BJP Candidates Seventh List: BJP ਨੇ ਉਮੀਦਵਾਰਾਂ ਦੀ ਸੱਤਵੀਂ ਸੂਚੀ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲਿਆ ਮੌਕਾ
BJP Candidates Seventh List: ਲੋਕ ਸਭਾ ਚੋਣਾਂ ਲਈ ਭਾਜਪਾ ਨੇ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਆਓ ਜਾਣਦੇ ਹਾਂ ਭਾਜਪਾ ਦੀ ਸੱਤਵੀਂ ਸੂਚੀ ਵਿੱਚ ਕਿਸ ਨੂੰ ਕਿੱਥੋਂ ਮੌਕਾ ਮਿਲਿਆ ਹੈ।
BJP Candidates Seventh List: ਭਾਰਤੀ ਜਨਤਾ ਪਾਰਟੀ (BJP) ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਰਾਹੀਂ ਭਾਜਪਾ ਨੇ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਸੱਤਵੀਂ ਸੂਚੀ ਵਿੱਚ ਭਾਜਪਾ ਨੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਨਵਨੀਤ ਰਾਣਾ ਨੂੰ ਟਿਕਟ ਦਿੱਤੀ, ਜਦ ਕਿ ਗੋਵਿੰਦ ਕਰਜੋਲ ਨੂੰ ਦੱਖਣੀ ਭਾਰਤੀ ਦੇ ਸੂਬੇ ਕਰਨਾਟਕ ਦੀ ਚਿਤਰਦੁਰਗ ਸੀਟ ਤੋਂ ਨਾਮਜ਼ਦ ਕੀਤਾ ਗਿਆ ਸੀ।
ਮੁੰਬਈ ਵਿੱਚ ਜੰਮੀ ਨਵਨੀਤ ਕੌਰ ਰਾਣਾ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇੱਕ ਅਦਾਕਾਰਾ ਸੀ। ਉਨ੍ਹਾਂ ਨੇ ਕਈ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਹ ਸਾਲ 2019 ਵਿੱਚ ਅਮਰਾਵਤੀ ਤੋਂ ਸੰਸਦ ਮੈਂਬਰ ਚੁਣੀ ਗਈ ਸੀ।
ਉੱਥੇ ਹੀ ਕਰਨਾਟਕ ਦੇ ਬੀਜਾਪੁਰ ਤਾਲੁਕ ਵਿੱਚ 25 ਜਨਵਰੀ 1951 ਨੂੰ ਜੰਮੇ ਗੋਵਿੰਦ ਕਰਜੋਲ ਦੱਖਣੀ ਭਾਰਤੀ ਰਾਜ ਦੇ ਉਪ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਮੁਧੋਲ ਸੀਟ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: Kolkata News: ਕੋਲਕਾਤਾ ਏਅਰਪੋਰਟ 'ਤੇ ਵਾਪਰਿਆ ਵੱਡਾ ਹਾਦਸਾ, ਆਪਸ 'ਚ ਟਕਰਾਏ 2 ਜਹਾਜ਼ਾਂ ਦੇ ਵਿੰਗ, DGCA ਨੇ ਕੀਤੀ ਆਹ ਕਾਰਵਾਈ
ਬੀਤੇ ਦਿਨੀਂ ਆਈ ਸੀ ਭਾਜਪਾ ਦੀ ਛੇਵੀਂ ਸੂਚੀ
ਭਾਜਪਾ ਨੇ ਇਸ ਤੋਂ ਪਹਿਲਾਂ 26 ਮਾਰਚ 2024 ਨੂੰ ਛੇਵੀਂ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਤਿੰਨ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਰਾਜਸਥਾਨ ਦੇ ਦੋ ਅਤੇ ਮਣੀਪੁਰ ਤੋਂ ਇੱਕ ਲੋਕ ਸਭਾ ਉਮੀਦਵਾਰਾਂ ਦੇ ਨਾਮ ਸੂਚੀ ਵਿੱਚ ਸਨ।
ਭਾਜਪਾ ਨੇ ਰਾਜਸਥਾਨ ਦੇ ਕਰੌਲੀ-ਧੌਲਪੁਰ ਤੋਂ ਮੌਜੂਦਾ ਸੰਸਦ ਮੈਂਬਰ ਮਨੋਜ ਰਾਜੋਰੀਆ ਦੀ ਟਿਕਟ ਰੱਦ ਕਰਕੇ ਇੰਦੂ ਦੇਵੀ ਜਾਟਵ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਦੌਸਾ ਤੋਂ ਵੀ ਮੀਨਾ ਜਸਕੌਰ ਦੀ ਟਿਕਟ ਰੱਦ ਕਰਕੇ ਕਨ੍ਹਈਆ ਲਾਲ ਮੀਨਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
ਉੱਥੇ ਹੀ ਮਣੀਪੁਰ ਦੀ ਅੰਦਰੂਨੀ ਮਣੀਪੁਰ ਲੋਕ ਸਭਾ ਸੀਟ ਤੋਂ ਕੇਂਦਰੀ ਮੰਤਰੀ ਡਾ: ਰਾਜਕੁਮਾਰ ਰੰਜਨ ਸਿੰਘ ਦੀ ਟਿਕਟ ਰੱਦ ਕਰਕੇ ਥੌਨਾਓਜਮ ਬਸੰਤ ਕੁਮਾਰ ਸਿੰਘ ਨੂੰ ਮੌਕਾ ਦਿੱਤਾ ਗਿਆ ਹੈ।