ਕੋਰੋਨਾ ਹਸਪਤਾਲ 'ਚ ਅੱਗ ਲੱਗਣ ਨਾਲ ਚਾਰ ਮੌਤਾਂ, ਮੁੱਖ ਮੰਤਰੀ ਨੇ 4-4 ਲੱਖ ਰੁਪਏ ਮੁਆਵਜ਼ਾ ਐਲਾਨਿਆ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਗ ਦੀ ਘਟਨਾ ਤੋਂ ਬਾਅਦ ਮਾਰੇ ਗਏ ਲੋਕਾਂ ਦੇ ਪਰਿਵਾਰ ਲਈ 4-4 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ।
ਨਵੀਂ ਦਿੱਲੀ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਇਕ ਕੋਰੋਨਾ ਹਸਪਤਾਲ 'ਚ ਅੱਗ ਲੱਗਣ ਨਾਲ ਚਾਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਤਿੰਨ ਕੋਰੋਨਾ ਪੌਜ਼ੇਟਿਵ ਸਨ। ਦੱਸਿਆ ਜਾ ਰਿਹਾ ਕਿ ਸ਼ੌਰਟ ਸਰਕਟ ਕਾਰਨ ਹਸਪਤਾਲ 'ਚ ਅੱਗ ਲੱਗੀ। ਅੱਗ ਲੱਗਣ ਮਗਰੋਂ ਮਰੀਜ਼ਾਂ ਨੂੰ ਦੂਜੇ ਹਸਪਤਾਲ ਸ਼ਿਫਟ ਕੀਤਾ ਗਿਆ।
ਹਸਪਤਾਲ 'ਚ ਭਰਤੀ ਮਰੀਜ਼ਾਂ ਦੀ ਮੌਤ ਅੱਗ ਦੇ ਧੂੰਏਂ 'ਚ ਦਮ ਘੁੱਟਣ ਨਾਲ ਹੋਈ। ਜਦਕਿ ਇਕ ਮਰੀਜ਼ ਦੀ ਮੌਤ ਸੜ ਕੇ ਹੋਈ ਹੈ। ਹਫੜਾ ਦਫੜੀ 'ਚ ਜੋ ਮਰੀਜ਼ ਆਕਸੀਜਨ 'ਤੇ ਸਨ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤੇ ਕਾਫੀ ਦੇਰ ਤਕ ਗੱਡੀਆਂ ਤੇ ਐਂਬੂਲੈਂਸ 'ਚ ਆਕਸੀਜਨ ਦਿੱਤੀ ਗਈ। ਬਾਅਦ 'ਚ ਦੂਜੇ ਹਸਪਤਾਲ ਸ਼ਿਫਟ ਕੀਤਾ ਗਿਆ।
ਚਾਰ-ਚਾਰ ਲੱਖ ਰੁਪਏ ਮੁਆਵਜ਼ੇ ਦਾ ਐਲਾਨ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਗ ਦੀ ਘਟਨਾ ਤੋਂ ਬਾਅਦ ਮਾਰੇ ਗਏ ਲੋਕਾਂ ਦੇ ਪਰਿਵਾਰ ਲਈ 4-4 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ।
ਰਾਏਪੁਰ ਜ਼ਿਲ੍ਹੇ ਚ ਸੀਨੀਅਰ ਪੁਲਿਸ ਅਧਿਕਾਰੀ ਅਜੇ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਰਾਜਧਾਨੀ ਹਸਪਤਾਲ ਚ ਅੱਗ ਲੱਗਣ ਨਾਲ ਪੁਲਿਸ ਦਲ ਤੇ ਦਮਕਲ ਵਾਹਨਾਂ ਨੂੰ ਘਟਨਾ ਸਥਾਨ ਵੱਲ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ 'ਚ 34 ਮਰੀਜ਼ ਭਰਤੀ ਸਨ। ਜਿਸ ਵਾਰਡ 'ਚ ਅੱਗ ਲੱਗੀ ਉੱਥੇ 9 ਮਰੀਜ਼ ਰੱਖੇ ਗਏ ਸਨ। ਅੱਗ ਲੱਗਣ ਮਗਰੋਂ ਮਰੀਜ਼ਾਂ ਨੂੰ ਉੱਥੋਂ ਦੂਜੇ ਹਸਪਤਾਲ ਸ਼ਿਫਟ ਕੀਤਾ ਗਿਆ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :