ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 'ਚ ਪੀਵੀ ਸਿੰਧੂ ਨੇ ਰਚਿਆ ਇਤਿਹਾਸ
ਓਲੰਪਿਕ ਚਾਂਦੀ ਦਾ ਤਗਮਾ ਜੇਤੂ ਪੀਵੀ ਸਿੰਧੂ ਨੇ ਅੱਜ ਬੀਡਬਲਯੂਐਫ ਵਰਲਡ ਚੈਂਪੀਅਨਸ਼ਿਪ-2019 ਦੇ ਫਾਈਨਲ ਮੈਚ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਪੀਵੀ ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਇਹ ਮੈਚ ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਖੇਡਿਆ ਗਿਆ ਸੀ।
ਨਵੀਂ ਦਿੱਲੀ: ਓਲੰਪਿਕ ਚਾਂਦੀ ਦਾ ਤਗਮਾ ਜੇਤੂ ਪੀਵੀ ਸਿੰਧੂ ਨੇ ਅੱਜ ਬੀਡਬਲਯੂਐਫ ਵਰਲਡ ਚੈਂਪੀਅਨਸ਼ਿਪ-2019 ਦੇ ਫਾਈਨਲ ਮੈਚ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਪੀਵੀ ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਇਹ ਮੈਚ ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਖੇਡਿਆ ਗਿਆ ਸੀ।
PV Sindhu creates history by becoming the first-ever Indian to claim gold in BWF World Badminton Championships! India is proud of @Pvsindhu1???????? My hearty congratulations! Govt will continue to provide best support & facilities to produce champions. #BWFWorldChampionships2019 pic.twitter.com/LxWzQirTXh
— Kiren Rijiju (@KirenRijiju) August 25, 2019
ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਨੰਬਰ 'ਤੇ ਰਹੀ ਸਿੰਧੂ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਓਕੁਹਾਰਾ ਨੂੰ ਸਿੱਧੇ ਗੇਮਾਂ ਵਿੱਚ 21-7, 21-7 ਨਾਲ ਹਰਾਇਆ। ਇਹ ਮੈਚ 37 ਮਿੰਟ ਤੱਕ ਚੱਲਿਆ। ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਖਿਲਾਫ ਕਰੀਅਰ ਦਾ ਰਿਕਾਰਡ 9-7 ਕਰ ਲਿਆ ਹੈ। ਸਿੰਧੂ ਨੇ ਪਹਿਲੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ 5-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰਨ 12-2 ਨਾਲ ਅੱਗੇ ਹੈ।
Congratulations to @Pvsindhu1 on becoming the first Indian to win the BWF World Championships gold medal. You have made your nation proud. pic.twitter.com/2ceC4Qwxs2
— Congress (@INCIndia) August 25, 2019
ਸਿੰਧੂ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ 16-2 ਦੀ ਬੜ੍ਹਤ ਨਾਲ ਪਹਿਲਾ ਮੈਚ 21-7 ਨਾਲ ਜਿੱਤ ਲਿਆ। ਭਾਰਤੀ ਖਿਡਾਰਨ ਨੇ ਪਹਿਲਾ ਮੈਚ 16 ਮਿੰਟਾਂ ਵਿੱਚ ਜਿੱਤ ਲਿਆ। ਦੂਜੀ ਗੇਮ ਵਿੱਚ ਸਿੰਧੂ ਨੇ 2-0 ਦੀ ਬੜ੍ਹਤ ਨਾਲ ਸ਼ੁਰੂਆਤ ਕੀਤੀ ਤੇ ਅਗਲੇ ਕੁਝ ਮਿੰਟਾਂ ਵਿਚ 8-2 ਦੀ ਲੀਡ ਲੈ ਲਈ। ਓਲੰਪਿਕ ਤਮਗਾ ਜੇਤੂ ਭਾਰਤੀ ਖਿਡਾਰੀ ਆਪਣੀ ਹਮਲਾਵਰ ਗੇਮ ਵਿੱਚ ਅੱਗੇ ਵੀ ਅੰਕ ਲੈਣਾ ਜਾਰੀ ਰੱਖਿਆ।
Congratulations to @Pvsindhu1 on becoming the first Indian to win the #BWFWorldChampionships. You make every Indian proud. Keep winning প্রথম ভারতীয় হিসাবে বিশ্ব ব্যাডমিন্টন খেতাব জেতার জন্য @Pvsindhu1 কে অভিনন্দন। সারা দেশ আজ তোমার কৃতিত্বে গর্বিত। জিততে থাকো*
— Mamata Banerjee (@MamataOfficial) August 25, 2019