(Source: ECI/ABP News/ABP Majha)
ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ
Punjab News: ਫਾਜ਼ਿਲਕਾ ਦੇ ਜਲਾਲਾਬਾਦ ਥਾਣੇ ਦੀ ਪੁਲਿਸ ਨੇ ਇਕ ਨੌਜਵਾਨ ਦੀ ਪਤਨੀ ਸਮੇਤ ਉਸ ਦੇ ਸੱਸ-ਸਹੁਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
Punjab News: ਫਾਜ਼ਿਲਕਾ ਦੇ ਜਲਾਲਾਬਾਦ ਥਾਣੇ ਦੀ ਪੁਲਿਸ ਨੇ ਇਕ ਨੌਜਵਾਨ ਦੀ ਪਤਨੀ ਸਮੇਤ ਉਸ ਦੇ ਸੱਸ-ਸਹੁਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਲਾਲਾਬਾਦ ਥਾਣੇ ਦੇ ਐਸਐਚਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਨੇ ਆਈਲੈਟਸ ਕੀਤੀ ਹੋਈ ਹੈ ਅਤੇ ਉਸ ਦਾ ਸਟੂਡੈਂਟ ਵੀਜ਼ਾ ਵੀ ਲੱਗਿਆ ਹੋਇਆ ਹੈ।
ਪਰ ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਉਸ ਨੂੰ ਕੈਨੇਡਾ ਭੇਜ ਸਕਣ। ਇਸ ਦੌਰਾਨ ਦੋਹਾਂ ਪਰਿਵਾਰਾਂ ਵਿੱਚ ਚੱਲੀ ਗੱਲਬਾਤ ਤੋਂ ਬਾਅਦ ਉਸ ਦਾ ਰਿਸ਼ਤਾ ਉਕਤ ਕੁੜੀ ਨਾਲ ਕਰ ਦਿੱਤਾ ਗਿਆ। ਗੱਲਬਾਤ ਹੋਣ ਤੋਂ ਬਾਅਦ ਦੋਹਾਂ ਦਾ 2020 ਵਿੱਚ ਵਿਆਹ ਕਰਵਾ ਦਿੱਤਾ ਗਿਆ। ਉਦੋਂ ਕਿਹਾ ਗਿਆ ਸੀ ਕਿ ਉਹ ਕੁੜੀ 'ਤੇ ਪੈਸਾ ਲਾ ਕੇ ਉਸ ਨੂੰ ਬਾਹਰ ਭੇਜ ਦੇਣ ਅਤੇ ਬਾਅਦ ਵਿੱਚ ਉਹ ਮੁੰਡੇ ਨੂੰ ਬਾਹਰ ਸੱਦ ਲਵੇਗੀ।
ਇਹ ਵੀ ਪੜ੍ਹੋ: ਲੇਬਨਾਨ 'ਚ ਫਿਰ ਹੋਇਆ Serial Blast, ਪੇਜ਼ਰ ਤੋਂ ਬਾਅਦ ਹੁਣ ਰੇਡੀਓ 'ਚ ਵੀ ਧਮਾਕੇ, 9 ਦੀ ਮੌਤ, 300 ਤੋਂ ਵੱਧ ਜ਼ਖਮੀ
ਇਸ ਦੇ ਚੱਲਦਿਆਂ ਮੁੰਡੇ ਨੇ ਆਪਣੀ ਘਰਵਾਲੀ 'ਤੇ ਪੈਸੇ ਖਰਚ ਕੇ ਉਸ ਨੂੰ ਬਾਹਰ ਭੇਜ ਦਿੱਤਾ। ਇਸ ਵਿੱਚ ਜਹਾਜ ਦੀ ਟਿਕਟ ਦਾ ਖਰਚਾ, ਢਾਈ ਲੱਖ ਰੁਪਏ ਨਕਦੀ, ਡੇਢ ਲੱਖ ਦੇ ਕੱਪੜੇ ਅਤੇ ਲੈਪਟਾਪ ਅਤੇ ਹੋਰ ਸਮਾਨ ਖਰੀਦ ਕੇ ਦਿੱਤਾ ਗਿਆ। ਹਾਲਾਂਕਿ ਇਸ ਤੋਂ ਇਲਾਵਾ ਮੁੰਡੇ ਨੇ ਕਾਲਜ ਦੀ ਫੀਸ ਲਈ ਉਸ ਦੇ ਖਾਤੇ ਵਿੱਚ ਵੱਖਰੇ ਤੌਰ 'ਤੇ 2 ਲੱਖ ਰੁਪਏ ਤੋਂ ਵੱਧ ਜਮ੍ਹਾ ਕਰਵਾਏ। ਪਰ ਕਾਫੀ ਸਮਾਂ ਬੀਤ ਜਾਣ ਮਗਰੋਂ ਉਸ ਕੋਲੋਂ 15 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਹਾ ਕਿ ਇਹ ਪੈਸਾ ਦੇਣ ਤੋਂ ਬਾਅਦ ਹੀ ਉਹ ਕੈਨੇਡਾ ਆ ਸਕੇਗਾ।
ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ 'ਤੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋਈ ਹੈ, ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੋਏ ਜਸ਼ਨਪ੍ਰੀਤ ਸਿੰਘ ਦੀ ਪਤਨੀ ਨਵਲੀਨ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਸਹੁਰਾ ਮੁਖਤਿਆਰ ਸਿੰਘ ਅਤੇ ਸੱਸ ਜਗਜੀਤ ਕੌਰ ਖ਼ਿਲਾਫ਼ ਵਿਆਹ ਕਰਵਾਕੇ ਵਿਦੇਸ਼ ਲਿਜਾਣ ਦੇ ਬਹਾਨੇ 10 ਲੱਖ ਰੁਪਏ ਅਤੇ 10 ਤੋਲੇ ਸੋਨੇ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: Weather News: ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਚੰਡੀਗੜ੍ਹ 'ਚ ਮੀਂਹ ਦਾ ਅਲਰਟ, ਜਾਣੋ ਮੌਸਮ ਦਾ ਹਾਲ