ਪੜਚੋਲ ਕਰੋ
(Source: ECI/ABP News)
ਤਾਲਿਬਾਨ ਦੀ ਦਹਿਸ਼ਤ: 700 ਹੋਰ ਅਫਗਾਨੀ ਸਿੱਖ ਆਉਣਗੇ ਭਾਰਤ
ਭਾਜਪਾ ਦੇ ਕੌਮੀ ਸਕੱਤਰ ਆਰਪੀ ਸਿੰਘ ਨੇ ਕਿਹਾ ਹੈ ਕਿ ਸੱਤ ਸੌ ਹੋਰ ਸਿੱਖਾਂ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 26 ਜੁਲਾਈ ਨੂੰ ਅਫਗਾਨਿਸਤਾਨ ਤੋਂ 11 ਸਿੱਖਾਂ ਦਾ ਪਹਿਲਾ ਜਥਾ ਭਾਰਤ ਪਹੁੰਚਿਆ ਸੀ।
![ਤਾਲਿਬਾਨ ਦੀ ਦਹਿਸ਼ਤ: 700 ਹੋਰ ਅਫਗਾਨੀ ਸਿੱਖ ਆਉਣਗੇ ਭਾਰਤ BJP secretary RP Singh says 700 Sikhs from will come to india from Afghanistan ਤਾਲਿਬਾਨ ਦੀ ਦਹਿਸ਼ਤ: 700 ਹੋਰ ਅਫਗਾਨੀ ਸਿੱਖ ਆਉਣਗੇ ਭਾਰਤ](https://static.abplive.com/wp-content/uploads/sites/5/2020/08/02173659/RP-SINGH.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਲਾਗੂ ਹੋਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਸ਼ੱਦਦ ਦਾ ਸ਼ਿਕਾਰ ਹੋਏ 700 ਹੋਰ ਸਿੱਖਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਿੱਖਾਂ ਨੂੰ ਕਈ ਜਥਿਆਂ ਵਿੱਚ ਭਾਰਤ ਲਿਆਂਦਾ ਜਾਵੇਗਾ। 26 ਜੁਲਾਈ ਨੂੰ 11 ਸਿੱਖਾਂ ਦਾ ਪਹਿਲਾ ਜਥਾ ਭਾਰਤ ਪਹੁੰਚਿਆ। ਇਹ ਸਿੱਖ ਪਰਿਵਾਰ ਦਿੱਲੀ ਦੇ ਗੁਰਦੁਆਰੇ ਵਿਖੇ ਠਹਿਰੇ ਹਨ। ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਦਾ ਇੰਤਜ਼ਾਮ ਕਰ ਰਹੀ ਹੈ।
ਬੀਜੇਪੀ ਦੇ ਕੌਮੀ ਸਕੱਤਰ ਸਰਦਾਰ ਆਰਪੀ ਸਿੰਘ ਨੇ ਸ਼ਨੀਵਾਰ ਨੂੰ ਕਿਹਾ, “ਪਹਿਲੇ ਜੱਥੇ ਤੋਂ ਬਾਅਦ ਤਕਰੀਬਨ 700 ਹੋਰ ਸਿੱਖਾਂ ਨੇ ਅਫਗਾਨਿਸਤਾਨ ਤੋਂ ਆਉਣ ਦੀ ਇੱਛਾ ਜ਼ਾਹਰ ਕੀਤੀ ਹੈ। ਅਫਗਾਨਿਸਤਾਨ ਵਿੱਚ ਭਾਰਤੀ ਦੂਤਘਰ ਅਜਿਹੇ ਸਿੱਖਾਂ ਦੇ ਸੰਪਰਕ ਵਿੱਚ ਹੈ। ਸਾਰੇ ਸਿੱਖਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਹੈ। ਅਫਗਾਨਿਸਤਾਨ ਵਿਚ ਰਹਿੰਦੇ ਇਨ੍ਹਾਂ ਸਿੱਖਾਂ ਦੇ ਬਹੁਤੇ ਰਿਸ਼ਤੇਦਾਰ ਤਿਲਕ ਨਗਰ ਵਿੱਚ ਰਹਿੰਦੇ ਹਨ। ਇਸ ਲਈ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਨ 'ਚ ਕੋਈ ਮੁਸ਼ਕਲ ਨਹੀਂ ਆ ਰਹੀ।”
ਦੇਸ਼ ਵਿਚ ਸਿਟੀਜ਼ਨਸ਼ਿਪ ਸੋਧ ਐਕਟ ਲਾਗੂ ਹੋਣ ਤੋਂ ਬਾਅਦ 26 ਜੁਲਾਈ ਨੂੰ ਅਫਗਾਨਿਸਤਾਨ ਤੋਂ 11 ਸਿੱਖਾਂ ਦਾ ਪਹਿਲਾ ਜੱਥਾ ਭਾਰਤ ਪਹੁੰਚਿਆ ਸੀ। ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਨੇ ਪਹਿਲੇ ਜੱਥੇ ਦੇ ਸਿੱਖਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਤਾਲਿਬਾਨ ਦੇ ਦਹਿਸ਼ਤ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਰਹਿਣ ਲਈ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)