IELTS ਸੈਂਟਰਾਂ ਤੇ ਟਰੈਵਲ ਏਜੰਟਾਂ ਖਿਲਾਫ਼ ਵੱਡੀ ਕਾਰਵਾਈ, ਅਫ਼ਸਰਾਂ ਨੇ ਕੀਤੀ ਅਚਨਚੇਤ ਚੈਕਿੰਗ ਦੋ ਬੰਦੇ ਟੰਗੇ ਗਏ
Nawanshahr : ਐਸ.ਡੀ.ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਨੇ ਆਈਲੈਟਸ ਸੈਂਟਰਾਂ, ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਵੈਲਿਡ ਲਾਈਸੈਂਸ ਨਾ ਦਿਖਾਉਣ ’ਤੇ ਇੱਕ
ਐਸ.ਡੀ.ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਨੇ ਆਈਲੈਟਸ ਸੈਂਟਰਾਂ, ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਵੈਲਿਡ ਲਾਈਸੈਂਸ ਨਾ ਦਿਖਾਉਣ ’ਤੇ ਇੱਕ ਟਰੈਵਲ ਏਜੰਟ ਦਫ਼ਤਰ ਅਤੇ ਇੱਕ ਆਈਲੈਟਸ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ।
ਐਸ.ਡੀ.ਐਮ ਨੇ ਦੱਸਿਆ ਕਿ ਸਾਵਨ ਟਰੈਵਲ ਫਿਲੌਰ ਰੋਡ ਰਾਹੋਂ ਵੱਲੋਂ ਟਿਕਟ ਏਜੰਸੀ ਦਾ ਕੰਮ ਕੀਤਾ ਜਾ ਰਿਹਾ ਸੀ। ਮੌਕੇ ’ਤੇ ਉਸ ਵੱਲੋਂ ਕੋਈ ਵੀ ਵੈਲਿਡ ਲਾਈਸੈਂਸ ਪੇਸ਼ ਨਹੀਂ ਕੀਤਾ ਗਿਆ ਅਤੇ ਮੌਕੇ ’ਤੇ ਹੀ ਟਿਕਟ ਏਜੰਸੀ ਦਾ ਕੰਮ ਬੰਦ ਕਰਵਾ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਐਮ.ਐਸ ਐਜੂਕੇਸ਼ਨ ਆਈਲੈਟਸ ਸੈਂਟਰ ਫਿਲੌਰ ਰੋਡ ਰਾਹੋਂ ਵੱਲੋਂ ਦੁਕਾਨ ਦੇ ਬਾਹਰ ਆਈਲੈਟਸ ਦਾ ਬੋਰਡ ਲਗਾਇਆ ਗਿਆ ਸੀ । ਚੈਕਿੰਗ ਦੌਰਾਨ ਉਨ੍ਹਾਂ ਪਾਸ ਕੋਈ ਵੀ ਵੈਲਿਡ ਲਾਇਸੰਸ ਨਹੀਂ ਪਾਇਆ ਗਿਆ। ਅੰਦਰ ਚੱਲ ਰਹੀਆਂ ਕਲਾਸਾਂ ਵਿੱਚ ਪੰਜ ਵਿਦਿਆਰਥੀਆਂ ਨੂੰ ਆਈਲੈਟਸ ਅਤੇ 7 ਵਿਦਿਆਰਥੀਆਂ ਨੂੰ ਟੈਲੀ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਮੌਕੇ ’ਤੇ ਹੀ ਪੁਲਿਸ ਸਟੇਸ਼ਨ ਰਾਹੋਂ ਵੱਲੋਂ ਇਸ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਜੇਕਰ ਉਨ੍ਹਾਂ ਪਾਸ ਵੈਲਿਡ ਲਾਇਸੰਸ ਹੈ ਤਾਂ ਉਹ ਦਫ਼ਤਰ ਵਿੱਚ ਪੇਸ਼ ਕਰ ਸਕਦੇ ਹਨ।
ਮਾਲੇਰਕੋਟਲਾ
ਰ ਮਾਲੇਰਕੋਟਲਾ ‘ਚ ਪੈਂਦੇ ਆਈਲੈਟਸ, ਟਰੈਵਲ ਏਜੰਸੀ, ਵੀਜ਼ਾ ਕੰਸਲਟੈਂਸੀ, ਈ-ਟਿਕਟਿੰਗ ਦੇ ਲਾਇਸੈਂਸ ਧਾਰਕਾਂ ਦੀ ਚੈਕਿੰਗ ਲਈ ਜ਼ਿਲ੍ਹੇ ਭਰ ਦੇ ਅੱਠ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਅਧਿਕਾਰੀਆਂ ਦੀ ਕਮੇਟੀ ਵੱਲੋਂ ਸ਼ਹਿਰ ਦੇ ਆਈਲੈਟਸ, ਇਮੀਗ੍ਰੇਸ਼ਨ ਕੰਸਲਟੈਂਸੀ, ਟਰੈਵਲ ਏਜੰਟਾਂ ਦੇ ਸੈਂਟਰਾਂ ਦੀ ਕੀਤੀ ਗਈ। ਇਸ ਦੌਰਾਨ ਅਣ-ਅਧਿਕਾਰਤ ਪਾਏ 8 ਆਈਲੈਟਸ ਸੈਂਟਰਾਂ ਦੇ 12 ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ
ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ਵੱਲੋਂ ਬਣਾਈ ਗਈ ਟੀਮ ਵੱਲੋਂ ਅੱਜ ਆਈਲੈਟਸ ਸੈਂਟਰਾਂ 'ਤੇ ਰੇਡ ਕੀਤੀ ਗਈ। ਇਸ ਰੇਡ ਦੌਰਾਨ ਬਹੁਤੇ ਆਈਲੈਟਸ ਸੈਂਟਰਾਂ ਦੇ ਲਾਇਸੈਂਸ ਨਹੀਂ ਸਨ ਤੇ ਕੁਝ ਦੇ ਲਾਇਸੰਸਾਂ ਦੀ ਮਿਆਦ ਨਿਕਲ ਚੁੱਕੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਤਹਿਸੀਲਦਾਰ ਨੇ ਦੱਸਿਆ ਕਿ ਸਾਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ। ਸਾਰੇ ਆਈਲੈਟਸ ਸੈਂਟਰਾਂ ਦੇ ਲਾਇਸੰਸ ਤੇ ਫਾਇਰ ਐਨਓਸੀ (NOC) ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਤੋਂ ਇੱਕ-ਇੱਕ ਸਟੂਡੈਂਟ ਦਾ ਡਾਟਾ ਇਕੱਠਾ ਕਰ ਰਹੇ ਹਾਂ ਤੇ ਕਿੰਨਾ-ਕਿੰਨਾ ਉਪਰ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਤੇ ਵੱਖਰਾ ਐਕਸ਼ਨ ਲਿਆ ਜਾਵੇਗਾ।