(Source: ECI/ABP News)
Viral Video: ਮਾਲ 'ਚ ਮਾਂ-ਪਿਓ ਸਮਾਨ ਦੇਖਣ 'ਚ ਰੁੱਝੇ ਰਹੇ, ਇੰਨੀ ਦੇਰ 'ਚ ਡੇਢ ਸਾਲ ਦੀ ਬੱਚੀ ਨੂੰ ਕਾਰ ਨੇ ਦਰੜਿਆ, ਵੇਖੋ ਰੂਹ ਕੰਬਾਊ CCTV ਵੀਡੀਓ
Shocking: ਆਗਰਾ ਦੇ ਮਾਲ ਪਾਰਕਿੰਗ ਵਿੱਚ ਡੇਢ ਸਾਲ ਦੇ ਮਾਸੂਮ ਬੱਚੇ ਨੂੰ ਕਾਰ ਸਵਾਰਾਂ ਨੇ ਦਰੜ ਦਿੱਤਾ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਜ਼ਖਮੀ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ।
![Viral Video: ਮਾਲ 'ਚ ਮਾਂ-ਪਿਓ ਸਮਾਨ ਦੇਖਣ 'ਚ ਰੁੱਝੇ ਰਹੇ, ਇੰਨੀ ਦੇਰ 'ਚ ਡੇਢ ਸਾਲ ਦੀ ਬੱਚੀ ਨੂੰ ਕਾਰ ਨੇ ਦਰੜਿਆ, ਵੇਖੋ ਰੂਹ ਕੰਬਾਊ CCTV ਵੀਡੀਓ car ran over a one and a half year old girl in the parking lot of a mall in Agra Viral Video: ਮਾਲ 'ਚ ਮਾਂ-ਪਿਓ ਸਮਾਨ ਦੇਖਣ 'ਚ ਰੁੱਝੇ ਰਹੇ, ਇੰਨੀ ਦੇਰ 'ਚ ਡੇਢ ਸਾਲ ਦੀ ਬੱਚੀ ਨੂੰ ਕਾਰ ਨੇ ਦਰੜਿਆ, ਵੇਖੋ ਰੂਹ ਕੰਬਾਊ CCTV ਵੀਡੀਓ](https://feeds.abplive.com/onecms/images/uploaded-images/2024/08/12/c919e9e931aad038c808ff1e8fc909dd1723436067570647_original.png?impolicy=abp_cdn&imwidth=1200&height=675)
Shocking: ਆਗਰਾ ਦੇ ਮਾਲ ਪਾਰਕਿੰਗ ਵਿੱਚ ਡੇਢ ਸਾਲ ਦੇ ਮਾਸੂਮ ਬੱਚੇ ਨੂੰ ਕਾਰ ਸਵਾਰਾਂ ਨੇ ਦਰੜ ਦਿੱਤਾ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਜ਼ਖਮੀ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਜਿਸ ਵਿਚ ਦੇਖ ਸਕਦਾ ਹੋ ਕਿ ਜਦੋਂ ਮਾਤਾ-ਪਿਤਾ ਖਰੀਦੇ ਹੋਏ ਸਮਾਨ ਦੀ ਜਾਂਚ ਕਰ ਰਹੇ ਸਨ ਤਾਂ ਇਸ ਦੌਰਾਨ ਇਕ ਡੇਢ ਸਾਲ ਦੀ ਮਾਸੂਮ ਬੱਚੀ ਖੇਡਦੀ ਹੋਈ ਅਚਾਨਕ ਰੈਂਪ 'ਤੇ ਪਹੁੰਚ ਗਈ ਅਤੇ ਫਿਰ ਮਾਲ ਦੀ ਪਾਰਕਿੰਗ 'ਚੋਂ ਨਿਕਲਦੀ ਇਕ ਕਾਰ ਬੱਚੀ ਦੇ ਉਪਰੋਂ ਨਿਕਲ ਗਈ ਅਤੇ ਇਸ ਤੋਂ ਬਾਅਦ ਮਾਤਾ-ਪਿਤਾ ਨੂੰ ਚੇਤਾ ਆਉਂਦਾ ਹੈ, ਇੰਨੀ ਦੇਰ ਤੱਕ ਬੱਚੀ ਜ਼ਖ਼ਮੀ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
A car ran over a one and a half year old girl in the parking lot of a mall in Agra. The CCTV video of the accident that took place on August 6 is viral. My personal opinion is that the negligence of the girl's parents is the biggest reason behind this accident. pic.twitter.com/0fMG9xKddE
— The WINN (@TheWINN_TheWINN) August 11, 2024
ਮਾਮਲਾ ਹਰੀਪਰਵਤ ਥਾਣਾ ਖੇਤਰ ਦੇ ਸੰਜੇ ਪਲੇਸ 'ਤੇ ਸਥਿਤ ਕੌਸਮੌਸ ਮਾਲ ਦੀ ਪਾਰਕਿੰਗ ਦਾ ਹੈ। ਘਟਨਾ 6 ਅਗਸਤ ਨੂੰ ਰਾਤ ਕਰੀਬ 10 ਵਜੇ ਵਾਪਰੀ। ਜਦੋਂ ਇੱਕ ਕਾਰ ਡੇਢ ਸਾਲ ਦੀ ਮਾਸੂਮ ਬੱਚੀ ਦੇ ਉੱਪਰ ਚੜ੍ਹ ਗਈ ਤਾਂ ਉਸ ਦੇ ਸਿਰ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਫਰਾਰ ਹੋ ਗਿਆ। ਮਾਮਲੇ 'ਚ ਹਰੀਪਰਵਤ ਥਾਣਾ ਇੰਚਾਰਜ ਇੰਸਪੈਕਟਰ ਆਲੋਕ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ 304ਏ ਬੀ.ਐਨ.ਐਸ. ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)