Indian Navy and NCB Join Operation: ਗੁਜਰਾਤ ਤੱਟ ਤੋਂ ਫੜੀ ਗਈ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ, ਨੇਵੀ ਨੇ NCB ਨਾਲ ਮਿਲ ਕੇ ਕੀਤਾ ਵੱਡਾ ਐਕਸ਼ਨ...ਅਮਿਤ ਸ਼ਾਹ ਬੋਲੇ...
Indian Navy and NCB Join Operation: ਐਨਸੀਬੀ ਨੇ ਗੁਜਰਾਤ ਦੇ ਤੱਟ ਤੋਂ ਲਗਪਗ 3,300 ਕਿਲੋਗ੍ਰਾਮ ਨਸ਼ੀਲੇ ਪਦਾਰਥ ਲਿਜਾ ਰਹੀ ਸ਼ੱਕੀ ਕਿਸ਼ਤੀ ਨੂੰ ਫੜਿਾ ਹੈ। ਭਾਰਤੀ ਜਲ ਸੈਨਾ ਨੇ ਬਿਆਨ ਵਿੱਚ ਕਿਹਾ ਹੈ ਕਿ ਇਹ ਜ਼ਬਤ ਮਾਤਰਾ ਦੇ ਲਿਹਾਜ਼ ਨਾਲ ਹਾਲ ਦੇ ਸਮੇਂ ਵਿੱਚ ਸਭ ਤੋਂ ਵੱਡੀ ਕਾਰਵਾਈ ਹੈ।
Indian Navy and NCB Join Operation: ਭਾਰਤੀ ਜਲ ਸੈਨਾ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨਾਲ ਮਿਲ ਕੇ ਮੰਗਲਵਾਰ ਨੂੰ ਵੱਡਾ ਸਾਂਝਾ ਆਪ੍ਰੇਸ਼ਨ ਕੀਤਾ ਹੈ। ਐਨਸੀਬੀ ਨੇ ਗੁਜਰਾਤ ਦੇ ਤੱਟ ਤੋਂ ਲਗਪਗ 3,300 ਕਿਲੋਗ੍ਰਾਮ ਨਸ਼ੀਲੇ ਪਦਾਰਥ ਲਿਜਾ ਰਹੀ ਸ਼ੱਕੀ ਕਿਸ਼ਤੀ ਨੂੰ ਫੜਿਾ ਹੈ। ਭਾਰਤੀ ਜਲ ਸੈਨਾ ਨੇ ਬਿਆਨ ਵਿੱਚ ਕਿਹਾ ਹੈ ਕਿ ਇਹ ਜ਼ਬਤ ਮਾਤਰਾ ਦੇ ਲਿਹਾਜ਼ ਨਾਲ ਹਾਲ ਦੇ ਸਮੇਂ ਵਿੱਚ ਸਭ ਤੋਂ ਵੱਡੀ ਕਾਰਵਾਈ ਹੈ।
ਜਲ ਸੈਨਾ ਨੇ ਦੱਸਿਆ ਕਿ ਸ਼ੱਕੀ ਜਹਾਜ਼ ਨੂੰ ਅਰਬ ਸਾਗਰ 'ਚ ਗੁਜਰਾਤ ਤੱਟ 'ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਨੇੜੇ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਫੜੀ ਗਈ ਕਿਸ਼ਤੀ ਤੇ ਅਮਲੇ ਨੂੰ ਨਸ਼ੀਲੇ ਪਦਾਰਥਾਂ ਸਮੇਤ ਮੰਗਲਵਾਰ ਨੂੰ ਭਾਰਤੀ ਬੰਦਰਗਾਹ 'ਤੇ ਕਾਨੂੰਨ ਪਰਿਵਰਤਨ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਚਰਸ ਦੀ ਸਭ ਤੋਂ ਵੱਧ ਰਿਕਵਰੀ
ਹਾਸਲ ਜਾਣਕਾਰੀ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ 3089 ਕਿਲੋਗ੍ਰਾਮ ਚਰਸ, 158 ਕਿਲੋ ਮੈਥਾਮਫੇਟਾਮਾਈਨ ਤੇ 25 ਕਿਲੋ ਮੋਰਫਿਨ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਨਿਗਰਾਨੀ ਮਿਸ਼ਨ 'ਤੇ ਤਾਇਨਾਤ P8I LRMR ਜਹਾਜ਼ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ IN ਮਿਸ਼ਨ 'ਤੇ ਤਾਇਨਾਤ ਜਹਾਜ਼ ਨੇ ਤਸਕਰੀ ਕਰਦੇ ਸ਼ੱਕੀ ਜਹਾਜ਼ 'ਤੇ ਕਾਰਵਾਈ ਕੀਤੀ।
ਐਨਸੀਬੀ ਤੇ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਵਸੂਲੀ ਦੇ ਮਾਮਲੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਭਾਰਤ ਦੇ ਦ੍ਰਿੜ ਸਟੈਂਡ ਨੂੰ ਦਰਸਾਉਂਦਾ ਹੈ। ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਗੁਜਰਾਤ ਤੱਟ ਤੋਂ ਲਗਾਤਾਰ ਨਸ਼ੀਲੇ ਪਦਾਰਥ ਫੜੇ ਜਾ ਰਹੇ ਹਨ।
Pursuing PM @narendramodi Ji's vision of a drug-free Bharat our agencies today achieved the grand success of making the biggest offshore seizure of drugs in the nation. In a joint operation carried out by the NCB, the Navy, and the Gujarat Police, a gigantic consignment of 3132…
— Amit Shah (@AmitShah) February 28, 2024
ਅਮਿਤ ਸ਼ਾਹ ਦੀ ਰਿਐਕਸ਼ਨ
ਇਸ ਕਾਰਵਾਈ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਸ਼ਾ ਮੁਕਤ ਭਾਰਤ ਦੇ ਸੁਪਨੇ ਤਹਿਤ ਅੱਜ ਸਾਡੀਆਂ ਏਜੰਸੀਆਂ ਨੇ ਦੇਸ਼ 'ਚ ਨਸ਼ਿਆਂ ਦੀ ਸਭ ਤੋਂ ਵੱਡੀ ਬਰਾਮਦਗੀ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਐਨਸੀਬੀ, ਨੇਵੀ ਤੇ ਗੁਜਰਾਤ ਪੁਲਿਸ ਦੇ ਸਾਂਝੇ ਆਪ੍ਰੇਸ਼ਨ 'ਚ 3132 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਹੈ। ਇਹ ਇਤਿਹਾਸਕ ਸਫਲਤਾ ਸਾਡੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਡੀ ਸਰਕਾਰ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਇਸ ਮੌਕੇ 'ਤੇ ਮੈਂ NCB, ਨੇਵੀ ਤੇ ਗੁਜਰਾਤ ਪੁਲਿਸ ਨੂੰ ਵਧਾਈ ਦਿੰਦਾ ਹਾਂ।"