ਪੜਚੋਲ ਕਰੋ
Advertisement
10 ਸਾਲਾ ਤੋਂ ਗਰੀਬਾਂ ਨੂੰ ਫਰੀ ਖਾਣਾ ਖਵਾ ਕੇ ਇਸ ਸ਼ਖਸ ਨੇ ਕਾਇਮ ਕੀਤੀ ਮੱਨੁਖਤਾ ਦੀ ਮਿਸਾਲ, ਸੋਸ਼ਲ ਮੀਡੀਆ ‘ਤੇ ਹੋ ਰਹੀ ਸ਼ਲਾਘਾ
ਤੇਲੰਗਾਨਾ ਦੇ ਹੈਦਰਾਬਾਦ ਵਿੱਚ ਸਕੀਨਾ ਫਾਉਂਡੇਸ਼ਨ ਦੇ ਪ੍ਰਧਾਨ ਆਸਿਫ ਹੁਸੈਨ ਸੋਹੇਲ 10 ਸਾਲਾਂ ਤੋਂ ਗਰੀਬਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾ ਰਹੇ ਹਨ।
ਨਵੀਂ ਦਿੱਲੀ: ਹੈਦਰਾਬਾਦ ਵਿੱਚ ਇੱਕ ਵਿਅਕਤੀ ਪਿਛਲੇ 10 ਸਾਲਾਂ ਤੋਂ ਗਰੀਬਾਂ ਨੂੰ ਮੁਫਤ ਭੋਜਨ (Free food) ਮੁਹੱਈਆ ਕਰਵਾ ਰਿਹਾ ਹੈ। ਇਸ ਵਿਅਕਤੀ ਦਾ ਨਾਂ ਆਸਿਫ ਹੁਸੈਨ ਸੋਹੇਲ (Asif Hussain Sohail) ਹੈ। ਆਸਿਫ ਨੂੰ ਸੋਸ਼ਲ ਮੀਡੀਆ 'ਤੇ ਇਸ ਕੰਮ ਦੀ ਖੂਬ ਸ਼ਲਾਘਾ ਮਿਲ ਰਹੀ ਹੈ। ਸਾਲ 2010 ਵਿੱਚ ਹੈਦਰਾਬਾਦ ਦੇ ਆਸਿਫ ਹੁਸੈਨ ਨੇ ਆਪਣੇ ਸਵਰਗਵਾਸੀ ਪਿਤਾ ਤੇ ਧੀ ਦੀ ਯਾਦ ਵਿੱਚ ਸਕਿਨਾ ਫਾਉਂਡੇਸ਼ਨ ਦੀ ਸਥਾਪਨਾ ਕੀਤੀ। ਜੁਬਲੀ ਹਿੱਲਜ਼ ਖੇਤਰ ਵਿਚ ਲੌਕਡਾਉਨ ਦੌਰਾਨ ਇਸ ਫਾਉਂਡੇਸ਼ਨ ਨੇ ਲਗਾਤਾਰ ਤਿੰਨ ਮਹੀਨੇ ਕਰੀਬ 10,000 ਲੋਕਾਂ ਨੂੰ ਹਰ ਰੋਜ਼ ਮੁਫਤ ਭੋਜਨ ਦਿੱਤਾ।
ਸਕੀਨਾ ਫਾਉਂਡੇਸ਼ਨ ਦੇ ਪ੍ਰਧਾਨ ਆਸਿਫ ਹੁਸੈਨ ਸੋਹੇਲ ਦਾ ਕਹਿਣਾ ਹੈ, “ਭੁੱਖ ਦਾ ਕੋਈ ਧਰਮ ਨਹੀਂ। ਅਸੀਂ ਦੇਖਿਆ ਹੈ ਕਿ ਲੋਕ ਕੂੜੇਦਾਨ ਚੋਂ ਭੋਜਨ ਚੁਗਦੇ ਤੇ ਖਾਂਦੇ ਹਨ। ਅਸੀਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਸਾਰੇ ਜਾਗਰੂਕਤਾ ਪ੍ਰੋਗਰਾਮ ਤੇ ਮੁਹਿੰਮਾਂ ਸ਼ੁਰੂ ਕੀਤੀਆਂ ਹਨ।“
ਚੋਣ ਕਮਿਸ਼ਨ ਨੇ ਸੋਨੂੰ ਸੂਦ ਨੂੰ ਚੁਣਿਆ ਪੰਜਾਬ ਦਾ ਸਟੇਟ ਆਈਕਨ
ਉਨ੍ਹਾਂ ਦਾ ਕਹਿਣਾ ਹੈ ਕਿ “ਦੁਪਹਿਰ ਦੇ ਖਾਣੇ ਦੀ ਸੇਵਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਸੋਈ ਸਥਾਪਤ ਕੀਤੀ ਗਈ ਹੈ। ਲਗਪਗ 200 ਮਜ਼ਦੂਰਾਂ ਨੇ ਵੌਕਡਾਉਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਲਈ ਖਾਣਾ ਬਣਾਉਣ ਲਈ ਸਵੈ-ਇੱਛਾ ਨਾਲ ਕੰਮ ਕੀਤਾ ਤੇ ਹੁਣ ਉਹ ਇਸ ਨੂੰ ਤੇਲੰਗਾਨਾ ਵਿੱਚ ਇੱਕ ਰਚਨਾਤਮਕ ਪ੍ਰੋਗਰਾਮ ਦੇ ਰੂਪ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੇ ਹਨ।“
ਦੱਸ ਦਈਏ ਕਿ ਇਸ ਨੇਕ ਕੰਮ ਲਈ ਟਵਿੱਟਰ 'ਤੇ ਆਸਿਫ ਹੁਸੈਨ ਸੋਹੇਲ ਦੀਆਂ ਕੋਸ਼ਿਸ਼ਾਂ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#Telangana man provides free food to the poor through a foundation he established in the memory of his wife and daughter.
"We've been doing it for the last 10 years, we serve food to thousands now as the number added up with time," says Asif Sohail, founder of the organisation. pic.twitter.com/6lmKWKMcHs — ANI (@ANI) November 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement