ਸੈਂਟਰਲ ਵਿਸਟਾ: ਤਿੰਨ ਨਵੀਆਂ ਇਮਾਰਤਾਂ ਦੇ ਨਿਰਮਾਣ ਲਈ 1838 ਦਰੱਖ਼ਤ ਹੋਣਗੇ ਟ੍ਰਾਂਸਪਲਾਂਟ, 1.86 ਕਰੋੜ ਰੁਪਏ ਖਰਚ ਦੀ ਸੰਭਾਵਨਾ
ਸੈਂਟਰਲਸ ਵਿਸਟਾ ਮੁੜ ਵਿਕਾਸ ਯੋਜਨਾ ਦੇ ਤਹਿਤ ਤਿੰਨ ਨਵੇਂ ਕਾਰਜ ਭਵਨਾਂ ਦੇ ਨਿਰਮਾਣ ਲਈ ਇਹ ਦਰੱਖ਼ਤ ਤਬਾਹ ਕਰਨ ਦਾ ਪ੍ਰਸਤਾਵ ਹੈ।
ਨਵੀਂ ਦਿੱਲੀ: ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਇਂਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ 'ਚੋਂ 1,838 ਦਰੱਖ਼ਤ ਟ੍ਰਾਂਸਪਲਾਂਟ ਕਰਨਾ ਦਾ ਫੈਸਲਾ ਕੀਤਾ ਹੈ। ਜਿਸ ਨੂੰ ਸੈਂਟਰਲਸ ਵਿਸਟਾ ਮੁੜ ਵਿਕਾਸ ਯੋਜਨਾ ਦੇ ਤਹਿਤ ਤਿੰਨ ਨਵੇਂ ਕਾਰਜ ਭਵਨਾਂ ਦੇ ਨਿਰਮਾਣ ਲਈ ਤਬਾਹ ਕਰਨ ਦਾ ਪ੍ਰਸਤਾਵ ਹੈ।
ਸੀਪੀਡਬਲਯੂਡੀ ਨੇ ਬੋਲੀਆਂ ਦਾ ਸੱਦਾ ਦਿੱਤਾ ਹੈ ਜਿਸ ਮੁਤਾਬਕ ਸਬੰਧਤ ਏਜੰਸੀ ਨੂੰ 60 ਦਿਨਾਂ 'ਚ ਦਰੱਖ਼ਤਾਂ ਨੂੰ ਇਕ ਥਾਂ ਤੋਂ ਕੱਢ ਕੇ ਦੂਜੀ ਥਾਂ ਲਾਉਣਾ ਸੌਖਾ ਹੋਵੇਗਾ ਤੇ 365 ਦਿਨ ਟ੍ਰਾਂਸਪਲਾਂਟ ਕੀਤੇ ਗਏ ਦਰੱਖ਼ਤਾਂ ਦਾ ਰੱਖ ਰਖਾਅ ਕਰਨਾ ਹੋਵੇਗਾ। ਸੀਪੀਡਬਲਯੂਡੀ ਨੇ ਕਿਹਾ ਪੂਰੀ ਯੋਜਨਾ ਨੂੰ ਕਰੀਬ 1.86 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਪੂਰਾ ਕੀਤਾ ਜਾਵੇਗਾ।
ਪਿਛਲੇ ਮਹੀਨੇ ਸੀਪੀਡਬਲਯੂਡੀ ਨੇ ਰਾਜਪਥ ਦੇ ਨਾਲ ਸਾਂਝਾ ਕੇਂਦਰੀ ਸੈਕਟਰੀਏਟ ਦੇ ਤਹਿਤ 3,269 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਕਾਰਜ ਭਵਨਾਂ ਲਈ ਬੋਲੀਆਂ ਦਾ ਸੱਦਾ ਦਿੱਤਾ ਸੀ ਤੇ 139 ਕਰੋੜ ਰੁਪਏ ਪੰਜ ਸਾਲ ਦੇ ਰੱਖ-ਰਖਾਅ ਲਈ ਵੱਖ ਰੱਖੇ ਗਏ ਸਨ। ਇਹ ਤਿੰਨ ਨਵੇਂ ਭਵਨ ਉਸ ਪਲਾਂਟ 'ਤੇ ਬਣਾਏ ਜਾਣਦੇ ਜਿੱਥੇ ਮੌਜੂਦਾ ਸਮੇਂ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਸਥਿਤ ਹੈ।
ਦਰੱਖ਼ਤਾਂ ਦੇ ਟ੍ਰਾਂਸਪਲਾਂਟ ਲਈ ਬੋਲੀਆਂ ਦੇ ਮੁਤਾਬਕ ਪਲਾਂਟ ਸੰਖਿਆਂ 137 ਤੇ ਕਰੀਬ 2,219 ਦਰੱਖ਼ਤ ਹੈ। ਜਿੰਨ੍ਹਾਂ 'ਚੋਂ ਕਰੀਬ 1,838 ਦਰੱਖ਼ਤ ਟ੍ਰਾਂਸਪਲਾਂਟ ਕੀਤੇ ਜਾਣੇ ਹਨ। ਦਰੱਖ਼ਤਾਂ ਨੂੰ ਇਕ ਥਾਂ ਤੋਂ ਕੱਢ ਕੇ ਦੂਜੀ ਥਾਂ ਲਾਉਣ ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਜੇਕਰ ਏਜੰਸੀ ਅਜਿਹਾ ਨਹੀਂ ਕਰਦੀ ਤਾਂ 5000 ਰੁਪਏ ਜੁਰਮਾਨਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ: Chhatrasal Stadium murder case: ਭਲਵਾਨ ਸਾਗਰ ਧਨਖੜ ਦੀ ਮੌਤ ਕਿਵੇਂ ਹੋਈ ? ਪੋਸਟਮਾਰਟ ਰਿਪੋਰਟ ‘ਚ ਇਹ ਖੁਲਾਸਾ
ਇਹ ਵੀ ਪੜ੍ਹੋ: Facebook, Twitter ਦੇ ਬੰਦ ਹੋਣ ਦੀਆਂ ਖ਼ਬਰਾਂ ਦੌਰਾਨ ਲੋਕਾਂ ਨੂੰ ਯਾਦ ਆਇਆ Orkut, ਜਾਣੋ ਟਵਿੱਟਰ ‘ਤੇ ਕਿਉਂ ਕਰ ਰਿਹਾ ਟ੍ਰੈਂਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin