ਹਰਿਆਣਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਕੱਲ੍ਹ, ਭਾਜਪਾ ਵਿਧਾਇਕ ਦਲ ਦੀ ਬੈਠਕ
ਹਰਿਆਣਾ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ ਨਹੀਂ ਹੋਵੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਨਹੀਂ ਹੋਵੇਗਾ। ਅੱਜ ਸਿਰਫ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਚੰਡੀਗੜ੍ਹ: ਹਰਿਆਣਾ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ ਨਹੀਂ ਹੋਵੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਨਹੀਂ ਹੋਵੇਗਾ। ਅੱਜ ਸਿਰਫ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਹਰਿਆਣਾ 'ਚ ਭਾਜਪਾ ਵਿਧਾਇਕ ਦਲ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ 'ਚ ਵਿਧਾਇਕਾਂ ਦਾ ਪਹੁੰਚਣਾ ਜਾਰੀ ਹੈ। ਬੈਠਕ ਤੋਂ ਬਾਅਦ ਮਨੋਹਰ ਲਾਲ ਰਾਜਪਾਲ ਨਾਲ ਮਿਲਣਗੇ।
ਚੰਡੀਗੜ੍ਹ ਯੂਟੀ ਗੈਸਟ ਹਾਊਸ 'ਚ ਹੋਣ ਵਾਲੀ ਭਾਜਪਾ ਵਿਧਾਇਕ ਪਾਰਟੀ ਦੀ ਇਸ ਬੈਠਕ 'ਚ ਕੇਂਦਰੀ ਸੁਪਰਵਾਈਜ਼ਰ ਦੇ ਰੂਪ 'ਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਭਾਜਪਾ ਮਹਾ ਸਕੱਤਰ ਅਰੁਣ ਸਿੰਘ ਮੌਜੂਦ ਰਹਿਣਗੇ। ਮੁੱਖ ਮੰਤਰੀ ਮਨੋਹਰ ਲਾਲ ਬੈਠਕ ਲਈ ਯੂਟੀ ਗੈਸਟ ਹਾਊਸ ਪਹੁੰਚ ਗਏ ਹਨ। ਮੁੱਖ ਮੰਤਰੀ ਮਨੋਹਰ ਲਾਲ ਬੈਠਕ ਲਈ ਸਵੇਰੇ ਹੀ ਦਿੱਲੀ ਤੋਂ ਚੰਡੀਗੜ੍ਹ ਪਹੁੰਚ ਗਏ ਹਨ।
ਬੈਠਕ ਲਈ ਭਾਜਪਾ ਦੇ ਹਰਿਆਣਾ ਪ੍ਰਭਾਰੀ ਡਾ.ਅਨਿਲ ਜੈਨ ਵੀ ਪਹੁੰਚ ਗਏ ਹਨ। ਪਿਹੋਵਾ ਤੋਂ ਵਿਧਾਇਕ ਚੁਣੇ ਗਏ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਵੀ ਬੈਠਕ 'ਚ ਪਹੁੰਚੇ ਹਨ। ਇਸ ਦੇ ਨਾਲ ਹੀ ਹੋਰ ਵਿਧਾਇਕਾਂ ਦਾ ਵੀ ਬੈਠਕ 'ਚ ਆਉਣਾ ਜਾਰੀ ਹੈ।