ਕੇਂਦਰ ਦੇ ਤੀਜੇ ਰਾਹਤ ਪੈਕੇਜ 'ਚ ਇਨ੍ਹਾਂ ਸੈਕਟਰਾਂ ਨੂੰ ਮਿਲੇਗਾ ਸਭ ਤੋਂ ਜ਼ਿਆਦਾ ਫਾਇਦਾ
ਸਰਕਾਰ ਟੂਰਿਜ਼ਮ, ਹੋਟਲ, ਰਿਅਲ ਅਸਟੇਟ, ਕੰਸਟ੍ਰਕਸ਼ਨ, ਸਟਾਰਟ ਅਪ ਅਤੇ ਕੰਸਟ੍ਰਕਸ਼ਨ ਸਮੇਤ ਛੇ ਸੈਕਟਰਾਂ ਨੂੰ ਰਾਹਤ ਪੈਕੇਜ ਦੇਣ ਬਾਰੇ ਸੋਚ ਰਹੀ ਹੈ। ਸੂਤਰਾਂ ਮੁਤਾਬਕ ਇਨ੍ਹਾਂ ਸੈਕਟਰਾਂ ਲਈ ਸਰਕਾਰ ਦਾ ਖਜ਼ਾਨਾ ਖੁੱਲ੍ਹਣ ਵਾਲਾ ਹੈ।
ਨਵੀਂ ਦਿੱਲੀ: ਲੌਕਡਾਊਨ ਨੇ ਜਿਹੜੇ ਸੈਕਟਰਾਂ ਨੂੰ ਨੁਕਸਾਨ ਪਹੁੰਚਾਇਆ, ਉਨ੍ਹਾਂ 'ਚ ਟੂਰਿਜ਼ਮ, ਹੋਟਲ, ਰੀਅਲ ਅਸਟੇਟ, ਕੰਸਟ੍ਰਕਸ਼ਨ ਜਿਹੇ ਸੈਕਟਰ ਸ਼ਾਮਲ ਹਨ। ਇਹ ਸੈਕਟਰ ਅਜਿਹੇ ਹਨ ਜਿੰਨ੍ਹਾਂ 'ਚ ਵੱਡੀ ਸੰਖਿਆਂ 'ਚ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਸੀ। ਪਰ ਲੌਕਡਾਊਨ ਨਾਲ ਸਭ ਤੋਂ ਜ਼ਿਆਦਾ ਅਸਰ ਇਨ੍ਹਾਂ ਉਦਯੋਗਾਂ 'ਤੇ ਪਿਆ। ਇਨ੍ਹਾਂ 'ਚ ਵੱਡੀ ਸੰਖਿਆ 'ਚ ਲੋਕਾਂ ਦੀ ਨੌਕਰੀ ਗਵਾਉਣੀ ਪਈ। ਵੱਡੀ ਸੰਖਿਆਂ 'ਚ ਲੋਕਾਂ ਨੂੰ ਵੇਤਨ ਕਟੌਤੀ ਦਾ ਸਾਹਮਣਾ ਵੀ ਕਰਨਾ ਪਿਆ।
ਵੱਡੀ ਤਾਦਾਦ 'ਚ ਨੌਕਰੀਆਂ ਦਿੰਦੇ ਹਨ ਇਹ ਸੈਕਟਰ
ਹੁਣ ਸਰਕਾਰ ਟੂਰਿਜ਼ਮ, ਹੋਟਲ, ਰਿਅਲ ਅਸਟੇਟ, ਕੰਸਟ੍ਰਕਸ਼ਨ, ਸਟਾਰਟ ਅਪ ਅਤੇ ਕੰਸਟ੍ਰਕਸ਼ਨ ਸਮੇਤ ਛੇ ਸੈਕਟਰਾਂ ਨੂੰ ਰਾਹਤ ਪੈਕੇਜ ਦੇਣ ਬਾਰੇ ਸੋਚ ਰਹੀ ਹੈ। ਸੂਤਰਾਂ ਮੁਤਾਬਕ ਇਨ੍ਹਾਂ ਸੈਕਟਰਾਂ ਲਈ ਸਰਕਾਰ ਦਾ ਖਜ਼ਾਨਾ ਖੁੱਲ੍ਹਣ ਵਾਲਾ ਹੈ। ਸਰਕਾਰ ਇਨ੍ਹਾਂ ਸੈਕਟਰਾਂ 'ਚ ਕੈਸ਼ ਫਲੋਅ ਤੇਜ਼ ਕਰਨਾ ਚਾਹੁੰਦੀ ਹੈ। ਸਰਕਾਰ ਦਾ ਤੀਜਾ ਰਾਹਤ ਪੈਕੇਜ ਸ਼ਾਇਦ ਇਨ੍ਹਾਂ ਸੈਕਟਰਾਂ 'ਤੇ ਫੋਕਸ ਰਹੇਗਾ।
ਮੰਗਲਵਾਰ ਪੀਐਮ ਮੋਦੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਇਕੋਨੌਮੀ ਦੇ ਹਾਲਾਤ 'ਤੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਹੀ ਇਸ ਗੱਲ ਦੀਆਂ ਕਿਆਸਰਾਈਆਂ ਲਾਈਆਂ ਜਾਣ ਲੱਗੀਆਂ ਸੀ ਕਿ ਸਰਕਾਰ ਤੀਜੇ ਰਾਹਤ ਪੈਕੇਜ ਦੇ ਤੌਰ 'ਤੇ ਇਨ੍ਹਾਂ ਸੈਕਟਰਾਂ ਨੂੰ ਖੜਾ ਕਰਨ 'ਚ ਮਦਦ ਕਰੇਗੀ।
ਪਰਾਲੀ ਸਾੜਨ ਵਾਲੇ ਹੋ ਜਾਉ ਸਾਵਧਾਨ! ਸਰਕਾਰ ਨੇ ਨਜ਼ਰ ਰੱਖਣ ਲਈ ਲੱਭੀ ਇਹ ਤਰਕੀਬ, ਹੋਵੇਗੀ ਕਾਰਵਾਈ
ਰੋਜ਼ਗਾਰ ਪੈਦਾ ਕਰਨਾ ਵੱਡੀ ਪਹਿਲ:
ਸਰਕਾਰ ਦੀ ਸਭ ਤੋਂ ਵੱਡੀ ਚਿੰਤਾ ਰੋਜ਼ਾਗਰ 'ਚ ਇਜ਼ਾਫਾ ਕਰਨਾ ਹੈ ਤਾਂ ਕਿ ਲੋਕਾਂ ਕੋਲ ਪੈਸਾ ਤੇ ਮੰਗ ਅਤੇ ਖਪਤ ਨੂੰ ਰਫਤਾਰ ਮਿਲੇ। ਇਨ੍ਹਾਂ ਸਾਰਿਆਂ ਸੈਕਟਰਾਂ 'ਚ ਰੋਜ਼ਗਾਰ ਦੇਣ ਦੀ ਕਾਫੀ ਸਮਰੱਥਾ ਹੈ ਤੇ ਇਨ੍ਹਾਂ 'ਚ ਵੱਡੀ ਸੰਖਿਆਂ 'ਚ ਲੋਕ ਜੁੜੇ ਹੋਏ ਹਨ। ਇਸ ਲਈ ਸਰਕਾਰ ਦਾ ਫੋਕਸ ਇਨ੍ਹਾਂ ਸੈਕਟਰਾਂ ਨੂੰ ਰਾਹਤ ਦੇਕੇ ਰੋਜ਼ਗਾਰ 'ਚ ਇਜ਼ਾਫਾ ਕਰਨਾ ਹੈ।
26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਬੁਕਿੰਗ ਸ਼ੁਰੂ
ਨੀਤੀ ਆਯੋਗ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਨੇ ਹਾਲ ਹੀ 'ਚ ਕਿਹਾ ਸੀ ਕਿ ਸਰਕਾਰ ਨੇ ਉਨ੍ਹਾਂ ਸੈਕਟਰਾਂ ਨੂੰ ਮਦਦ ਦੇਣੀ ਚਾਹੀਦੀ, ਜਿੰਨ੍ਹਾਂ ਨੂੰ ਮਦਦ ਦੀ ਸਭ ਤੋਂ ਵੱਧ ਲੋੜ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਜਾ ਸਕੇ। ਲੌਕਡਾਊਨ ਦੇ ਕੰਟਰੋਲ ਕਾਰਨ ਟੂਰ-ਟ੍ਰੈਵਲ, ਹੋਟਲ, ਏਵੀਏਸ਼ਨ, ਕੰਸਟ੍ਰਕਸ਼ਨ, ਰਿਅਲ ਅਸਟੇਟ ਤੇ ਰੋਜ਼ਗਾਰ ਦੇਣ ਵਾਲੇ ਕਈ ਹੋਰ ਸੈਕਟਰਾਂ ਨੂੰ ਕਰਾਰ ਝਟਕਾ ਲੱਗਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ