(Source: ECI/ABP News/ABP Majha)
Pawan Singh: ਪਵਨ ਸਿੰਘ ਨੂੰ BJP 'ਚੋਂ ਕੱਢਿਆ ਗਿਆ ਬਾਹਰ, ਭੋਜਪੁਰੀ ਸਟਾਰ ਨੂੰ ਇਹ ਗਲਤੀ ਪਈ ਭਾਰੀ
Pawan Singh: ਭੋਜਪੁਰੀ ਸਟਾਰ ਪਵਨ ਸਿੰਘ ਨੂੰ ਭਾਜਪਾ ਨੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸੂਬਾ ਹੈੱਡਕੁਆਰਟਰ ਦੇ ਇੰਚਾਰਜ ਅਰਵਿੰਦ ਸ਼ਰਮਾ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਲੋਕ ਸਭਾ
Pawan Singh: ਭੋਜਪੁਰੀ ਸਟਾਰ ਪਵਨ ਸਿੰਘ ਨੂੰ ਭਾਜਪਾ ਨੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸੂਬਾ ਹੈੱਡਕੁਆਰਟਰ ਦੇ ਇੰਚਾਰਜ ਅਰਵਿੰਦ ਸ਼ਰਮਾ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਚੋਣ ਲੜ ਰਹੇ ਹੋ। ਤੁਹਾਡਾ ਇਹ ਕੰਮ ਪਾਰਟੀ ਵਿਰੋਧੀ ਹੈ। ਪਾਰਟੀ ਵੱਲੋਂ ਬੁੱਧਵਾਰ (22 ਮਈ) ਨੂੰ ਕਾਰਵਾਈ ਦਾ ਪੱਤਰ ਜਾਰੀ ਕੀਤਾ ਗਿਆ ਹੈ।
ਜਾਰੀ ਪੱਤਰ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਪਵਨ ਸਿੰਘ ਚੋਣ ਲੜ ਰਹੇ ਹਨ, ਜਿਸ ਕਾਰਨ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਚੋਣ ਲੜ ਕੇ ਤੁਸੀਂ (ਪਵਨ ਸਿੰਘ) ਪਾਰਟੀ ਅਨੁਸ਼ਾਸਨ ਦੇ ਵਿਰੁੱਧ ਅਜਿਹਾ ਕੀਤਾ ਹੈ। ਇਸ ਲਈ ਇਸ ਪਾਰਟੀ ਵਿਰੋਧੀ ਕਾਰਵਾਈ ਲਈ ਮਾਨਯੋਗ ਸੂਬਾ ਪ੍ਰਧਾਨ ਜੀ ਦੇ ਹੁਕਮਾਂ ਅਨੁਸਾਰ ਆਪ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਜਾਂਦਾ ਹੈ।
Bihar BJP expels Bhojpuri singer Pawan Singh for contesting Lok Sabha elections against NDA's official candidate, as an independent candidate.
— ANI (@ANI) May 22, 2024
Pawan Singh had earlier announced his decision to contest from Karakat Lok Sabha constituency as an Independent candidate. pic.twitter.com/kLYbCWXMXm
ਕਾਰਾਕਾਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਵਨ ਸਿੰਘ
ਦਰਅਸਲ, ਪਵਨ ਸਿੰਘ ਬਿਹਾਰ ਦੀ ਕਾਰਾਕਾਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਕਈ ਵਾਰ ਪੀਐਮ ਮੋਦੀ ਖਿਲਾਫ ਵੀ ਬਿਆਨ ਦੇ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਭਾਜਪਾ ਨੇਤਾ ਪ੍ਰੇਮ ਕੁਮਾਰ ਨੇ ਚਿਤਾਵਨੀ ਦਿੱਤੀ ਸੀ ਕਿ ਪਾਰਟੀ ਪਵਨ ਸਿੰਘ ਖਿਲਾਫ ਕਾਰਵਾਈ ਕਰ ਸਕਦੀ ਹੈ। ਹੁਣ ਭਾਜਪਾ ਨੇ ਪਵਨ ਸਿੰਘ ਖਿਲਾਫ ਕਾਰਵਾਈ ਕੀਤੀ ਹੈ।
ਦੱਸ ਦੇਈਏ ਕਿ ਕਾਰਾਕਾਟ ਲੋਕ ਸਭਾ ਸੀਟ ਲਈ ਸੱਤਵੇਂ ਪੜਾਅ ਵਿੱਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਉਪੇਂਦਰ ਕੁਸ਼ਵਾਹਾ ਐਨਡੀਏ ਦੇ ਉਮੀਦਵਾਰ ਹਨ। ਇਸ ਸੀਟ 'ਤੇ ਤਿਕੋਣਾ ਮੁਕਾਬਲਾ ਹੈ। ਜਿੱਥੇ ਰਾਜਾ ਰਾਮ ਕੁਸ਼ਵਾਹਾ ਮਹਾਗਠਜੋੜ ਤੋਂ ਚੋਣ ਮੈਦਾਨ ਵਿੱਚ ਹਨ, ਉੱਥੇ ਹੀ ਪਵਨ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਹੋ ਕੇ ਐਨਡੀਏ ਦੀ ਖਿੱਚੋਤਾਣ ਵਧਾ ਦਿੱਤੀ ਹੈ।
PM ਮੋਦੀ ਦੇ ਆਉਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ
ਕਾਰਾਕਾਟ ਵਿੱਚ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਮਈ ਨੂੰ ਮੀਟਿੰਗ ਕਰਨ ਜਾ ਰਹੇ ਹਨ। ਉਹ ਲੋਕਾਂ ਨੂੰ ਉਪੇਂਦਰ ਕੁਸ਼ਵਾਹਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਨਗੇ। ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਹੀ ਪਾਰਟੀ ਵੱਲੋਂ ਭੋਜਪੁਰੀ ਪਾਵਰਸਟਾਰ ਪਵਨ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ।