(Source: ECI/ABP News/ABP Majha)
Land For Jobs Scam : CBI ਨੇ ਲਾਲੂ ਯਾਦਵ ਤੋਂ ਚਾਰ ਘੰਟੇ ਕੀਤੀ ਪੁੱਛਗਿੱਛ , ਵੀਡੀਓ ਵੀ ਰਿਕਾਰਡ, ਬੇਟੀ ਬੋਲੀ - ਪਾਪਾ ਨੂੰ 'ਕੁੱਝ ਹੋਇਆ...'
CBI Questions Lalu Yadav : ਸੀਬੀਆਈ ਨੇ ਨੌਕਰੀ ਦੇ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਮੰਗਲਵਾਰ (7 ਮਾਰਚ) ਨੂੰ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ। ਅਧਿਕਾਰੀਆਂ ਮੁਤਾਬਕ ਸੀਬੀਆਈ ਦੇ ਪੰਜ
CBI Questions Lalu Yadav : ਸੀਬੀਆਈ ਨੇ ਨੌਕਰੀ ਦੇ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਮੰਗਲਵਾਰ (7 ਮਾਰਚ) ਨੂੰ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ। ਅਧਿਕਾਰੀਆਂ ਮੁਤਾਬਕ ਸੀਬੀਆਈ ਦੇ ਪੰਜ ਅਧਿਕਾਰੀਆਂ ਦੀ ਟੀਮ ਦੋ ਕਾਰਾਂ ਵਿੱਚ ਸਵੇਰੇ ਕਰੀਬ 10.40 ਵਜੇ ਲਾਲੂ ਪ੍ਰਸਾਦ ਦੀ ਧੀ ਮੀਸਾ ਭਾਰਤੀ ਦੇ ਇੰਡੀਆ ਗੇਟ ਨੇੜੇ ਪੰਡਾਰਾ ਪਾਰਕ ਸਥਿਤ ਘਰ ਪਹੁੰਚੀ, ਜਿੱਥੇ ਸਾਬਕਾ ਰੇਲ ਮੰਤਰੀ (ਪ੍ਰਸਾਦ) ਅਜੇ ਵੀ ਠਹਿਰੇ ਹੋਏ ਹਨ।
ਜਾਂਚ ਏਜੰਸੀ ਦੀ ਟੀਮ ਕਰੀਬ 12.55 ਵਜੇ ਲੰਚ ਲਈ ਗਈ। ਬਾਅਦ ਦੁਪਹਿਰ ਕਰੀਬ 2.15 ਵਜੇ ਮੁੜ ਪੁੱਛਗਿੱਛ ਸ਼ੁਰੂ ਹੋਈ। ਇਸ ਮਾਮਲੇ ਵਿੱਚ ਸੀਬੀਆਈ ਨੇ ਸੋਮਵਾਰ (6 ਮਾਰਚ) ਨੂੰ ਲਾਲੂ ਯਾਦਵ ਦੀ ਪਤਨੀ ਅਤੇ ਸਾਬਕਾ ਸੀਐਮ ਰਾਬੜੀ ਦੇਵੀ ਤੋਂ ਵੀ ਪੁੱਛਗਿੱਛ ਕੀਤੀ ਸੀ। ਰਾਬੜੀ ਦੇਵੀ ਤੋਂ ਉਨ੍ਹਾਂ ਦੀ ਪਟਨਾ ਸਥਿਤ ਰਿਹਾਇਸ਼ 'ਤੇ ਕਰੀਬ ਪੰਜ ਘੰਟੇ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ : ਕਿੱਧਰ ਨੂੰ ਜਾ ਰਿਹਾ ਪੰਜਾਬ! ਸਕੂਲਾਂ 'ਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ, 12ਵੀ ਕਲਾਸ ਦੇ ਵਿਦਿਆਰਥੀ ਦੇ ਸਿਰ 'ਚ ਮਾਰੀ ਗੋਲੀ
ਪੁੱਛਗਿੱਛ ਦੀ ਵੀਡੀਓ ਵੀ ਕੀਤੀ ਗਈ ਰਿਕਾਰਡ
ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੂੰ ਇਕ ਕਮਰੇ ਵਿਚ ਕੁਝ ਦਸਤਾਵੇਜ਼ ਦਿਖਾਏ ਗਏ, ਜਿੱਥੇ ਉਹ ਕਿਡਨੀ ਟ੍ਰਾਂਸਪਲਾਂਟ ਤੋਂ ਬਾਅਦ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਲਾਲੂ ਪ੍ਰਸਾਦ ਤੋਂ ਪੁੱਛਗਿੱਛ ਨੂੰ ਲੈ ਕੇ ਉਨ੍ਹਾਂ ਦੀ ਧੀ ਰੋਹਿਣੀ ਆਚਾਰੀਆ ਨੇ ਕੇਂਦਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੇ ਬਿਮਾਰ ਬਜ਼ੁਰਗ ਪਿਤਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ।
ਲਾਲੂ ਦੀ ਬੇਟੀ ਨੇ ਕੇਂਦਰ ਨੂੰ ਦਿੱਤੀ ਚੇਤਾਵਨੀ
ਉਨ੍ਹਾਂ ਕਿਹਾ ਕਿ ਪਿਤਾ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਉਨ੍ਹਾਂ ਨੂੰ ਕੁਝ ਵੀ ਹੋਇਆ ਤਾਂ ਮੈਂ ਕਿਸੇ ਨੂੰ ਨਹੀਂ ਬਖਸ਼ਾਂਗੀ। ਤੁਸੀਂ ਪਿਤਾ ਜੀ ਨੂੰ ਪਰੇਸ਼ਾਨ ਕਰ ਰਹੇ ਹੋ, ਇਹ ਸਹੀ ਗੱਲ ਨਹੀਂ ਹੈ। ਇਹ ਸਭ ਯਾਦ ਰਹੇਗਾ। ਸਮਾਂ ਬਲਵਾਨ ਹੈ, ਇਸ ਵਿੱਚ ਬਹੁਤ ਤਾਕਤ ਹੈ। ਇਹ ਯਾਦ ਰੱਖਣਾ ਹੋਵੇਗਾ। ਇਹ ਲੋਕ ਮੇਰੇ ਪਿਤਾ ਜੀ ਨੂੰ ਪ੍ਰੇਸ਼ਾਨ ਕਰ ਰਹੇ ਹਨ, ਜੇਕਰ ਉਨ੍ਹਾਂ ਦੀ ਪਰੇਸ਼ਾਨੀ ਕਾਰਨ ਉਨ੍ਹਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਦਿੱਲੀ ਦੀ ਕੁਰਸੀ ਨੂੰ ਹਿਲਾ ਦੇਣਗੇ। ਹੁਣ ਬਰਦਾਸ਼ਤ ਕਰਨ ਦੀ ਸੀਮਾ ਜਵਾਬ ਦੇ ਰਹੀ ਹੈ।
ਅਦਾਲਤ ਨੇ 15 ਮਾਰਚ ਨੂੰ ਪੇਸ਼ ਹੋਣ ਲਈ ਭੇਜੇ ਸੰਮਨ
ਇਹ ਮਾਮਲਾ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ ਤੋਹਫ਼ੇ ਵਜੋਂ ਜ਼ਮੀਨ ਦੇਣ ਜਾਂ ਜ਼ਮੀਨ ਵੇਚਣ ਦੇ ਬਦਲੇ ਰੇਲਵੇ ਵਿੱਚ ਕਥਿਤ ਤੌਰ ’ਤੇ ਲੋਕਾਂ ਨੂੰ ਨੌਕਰੀਆਂ ਦੇਣ ਨਾਲ ਸਬੰਧਤ ਹੈ। ਇਹ ਮਾਮਲਾ 2004 ਤੋਂ 2009 ਦਾ ਹੈ ਜਦੋਂ ਲਾਲੂ ਯਾਦਵ ਰੇਲ ਮੰਤਰੀ ਸਨ। ਸੀਬੀਆਈ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ ਲਾਲੂ ਯਾਦਵ, ਰਾਬੜੀ ਦੇਵੀ ਅਤੇ 14 ਹੋਰਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਸੀ। ਹਾਲ ਹੀ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 15 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਭੇਜੇ ਸਨ।