਸਮੇਤ ਸ਼ਹਿਰ ਦੇ ਪੂਰਬੀ, ਦੱਖਣ ਅਤੇ ਮੱਧ ਹਿੱਸਿਆਂ 'ਚ ਕਈ ਮੁੱਖ ਸੜਕਾਂ 'ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਰਿਹਾ ਹੈ। ਭਾਰੀ ਮੀਂਹ ਕਾਰਨ ਬੁੱਧਵਾਰ ਨੂੰ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ। ਇੱਥੋਂ ਤੱਕ ਕਿ ਹਾਲਤ ਅਜਿਹੇ ਬਣ ਗਏ ਕਿ ਪਾਰਕਿੰਗ ਵਿੱਚ ਖੜ੍ਹੀਆਂ ਬਾਈਕ ਵੀ ਪਾਣੀ ਵਿੱਚ ਰੁੜ੍ਹਦੀਆਂ ਨਜ਼ਰ ਆਈਆਂ।
#BengaluruRain #Bengaluru
— Kiran Parashar (@KiranParashar21) October 19, 2022
The impact of rainfall in the city is costing dearly to the citizens. Some of the vehicles washed away due to floods in Shivajinagar. @IndianExpress pic.twitter.com/s3u08pxuvg
This is'nt a river,its my building's basement.#bbmp #bengalururains pic.twitter.com/NFU2wmr5o8
— Jeeshan Kohli (@JeeshanKohli) October 20, 2022
ਬੈਂਗਲੁਰੂ ਦੇ ਨੀਵੇਂ ਇਲਾਕਿਆਂ 'ਚ ਭਾਰੀ ਜਲਥਲ ਦੇਖਣ ਨੂੰ ਮਿਲ ਰਿਹਾ ਹੈ। ਖੁੱਲ੍ਹੇ ਮੈਨਹੋਲਾਂ ਵਿੱਚ ਪਾਣੀ ਵਗ ਰਿਹਾ ਹੈ, ਬੇਸਮੈਂਟ ਪਾਰਕਿੰਗ ਪਾਣੀ ਨਾਲ ਭਰੀ ਹੋਈ ਹੈ। ਦਫਤਰ ਜਾਣ ਵਾਲੇ ਲੋਕਾਂ ਨੂੰ ਘਰ ਜਾਂਦੇ ਸਮੇਂ ਮੈਟਰੋ ਸਟੇਸ਼ਨਾਂ 'ਤੇ ਪਨਾਹ ਲੈਣੀ ਪਈ ਕਿਉਂਕਿ ਬਾਰਿਸ਼ ਇੰਨੀ ਜ਼ਿਆਦਾ ਸੀ ਕਿ ਬਾਹਰ ਨਿਕਲਣਾ ਜਾਨਲੇਵਾ ਸਾਬਤ ਹੋ ਸਕਦਾ ਸੀ। ਬੈਂਗਲੁਰੂ 'ਚ ਭਾਰੀ ਮੀਂਹ ਕਾਰਨ ਕੰਧ ਢਹਿ ਗਈ, ਜਿਸ ਕਾਰਨ ਉੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਕੰਧ ਡਿੱਗਣ ਕਾਰਨ ਕਈ ਚਾਰ ਪਹੀਆ ਵਾਹਨ ਨੁਕਸਾਨੇ ਗਏ।
#Bengalururains visual 04 pic.twitter.com/1TEYd6jJNt
— Priyathosh Agnihamsa (@priyathosh6447) October 19, 2022
#bengalururains
— NEMICHAND (@nbsankhlecha) October 18, 2022
Condition of Sultanpet Main Road after an half hour rain pic.twitter.com/32wY5MgG6q