Kolkata News: ਕੋਲਕਾਤਾ ਏਅਰਪੋਰਟ 'ਤੇ ਵਾਪਰਿਆ ਵੱਡਾ ਹਾਦਸਾ, ਆਪਸ 'ਚ ਟਕਰਾਏ 2 ਜਹਾਜ਼ਾਂ ਦੇ ਵਿੰਗ, DGCA ਨੇ ਕੀਤੀ ਆਹ ਕਾਰਵਾਈ
Kolkata Airport News: ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਦੇ ਮੁਤਾਬਕ ਸਾਡਾ ਜਹਾਜ਼ ਕਲੀਅਰੈਂਸ ਦੀ ਉਡੀਕ ਕਰ ਰਿਹਾ ਸੀ, ਉਸ ਵੇਲੇ ਹੀ ਦੂਜੀ ਏਅਰਲਾਈਨ ਕੰਪਨੀ ਦੇ ਜਹਾਜ਼ ਦਾ ਵਿੰਗ ਟਿਪ ਉਸ ਨਾਲ ਟਕਰਾ ਗਿਆ।
Kolkata Airport Latest News: ਪੱਛਮੀ ਬੰਗਾਲ ਦੇ ਕੋਲਕਾਤਾ ਹਵਾਈ ਅੱਡੇ 'ਤੇ ਬੁੱਧਵਾਰ (27 ਮਾਰਚ, 2024), ਇੰਡੀਗੋ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੇ ਵਿੰਗ ਟਕਰਾ ਗਏ। ਇੰਡੀਗੋ ਦੀ ਫਲਾਈਟ ਟੈਕਸੀ ਵੇਅ ਤੋਂ ਲੰਘ ਰਹੀ ਸੀ, ਤਾਂ ਉਸ ਵੇਲੇ ਹੀ ਜਹਾਜ਼ ਦੇ ਹਿੱਸੇ ਦੀ ਦੂਜੇ ਏਅਰ ਇੰਡੀਆ ਦੇ ਜਹਾਜ਼ ਨਾਲ ਟੱਕਰ ਹੋ ਗਈ। ਹਾਲਾਂਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਇਸ ਹਾਦਸੇ ਤੋਂ ਬਾਅਦ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ - ਸਾਡਾ ਇੱਕ ਜਹਾਜ਼ ਕੋਲਕਾਤਾ ਹਵਾਈ ਅੱਡੇ ਦੇ ਰਨਵੇਅ 'ਤੇ ਚੇਨਈ, ਤਾਮਿਲਨਾਡੂ ਜਾਣ ਲਈ ਕਲੀਅਰੈਂਸ ਦੀ ਉਡੀਕ ਕਰ ਰਿਹਾ ਸੀ।
Ground Collision at Kolkata Airport
— AviationAll (@AviationAll_) March 27, 2024
🔵 VT-TGG, 737-800 of Air India Express and VT-ISS, A320neo of IndiGo have made contact while taxing to RW19R
🔵 VT-TGG was off to Chennai and VT-ISS was off to Darbhanga, both returned to bay
🔵 Further details awaited
📸@lmfaookbro pic.twitter.com/I6ZHKLMli6
ਉਸ ਵੇਲੇ ਦੂਜੀ ਏਅਰਲਾਈਨ ਕੰਪਨੀ ਦੇ ਜਹਾਜ਼ ਦਾ ਵਿੰਗ ਟਿਪ (ਵਿੰਗ ਦੇ ਕਿਨਾਰੇ ਦਾ ਹਿੱਸਾ) ਉਸ ਨਾਲ ਟਕਰਾ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਭੇਜ ਦਿੱਤਾ ਗਿਆ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਅਤੇ ਏਅਰਪੋਰਟ ਅਥਾਰਟੀ ਨਾਲ ਸਹਿਯੋਗ ਕਰ ਰਹੇ ਹਾਂ। ਸਾਨੂੰ ਅਫਸੋਸ ਹੈ ਕਿ ਇਸ ਹਾਦਸੇ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋਈ।
ਹਾਦਸੇ ਤੋਂ ਬਾਅਦ DGCA ਨੇ ਲਿਆ ਆਹ ਐਕਸ਼ਨ
ਇਸ ਹਾਦਸੇ ਤੋਂ ਬਾਅਦ ਡੀਜੀਸੀਏ ਨੇ ਇੰਡੀਗੋ ਏਅਰਲਾਈਨਜ਼ ਦੇ ਪਾਇਲਟਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਹਵਾਬਾਜ਼ੀ ਕੰਪਨੀ ਦੇ ਇਨ੍ਹਾਂ ਪਾਇਲਟਾਂ ਨੂੰ ਰੋਸਟਰ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Lok Sabha Elections 2024: Toll Tax ‘ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਤਾ ਵੱਡਾ ਬਿਆਨ, ਕਿਹਾ- ਅਸੀਂ ਖ਼ਤਮ ਕਰਨ ਵਾਲੇ ਹਾਂ ਟੋਲ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।