ਪੜਚੋਲ ਕਰੋ
ਮੋਦੀ ਛਾਪ ਬਿੰਦੀ ਤੇ ਚੌਕੀਦਾਰ ਚਾਹ ਨੇ ਭਖ਼ਾਇਆ ਚੋਣ ਮਾਹੌਲ, ਸੋਸ਼ਲ ਮੀਡੀਆ 'ਤੇ ਆਇਆ ਹੜ੍ਹ

ਇਨ੍ਹੀਂ ਦਿਨੀਂ ਦੇਸ਼ ਵਿੱਚ ਚੋਣ ਮਾਹੌਲ ਗਰਮਾਇਆ ਹੋਇਆ ਹੈ। ਸੋਸ਼ਲ ਮੀਡੀਆ ਦੇ ਨਾਲ-ਨਾਲ ਬਾਜ਼ਾਰ ਵੀ ਸਿਆਸੀ ਰੰਗ ਵਿੱਚ ਰੰਗੇ ਗਏ ਹਨ। ਹਾਲ ਹੀ ਵਿੱਚ ਇੰਟਰਨੈਟ 'ਤੇ ਇੱਕ ਬਿੰਦੀ ਦੇ ਪੱਤੇ ਦੇ ਚਰਚੇ ਹੋ ਰਹੇ ਹਨ। ਇਹ ਬਿੰਦੀ ਸੁਰਖ਼ੀਆਂ ਵਿੱਚ ਇਸ ਲਈ ਬਣੀ ਹੋਈ ਹੈ ਕਿਉਂ ਕਿ ਇਸ ਦੇ ਪੱਤੇ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਛਪੀ ਹੋਈ ਹੈ। ਇਸ ਦੇ ਨਾਲ ਹੀ ਕਵਰ 'ਤੇ 'ਫਿਰ ਤੋਂ ਮੋਦੀ ਸਰਕਾਰ' ਦੀ ਟੈਗ ਲਾਈਨ ਵੀ ਲਿਖੀ ਗਈ ਹੈ। ਲੋਕ ਇਸ ਬਿੰਦੀ ਨੂੰ ਸ਼ੇਅਰ ਕਰ ਕੇ ਖ਼ੂਬ ਮਜ਼ੇ ਲੈ ਰਹੇ ਹਨ।
So the Paytm brand ambassador is now the face of Paras Fancy Bindi too. #ModiHaiTohMumkinHai pic.twitter.com/NLsu3FjKV7
— Md Salim (@salimdotcomrade) March 28, 2019
ਪਾਰਸ ਬਿੰਦੀ ਦੇ ਕਵਰ 'ਤੇ ਪੀਐਮ ਮੋਦੀ ਦੀ ਫੋਟੋ ਖੂਬ ਵਾਇਰਲ ਹੋ ਰਹੀ ਹੈ। ਕਈ ਲੋਕ ਤਾਂ ਟਵਿੱਟਰ 'ਤੇ ਫੋਟੋ ਸ਼ੇਅਰ ਕਰਕੇ ਸਿਆਸੀ ਭੜਾਸ ਵੀ ਕੱਢ ਰਹੇ ਹਨ। ਇੱਥੋਂ ਤਕ ਕਿ ਬੀਜੇਪੀ ਦੇ ਵਿਰੋਧੀ ਲੀਡਰ ਵੀ ਬਿੰਦੀ ਦੀ ਫੋਟੋ ਸ਼ੇਅਰ ਕਰਕੇ ਮੋਦੀ 'ਤੇ ਤੰਜ ਕੱਸ ਰਹੇ ਹਨ। ਕਿਹਾ ਜਾ ਰਿਹਾ ਹੈ ਕਿ 2019 ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪੀਐਮ ਮੋਦੀ ਲਈ ਹਰ ਤਰ੍ਹਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਅਜਿਹੇ ਵਿੱਚ ਇਸ ਤਰ੍ਹਾਂ ਦੀ ਪ੍ਰਚਾਰਕ ਗਤੀਵਿਧੀ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲ ਹੀ ਵਿੱਚ ਸ਼ਤਾਬਤੀ ਐਕਸਪ੍ਰੈਸ ਵਿੱਚ ਮੋਦੀ ਦੀ ਤਸਵੀਰ ਵਾਲੇ ਕੱਪਾਂ ਵਿੱਚ ਚਾਹ ਦੇਣ ਵਾਲੇ ਠੇਕੇਦਾਰ ਖਿਲਾਫ ਰੇਲਵੇ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਰੇਲਵੇ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਾ ਸੀ। ਉਸ ਸਮੇਂ ਪੀਐਮ ਮੋਦੀ ਦੀਆਂ ਤਸਵੀਰਾਂ ਵਾਲੀਆਂ ਟਿਕਟਾਂ ਜਾਰੀ ਕੀਤੀਆਂ ਗਈਆਂ ਸੀ। ਬਾਅਦ ਵਿੱਚ ਰੇਲਵੇ ਨੇ ਸਫਾਈ ਦਿੱਤੀ ਸੀ ਕਿ ਇਹ ਗਲਤੀ ਅਨਜਾਣੇ ਵਿੱਚ ਹੋ ਗਈ ਸੀ।पति को भगाना हो. इस्तेमाल करें मोदी युक्त पारस बिंदी. जय हिंद.. pic.twitter.com/j0MfPetWS0
— Indomitable Indian (@IndomitableInd) March 27, 2019
#मोदी के भकों के लिए #मोदीजी बिंदी। आगे और क्या क्या होगा भगवान ही मालिक । pic.twitter.com/5DOzsybXWZ
— ChowkidarChorHai Shantanu Mehra INC (@ShanMehra2017) March 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















