ਪੜਚੋਲ ਕਰੋ
Advertisement
ਰਾਹੁਲ ਗਾਂਧੀ ਦਾ ਬੀਜੇਪੀ ਦੇ ਮੈਨੀਫੈਸਟੋ ‘ਤੇ ਹਮਲਾ, ਮੈਨੀਫੈਸਟੋ ‘ਚ ਇੱਕ ਵਿਅਕਤੀ ਦੀ ਹੀ ਗੱਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੈਨੋਫੈਸਟੋ ਨੂੰ ਲੈ ਕੇ ਬੀਜੇਪੀ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਲੋਕਾਂ ਦੀ ਸਲਾਹ ਅਤੇ ਉਸ ‘ਤੇ ਵਿਚਾਰ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੈਨੋਫੈਸਟੋ ਨੂੰ ਲੈ ਕੇ ਬੀਜੇਪੀ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਲੋਕਾਂ ਦੀ ਸਲਾਹ ਅਤੇ ਉਸ ‘ਤੇ ਵਿਚਾਰ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਜਦਕਿ ਬੀਜੇਪੀ ਨੇ ਬੰਦ ਕਮਰੇ ‘ਚ ਮੈਨੀਫੈਸਟੋ ਤਿਆਰ ਕੀਤਾ, ਜਿਸ ‘ਚ ਇੱਕੋ ਵਿਅਕਤੀ ਦੀ ਗੱਲ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਟਲੀ, ਸੁਸ਼ਮਾ ਸਵਰਾਜ ਦੀ ਮੌਜੂਦਗੀ ‘ਚ ਬਜਿੇਪੀ ਨੇ ਸੋਮਵਾਰ ਨੂੰ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਸੀ। ਜਿਸ ‘ਚ ਕਿਸਾਨਾਂ ਲਈ ਪੈਂਸ਼ਨ ਯੋਜਨਾ, ਐਨਆਰਸੀ ਲਾਗੂ ਕਰਨ, ਜੰਮੂ ਕਸ਼ਮੀਰ ਨੂੰ ਖਾਸ ਦਰਜਾ ਦੇਣ ਸੰਬੰਧੀ ਧਾਰਾ 370, 35ਏ ਖ਼ਤਮ ਕਰਨ ਅਤੇ ਅਯੋਧਿਆ ‘ਚ ਰਾਮ ਮੰਦਰ ਦੇ ਨਿਰਮਾਣ ਸੰਬੰਧੀ ਕਈ ਅਜਿਹੇ ਵਾਅਦੇ ਕੀਤੇ ਗਏ।
ਇਸ ਮੈਨੀਫੈਸਟੋ ‘ਤੇ ਕਾਂਗਰਸ ਦਾ ਕਹਿਣਾ ਹੈ ਕਿ ਅਸਲ ‘ਚ ਤਾਂ ਇਨ੍ਹਾਂ ਨੂੰ 5 ਸਾਲ ਦੇ ਬਾਅਦ ਹਿਸਾਬ ਦੇਣਾ ਚਾਹਿਦਾ ਸੀ ਕਿ ਇਨ੍ਹਾਂ ਨੇ ਕੀ-ਕੀ ਕੀਤਾ? ਕਿਸਾਨਾਂ ਨੂੰ ਕੀਤੇ ਵਾਅਦਿਆਂ ਦਾ ਕੀ ਹੋਇਆ ਅਤੇ ਵਪਾਰੀਆਂ ਨੂੰ ਜੋ ਵਾਅਦੇ ਕੀਤੇ ਉਨ੍ਹਾਂ ਦਾ ਕੀ ਹੋਇਆ?The Congress manifesto was created through discussion. The voice of over a million Indian people it is wise and powerful. The BJP Manifesto was created in a closed room. The voice of an isolated man, it is short sighted and arrogant.
— Rahul Gandhi (@RahulGandhi) April 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement