'ਚੰਦਰਯਾਨ-2' ਦੀ ਚੰਨ ਵੱਲ ਇੱਕ ਹੋਰ ਪੁਲਾਂਘ, ਇਸਰੋ ਦੀ ਅਭਿਆਨ ਪ੍ਰਕਿਰਿਆ ਸਫਲ
ਚੰਦਰਮਾ ਤੱਕ ਪਹੁੰਚਣ ਦਾ ਭਾਰਤ ਦਾ ਸੁਪਨਾ ਹੌਲ਼ੀ-ਹੌਲ਼ੀ ਸਾਕਾਰ ਹੁੰਦਾ ਜਾਪ ਰਿਹਾ ਹੈ। ਦੇਸ਼ ਦਾ ਦੂਜਾ ਚੰਦਰਮਾ ਮਿਸ਼ਨ 'ਚੰਦਰਯਾਨ-2' ਬੁੱਧਵਾਰ ਨੂੰ ਧਰਤੀ ਦੀ ਕਲਾਸ ਛੱਡ ਗਿਆ ਤੇ ਹੁਣ ਇਹ ਚੰਦਰਮਾ ਵੱਲ ਵਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਇਸ ਨੂੰ ਚੰਦਰਮਾ ਦੇ ਰਾਹ ਉੱਤੇ ਪਾਉਣ ਲਈ ਇੱਕ ਮਹੱਤਵਪੂਰਨ ਮਿਸ਼ਨ ਪ੍ਰਕਿਰਿਆ ਕੀਤੀ।
ਬੰਗਲੁਰੂ: ਚੰਦਰਮਾ ਤੱਕ ਪਹੁੰਚਣ ਦਾ ਭਾਰਤ ਦਾ ਸੁਪਨਾ ਹੌਲ਼ੀ-ਹੌਲ਼ੀ ਸਾਕਾਰ ਹੁੰਦਾ ਜਾਪ ਰਿਹਾ ਹੈ। ਦੇਸ਼ ਦਾ ਦੂਜਾ ਚੰਦਰਮਾ ਮਿਸ਼ਨ 'ਚੰਦਰਯਾਨ-2' ਬੁੱਧਵਾਰ ਨੂੰ ਧਰਤੀ ਦੀ ਕਲਾਸ ਛੱਡ ਗਿਆ ਤੇ ਹੁਣ ਇਹ ਚੰਦਰਮਾ ਵੱਲ ਵਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਇਸ ਨੂੰ ਚੰਦਰਮਾ ਦੇ ਰਾਹ ਉੱਤੇ ਪਾਉਣ ਲਈ ਇੱਕ ਮਹੱਤਵਪੂਰਨ ਮਿਸ਼ਨ ਪ੍ਰਕਿਰਿਆ ਕੀਤੀ।
ਪੁਲਾੜ ਏਜੰਸੀ ਨੇ ਕਿਹਾ ਹੈ ਕਿ ਉਸ ਨੇ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 2.21 ਵਜੇ ਅਭਿਆਨ ਪ੍ਰਕਿਰਿਆ ‘ਟ੍ਰਾਂਸ ਲੂਨਰ ਇਨਸਰਸ਼ਨ’ (ਟੀਐਲਆਈ) ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਚੰਦਰਯਾਨ-2 ਸਫਲਤਾਪੂਰਵਕ ‘ਲੂਨਰ ਟਰਾਂਸਫਰ ਟਰਾਜੈਕਟਰੀ’ ਵਿੱਚ ਦਾਖਲ ਹੋ ਗਿਆ। ਚੰਦਰਯਾਨ -2 ਦੇ 20 ਅਗਸਤ ਨੂੰ ਚੰਦਰਮਾ ਦੀ ਕਲਾਸ ਤਕ ਪਹੁੰਚਣ ਤੇ 7 ਸਤੰਬਰ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰੇ ਜਾਣ ਦੀ ਉਮੀਦ ਹੈ।
#ISRO Today (August 14, 2019) after the Trans Lunar Insertion (TLI) maneuver operation, #Chandrayaan2 will depart from Earth's orbit and move towards the Moon. pic.twitter.com/k2zjvOBUE6
— ISRO (@isro) August 13, 2019
ਮਿਸ਼ਨ ਚੰਦਰਯਾਨ ਦੀ ਲੌਂਚਿੰਗ 22 ਜੁਲਾਈ ਨੂੰ ਤੈਅ ਸਮੇਂ 2:43 ਵਜੇ ਹੋਈ। ਚੰਦਰਯਾਨ-2 ਨੂੰ ਚੇਨਈ ਤੋਂ ਕਰੀਬ 100 ਕਿਮੀ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ‘ਚ ਦੂਜੇ ਲੌਂਚ ਪੈਡ ਨਾਲ ਲਾਂਚ ਕੀਤਾ ਗਿਆ। ਇਸ ਮਿਸ਼ਨ ‘ਚ 978 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਮਿਸ਼ਨ ਰਾਹੀਂ 11 ਸਾਲ ਬਾਅਦ ਇਸਰੋ ਵੱਲੋਂ ਚੰਨ ‘ਤੇ ਭਾਰਤ ਦਾ ਝੰਡਾ ਲਹਿਰਾਏਗਾ। ਇਹ ਭਾਰਤ ਦਾ ਦੂਜਾ ਚੰਨ ਮਿਸ਼ਨ ਹੈ। ਇਸ ਤੋਂ ਪਹਿਲਾਂ 2008 ‘ਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ।
ਚੰਦਰਯਾਨ-2 ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ। ਪਹਿਲਾ ਆਰਬਿਟਰ ਹੈ ਜੋ ਚੰਨ ਦੇ ਨੇੜੇ ਰਹੇਗਾ। ਦੂਜਾ ਹੈ ਲੈਂਡਰ ਜੋ ਇਸ ਦੀ ਧਰਤੀ ‘ਤੇ ਉਤਰੇਗਾ ਤੇ ਤੀਜਾ ਰੋਵਰ ਹੈ ਜੋ ਇਸ ਦੇ ਆਲੇ-ਦੁਆਲੇ ਘੁੰਮੇਗਾ। ਇਹ ਆਪਣਾ 3 ਲੱਖ 84 ਹਜ਼ਾਰ ਕਿਮੀ ਦੀ ਦੂਰੀ ਤੈਅ ਕਰਨ ਤੋਂ ਬਾਅਦ ਚੰਨ ‘ਤੇ ਉਤਰੇਗਾ।
ਚੰਦਰਯਾਨ -2 ਨੂੰ ਚੰਨ ਦੀ ਧਰਤੀ ‘ਤੇ ਲੈਂਡ ਕਰਨ ‘ਚ ਕਰੀਬ 48 ਦਿਨ ਲੱਗਣਗੇ। ਇਹ ਮਿਸ਼ਨ ਇਸਰੋ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਇਸਰੋ ਚੰਨ ‘ਤੇ ਰੋਵਰ ਉਤਾਰ ਰਿਹਾ ਹੈ। ਇਸ ਮਿਸ਼ਨ ਦੇ ਕਾਮਯਾਬ ਹੋਣ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਹੋ ਜਾਵੇਗਾ, ਜਿਸ ਦਾ ਰੋਵਰ ਦੂਜੇ ਗ੍ਰਹਿ ‘ਤੇ ਉਤਰੇਗਾ।