(Source: ECI/ABP News/ABP Majha)
By-Election 2023 : ਇੱਕ ਲੋਕ ਸਭਾ ਅਤੇ 6 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਦਾ ਐਲਾਨ, ਜਾਣੋ ਤਰੀਕਾਂ
By-Election 2023 Dates : ਚੋਣ ਕਮਿਸ਼ਨ ਨੇ ਬੁੱਧਵਾਰ (18 ਜਨਵਰੀ) ਨੂੰ ਤਿੰਨ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 7 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ । ਇੱਕ ਲੋਕ ਸਭਾ ਸੀਟ ਅਤੇ 6 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ (By-Election)
By-Election 2023 Dates : ਚੋਣ ਕਮਿਸ਼ਨ ਨੇ ਬੁੱਧਵਾਰ (18 ਜਨਵਰੀ) ਨੂੰ ਤਿੰਨ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 7 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ । ਇੱਕ ਲੋਕ ਸਭਾ ਸੀਟ ਅਤੇ 6 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ (By-Election) ਦਾ ਐਲਾਨ ਕੀਤਾ ਗਿਆ ਹੈ। ਸਾਰੀਆਂ ਸੀਟਾਂ 'ਤੇ 27 ਫਰਵਰੀ ਨੂੰ ਵੋਟਿੰਗ ਹੋਵੇਗੀ ,ਜਦਕਿ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।
ਇਨ੍ਹਾਂ ਸੀਟਾਂ ਵਿੱਚ ਲਕਸ਼ਦੀਪ (ਐਸਟੀ) ਲੋਕ ਸਭਾ ਸੀਟ ਸ਼ਾਮਲ ਹੈ ਜਦੋਂ ਕਿ ਵਿਧਾਨ ਸਭਾ ਸੀਟਾਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਲੁਮਲਾ, ਝਾਰਖੰਡ ਵਿੱਚ ਰਾਮਗੜ੍ਹ, ਤਾਮਿਲਨਾਡੂ ਵਿੱਚ ਇਰੋਡ (ਪੂਰਬੀ), ਪੱਛਮੀ ਬੰਗਾਲ ਵਿੱਚ ਸਾਗਰਦੀਘੀ, ਮਹਾਰਾਸ਼ਟਰ ਵਿੱਚ ਕਸਬਾ ਪੇਠ ਅਤੇ ਚਿੰਚਵਾੜ ਸ਼ਾਮਲ ਹਨ।
ਇਹ ਵੀ ਪੜ੍ਹੋ : ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ
ਕਿੱਥੇ ਕਿਉਂ ਹੋ ਰਹੀਆਂ ਹਨ ਜ਼ਿਮਨੀ ਚੋਣਾਂ ?
ਸੰਸਦ ਮੈਂਬਰ ਮੁਹੰਮਦ ਫੈਜ਼ਲ ਦੇ ਅਯੋਗ ਕਰਾਰ ਕੀਤੇ ਜਾਣ ਕਾਰਨ ਲਕਸ਼ਦੀਪ (ਐਸਟੀ) ਲੋਕ ਸਭਾ ਸੀਟ 'ਤੇ ਉਪ ਚੋਣ ਹੋ ਰਹੀ ਹੈ। ਮੁਹੰਮਦ ਫੈਜ਼ਲ ਨੂੰ ਹਾਲ ਹੀ ਵਿੱਚ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਇੱਕ ਅਦਾਲਤ ਨੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਭਾਜਪਾ ਵਿਧਾਇਕ ਜੰਬੇ ਤਾਸ਼ੀ ਦੀ ਮੌਤ ਕਾਰਨ ਅਰੁਣਾਚਲ ਪ੍ਰਦੇਸ਼ ਦੀ ਲੁਮਲਾ ਸੀਟ 'ਤੇ ਜ਼ਿਮਨੀ ਚੋਣ ਹੋ ਰਹੀ ਹੈ।
ਇਹ ਵੀ ਪੜ੍ਹੋ : ਹਾਈਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਸੀਐਮ ਮਾਨ ਬੰਦ ਕੀਤੀ ਸ਼ਰਾਬ ਫੈਕਟਰੀ, ਹੁਣ ਕਾਨੂੰਨੀ ਉਲਝਣ 'ਚ ਉਲਝ ਸਕਦਾ ਫੈਸਲਾ
ਝਾਰਖੰਡ ਦੀ ਰਾਮਗੜ੍ਹ ਸੀਟ 'ਤੇ ਕਾਂਗਰਸ ਵਿਧਾਇਕਾ ਮਮਤਾ ਦੇਵੀ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਪ ਚੋਣ ਹੋ ਰਹੀ ਹੈ। ਉਸ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਤਾਮਿਲਨਾਡੂ ਦੀ ਇਰੋਡ (ਪੂਰਬੀ) ਸੀਟ 'ਤੇ ਵਿਧਾਇਕ ਥਿਰੂਈ ਤਿਰੁਮਾਹਨ ਇਵਰਾ ਦੀ ਮੌਤ ਕਾਰਨ ਉਪ ਚੋਣ ਹੋ ਰਹੀ ਹੈ। ਵਿਧਾਇਕ ਸੁਬਰਤ ਸਾਹਾ ਦੀ ਮੌਤ ਕਾਰਨ ਪੱਛਮੀ ਬੰਗਾਲ ਦੇ ਸਾਗਰਦੀਘੀ 'ਚ ਉਪ ਚੋਣ ਹੋ ਰਹੀ ਹੈ। ਮਹਾਰਾਸ਼ਟਰ ਦੀ ਕਸਬਾ ਪੇਠ ਸੀਟ 'ਤੇ ਵਿਧਾਇਕ ਮੁਕਤਾ ਸ਼ੈਲੇਸ਼ ਤਿਲਕ ਅਤੇ ਚਿੰਚਵਾੜ ਸੀਟ 'ਤੇ ਵਿਧਾਇਕ ਲਕਸ਼ਮਣ ਪਾਂਡੁਰੰਗ ਜਗਤਾਪ ਦੀ ਮੌਤ ਤੋਂ ਬਾਅਦ ਉਪ ਚੋਣਾਂ ਹੋ ਰਹੀਆਂ ਹਨ।
ਤਿੰਨ ਰਾਜਾਂ ਵਿੱਚ ਵੀ ਚੋਣਾਂ ਦਾ ਐਲਾਨ
ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਤਿੰਨ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਵੀ ਕੀਤਾ। ਚੋਣ ਕਮਿਸ਼ਨ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ 16 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਇੱਕੋ ਦਿਨ ਵੋਟਾਂ ਪੈਣਗੀਆਂ। ਤਿੰਨੋਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।