Chandrayaan 3 Launch: ਚੰਦਰਯਾਨ-3 ਤੋਂ ਬਾਅਦ ਹੁਣ ਗਗਨਯਾਨ, ਸਫ਼ਲ ਹੋਵੇਗਾ ਪਹਿਲਾ ਮਨੁੱਖੀ ਮਿਸ਼ਨ, ਇਸਰੋ ਦੇ ਬਾਹੂਬਲੀ...
Chandrayaan 3 Launch: ਚੰਦਰਯਾਨ-3 ਨੂੰ ਇਸਰੋ ਦੇ ਜਿਹੜੇ ਰਾਕੇਟ ਦੇ ਨਾਲ ਲਾਂਚ ਕੀਤਾ ਗਿਆ ਸੀ, ਉਸ ਦੇ ਸੋਧੇ ਹੋਏ ਸੰਸਕਰਣ ਦੀ ਵਰਤੋਂ ਪੁਲਾੜ ਵਿੱਚ ਭਾਰਤ ਦੇ ਪਹਿਲੇ ਮਨੁੱਖੀ ਮਿਸ਼ਨ ਲਈ ਕੀਤੀ ਜਾਵੇਗੀ।
Chandrayaan Lanch Vehicle: ਭਾਰਤ ਨੇ ਸ਼ੁੱਕਰਵਾਰ (14 ਜੁਲਾਈ) ਨੂੰ LVM3-M4 ਰਾਕੇਟ ਰਾਹੀਂ ਆਪਣੇ ਤੀਜੇ ਚੰਦਰ ਮਿਸ਼ਨ - 'ਚੰਦਰਯਾਨ-3' ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਸ ਮੁਹਿੰਮ ਤਹਿਤ ਇਹ ਵਾਹਨ 41 ਦਿਨਾਂ ਦੀ ਆਪਣੀ ਯਾਤਰਾ ਦੌਰਾਨ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਤੇ ਇਕ ਵਾਰ ਫਿਰ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕਰੇਗਾ। ਅਜਿਹਾ ਕਰਨ ਨਾਲ ਭਾਰਤ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਨ ਵਾਲੇ ਅਮਰੀਕਾ, ਰੂਸ ਅਤੇ ਚੀਨ ਦੇ ਕਲੱਬ 'ਚ ਸ਼ਾਮਲ ਹੋ ਜਾਵੇਗਾ। ਚੰਦਰਯਾਨ-3 ਦੀ ਲੈਂਡਿੰਗ ਲਈ 23 ਅਗਸਤ ਤੱਕ ਇੰਤਜ਼ਾਰ ਕਰਨਾ ਹੋਵੇਗਾ, ਪਰ ਸ਼ੁੱਕਰਵਾਰ ਨੂੰ ਇਸ ਦੀ ਸਫਲ ਲਾਂਚਿੰਗ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ-1 ਲਈ ਵੱਡੀ ਸਫਲਤਾ ਦੇ ਰੂਪ ਵਿੱਚ ਸਾਹਮਣੇ ਆਈ ਹੈ।
ਗਗਨਯਾਨ-1 ਦੇ ਲਈ ਉਸੇ ਰਾਕੇਟ LVM-3 ਦੇ ਸੰਸ਼ੋਧਿਤ ਸੰਸਕਰਣ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਚੰਦਰਯਾਨ ਨੂੰ ਸਫਲਤਾਪੂਰਵਕ ਇੱਕ ਸਟੀਕ ਆਰਬਿਟ ਵਿੱਚ ਰੱਖਿਆ ਗਿਆ ਹੈ। ਸ਼ੁੱਕਰਵਾਰ ਨੂੰ ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਤੋਂ ਬਾਅਦ, LVM-3 ਪ੍ਰੋਜੈਕਟ ਡਾਇਰੈਕਟਰ ਅਤੇ ਲਾਂਚਿੰਗ ਮਿਸ਼ਨ ਡਾਇਰੈਕਟਰ ਐਸ ਮੋਹਨ ਕੁਮਾਰ ਨੇ ਕਿਹਾ, "LVM-3 ਨੇ ਚੰਦਰਯਾਨ-3 ਨੂੰ ਇੱਕ ਸਟੀਕ ਓਰਬਿਟ ਵਿੱਚ ਰੱਖਿਆ ਹੈ, ਜਿਸ ਨਾਲ ਇੱਕ ਵਾਰ ਫਿਰ ਇਹ ਸਾਬਤ ਹੋ ਗਿਆ ਹੈ ਕਿ ਇਹ ਇਸਰੋ ਦਾ ਸਭ ਤੋਂ ਭਰੋਸੇਮੰਦ ਹੈਵੀ-ਲਿਫ਼ਟ ਵ੍ਹੀਕਲ ਹੈ।
ਹਿਊਮਨ ਰੇਟੇਡ ਸਿਸਟਮ ਦੀ ਵਰਤੋਂ
ਐਸ ਮੋਹਨ ਕੁਮਾਰ ਨੇ ਇਹ ਵੀ ਦੱਸਿਆ ਕਿ ਇਸ ਰਾਕੇਟ ਵਿੱਚ ਕਈ ਅਜਿਹੇ ਸਿਸਟਮ ਵਰਤੇ ਗਏ ਹਨ ਜੋ ਹਿਊਮਨ ਰੇਟੇਡ ਦੇ ਹਨ। ਹਿਊਮਨ ਰੇਟੇਡ ਸਿਸਟਮ ਉਸ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਮਨੁੱਖਾਂ ਨੂੰ ਭਵਿੱਖ ਵਿੱਚ ਲਿਜਾਣ ਲਈ ਸੁਰੱਖਿਆ ਦੀ ਭਰੋਸੇਯੋਗਤਾ ਵਧਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ, ਸ਼ੁੱਕਰਵਾਰ ਦੀ ਲਾਂਚਿੰਗ ਵਿੱਚ ਹਿਊਮਨ ਰੇਟੇਡ ਠੋਸ ਸਟ੍ਰੈਪ-ਆਨ ਮੋਟਰਾਂ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਦੂਜੇ ਪੜਾਅ ਦਾ ਐਲ 110 ਵਿਕਾਸ ਇੰਜਨ ਵੀ ਹਿਊਮਨ ਰੇਟੇਡ ਹੈ।
ਟਾਈਮਸ ਆਫ਼ ਇੰਡੀਆ ਨੇ ਇਸਰੋ ਦੇ ਮੁਖੀ ਐਸ ਸੋਮਨਾਥ ਦੇ ਹਵਾਲੇ ਨਾਲ ਕਿਹਾ ਕਿ ਗਗਨਯਾਨ ਲਾਂਚ ਵਾਹਨ ਦੀ ਰੇਟਿੰਗ ਲਗਭਗ ਪੂਰੀ ਹੋ ਗਈ ਹੈ। ਪ੍ਰੋਪਲਸ਼ਨ ਮੋਡੀਊਲ ਦੇ ਸਾਲਿਡ, ਲਿਕਵਿਡ ਅਤੇ ਕ੍ਰਾਇਓਜੇਨਿਕ ਟੈਸਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਰਾਕੇਟ ਦੇ ਹੋਰ ਹਿੱਸਿਆਂ ਦੀ ਵੀ ਦੁਬਾਰਾ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਅਸੀਂ ਉਨ੍ਹਾਂ ਨੂੰ ਹਿਊਮਨ ਰੇਟੇਡ ਕਹਿ ਸਕੀਏ।
ਇਹ ਵੀ ਪੜ੍ਹੋ: IELTS ਸੈਂਟਰਾਂ ਤੇ ਟਰੈਵਲ ਏਜੰਟਾਂ ਖਿਲਾਫ਼ ਵੱਡੀ ਕਾਰਵਾਈ, ਅਫ਼ਸਰਾਂ ਨੇ ਕੀਤੀ ਅਚਨਚੇਤ ਚੈਕਿੰਗ ਦੋ ਬੰਦੇ ਟੰਗੇ ਗਏ
ਇਸਰੋ ਦਾ 'ਬਾਹੂਬਲੀ'
ਪੀਟੀਆਈ ਨੇ ਇਸਰੋ ਦੇ ਹਵਾਲੇ ਨਾਲ ਕਿਹਾ ਕਿ ਚੰਦਰਯਾਨ-3 ਨੂੰ ਲਾਂਚ ਕਰਨ ਵਾਲੇ LVM3M4 ਰਾਕੇਟ ਨੇ ਛੇ ਗੁੰਝਲਦਾਰ ਮਿਸ਼ਨਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਹ ਭਾਰਤੀ ਅਤੇ ਅੰਤਰਰਾਸ਼ਟਰੀ ਗਾਹਕ ਉਪਗ੍ਰਹਿਆਂ ਨੂੰ ਲਿਜਾਣ ਵਾਲਾ ਸਭ ਤੋਂ ਵੱਡਾ ਅਤੇ ਭਾਰੀ ਲਾਂਚ ਵਾਹਨ ਵੀ ਹੈ, ਜਿਸ ਨੂੰ ਵਿਗਿਆਨੀ 'ਫੈਟ ਬੁਆਏ' ਜਾਂ 'ਬਾਹੂਬਲੀ' ਕਹਿੰਦੇ ਹਨ।
ਕੋਈ ਵੀ ਦੇਸ਼ ਅਜੇ ਤੱਕ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਤੇ ਸਾਫਟ ਲੈਂਡਿੰਗ ਤੱਕ ਨਹੀਂ ਪਹੁੰਚ ਸਕਿਆ ਹੈ ਜਿੱਥੇ ਭਾਰਤ ਨੇ ਯੋਜਨਾ ਬਣਾਈ ਹੈ। ਅਮਰੀਕਾ, ਸਾਬਕਾ ਸੋਵੀਅਤ ਸੰਘ ਅਤੇ ਚੀਨ ਨੇ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਕੀਤੀ ਹੈ ਪਰ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਤੇ ਉਨ੍ਹਾਂ ਦੀ 'ਸਾਫਟ ਲੈਂਡਿੰਗ' ਨਹੀਂ ਹੋਈ। ਜੇਕਰ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਉਤਰਨ 'ਚ ਸਫਲ ਹੋ ਜਾਂਦਾ ਹੈ ਤਾਂ ਭਾਰਤ ਸਾਫਟ ਲੈਂਡਿੰਗ 'ਚ ਮਹਾਰਤ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਧੁੱਸੀ ਬੰਨ੍ਹ 5 ਦਿਨਾਂ 'ਚ ਕੀਤਾ ਗਿਆ ਬੰਦ, ਸੰਤ ਸੀਚੇਵਾਲ ਨੇ ਸੰਗਤ ਨਾਲ ਮਿਲ ਕੇ ਬਣਾਇਆ ਬੰਨ੍ਹ