Latest Breaking News Live Updates 11 November 2024: ਅੱਜ 51ਵੇਂ CJI ਵਜੋਂ ਸਹੁੰ ਚੁੱਕਣਗੇ ਜਸਟਿਸ ਸੰਜੀਵ ਖੰਨਾ, ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ
Latest Breaking News Live Updates 11 November 2024: ਅੱਜ 51ਵੇਂ CJI ਵਜੋਂ ਸਹੁੰ ਚੁੱਕਣਗੇ ਜਸਟਿਸ ਸੰਜੀਵ ਖੰਨਾ, ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ
LIVE
Background
Latest Breaking News Live Updates 11 November 2024: ਜਸਟਿਸ ਸੰਜੀਵ ਖੰਨਾ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਪ੍ਰਧਾਨਗੀ ਵਿੱਚ ਇੱਕ ਸਮਾਰੋਹ ਵਿੱਚ ਭਾਰਤ ਦੇ 51ਵੇਂ ਚੀਫ਼ ਜਸਟਿਸ (CJI) ਵਜੋਂ ਸਹੁੰ ਚੁੱਕਣਗੇ। ਇਹ ਰਸਮ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ।
ਜਸਟਿਸ ਸੰਜੀਵ ਖੰਨਾ ਜਸਟਿਸ ਧਨੰਜੇ ਵਾਈ ਚੰਦਰਚੂੜ ਦੀ ਥਾਂ ਲੈਣਗੇ, ਜੋ ਦੋ ਸਾਲ ਦੇ ਕਾਰਜਕਾਲ ਤੋਂ ਬਾਅਦ 10 ਨਵੰਬਰ ਨੂੰ ਸੇਵਾਮੁਕਤ ਹੋਏ ਸਨ। ਕੇਂਦਰ ਸਰਕਾਰ ਨੇ 24 ਅਕਤੂਬਰ 2024 ਨੂੰ ਜਸਟਿਸ ਖੰਨਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਆਓ ਜਾਣਦੇ ਹਾਂ ਜਸਟਿਸ ਸੰਜੀਵ ਖੰਨਾ ਬਾਰੇ
ਅੱਜ 51ਵੇਂ CJI ਵਜੋਂ ਸਹੁੰ ਚੁੱਕਣਗੇ ਜਸਟਿਸ ਸੰਜੀਵ ਖੰਨਾ, ਮਜ਼ੇਦਾਰ ਹੈ ਚੀਫ ਜਸਟਿਸ ਬਣਨ ਦਾ ਸਫ਼ਰ
Punjab Weather Update: ਪੰਜਾਬ ਵਿੱਚ ਪਰਾਲੀ ਸਾੜਨ ਕਰਕੇ ਚੰਡੀਗੜ੍ਹ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸਥਿਤੀ ਦਿੱਲੀ ਨਾਲੋਂ ਵੀ ਗੰਭੀਰ ਹੋ ਗਈ ਹੈ। ਚੰਡੀਗੜ੍ਹ ਦਾ AQI ਸੋਮਵਾਰ ਸਵੇਰੇ 5 ਵਜੇ 341 ਦਰਜ ਕੀਤਾ ਗਿਆ। ਭਾਵੇਂ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ, ਪਰ ਮੰਡੀ ਗੋਬਿੰਦਗੜ੍ਹ ਦਾ ਤਾਂ ਸਭ ਤੋਂ ਬੁਰਾ ਹਾਲ ਰਿਹਾ ਹੈ। ਇੱਥੇ AQI 270 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਠੰਡ ਵਧਣ ਲੱਗ ਗਈ ਹੈ। 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 1.7 ਡਿਗਰੀ ਘੱਟ ਸੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਕਈ ਥਾਵਾਂ 'ਤੇ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।
Ludhiana News: ਸਰਾਭਾ ਨਗਰ ਹੀਰੋ ਬੇਕਰੀ ਰੈੱਡ ਲਾਈਨ ਦੇ ਨੇੜੇ ਨਕਾਬਪੋਸ਼ ਲੁਟੇਰਿਆਂ ਵਲੋਂ ਪ੍ਰਾਈਵੇਟ ਸਕੂਲ ਟੀਚਰ ਦੇ ਗਲੇ ਤੋਂ ਸੋਨੇ ਦੀ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਥਾਣਾ ਡਵੀਜ਼ਨ ਨੰਬਰ 5 ਦੇ ਅਧੀਨ ਆਉਂਦੇ ਇਲਾਕੇ ਹੀਰੋ ਬੈਕਰੀ ਦੇ ਨੇੜੇ ਬੀਤੇ ਦਿਨ ਦੀ ਹੈ। ਉੱਥੇ ਹੀ ਪੀੜਤ ਦਾ ਕਹਿਣਾ ਹੈ ਕਿ ਉਹ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਦੀ ਟੀਚਰ ਹੈ। ਉਹ ਹੀਰੋ ਬੇਕਰੀ ਦੇ ਨੇੜੇ ਰੈੱਡ ਲਾਈਟ ਹੋਣ ਕਰਕੇ ਉੱਥੇ ਖੜ੍ਹੀ ਹੋਈ ਸੀ, ਇਸ ਦੌਰਾਨ ਉਸ ਕੋਲ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਬਦਮਾਸ਼ ਆਇਆ ਅਤੇ ਉਸ ਦੀ ਚੈਨ ਖੋਹ ਕੇ ਫਰਾਰ ਹੋ ਗਿਆ। ਉਸ ਨੇ ਰੌਲਾ ਵੀ ਪਾਇਆ ਪਰ ਸੜਕ ਦੇ ਦੂਜੇ ਪਾਸੇ ਉਸ ਦਾ ਸਾਥੀ ਖੜ੍ਹਾ ਸੀ ਜਿਸ ਨਾਲ ਬੈਠ ਕੇ ਉਹ ਫਰਾਰ ਹੋ ਗਿਆ। ਸ਼ਹਿਰ ਦਾ ਪੋਸ਼ ਇਲਾਕਾ ਹੋਣ ਦੇ ਬਾਵਜੂਦ ਵੀ ਸੜਕ 'ਤੇ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਖੜ੍ਹਾ ਹੋਇਆ ਸੀ।
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ
ਸਿਆਸਤ ‘ਚ ਮੁੜ ਐਕਟਿਵ ਹੋਏ ਨਵਜੋਤ, ਕਿਹਾ-CM ਬਣਨ ਦਾ ਸੁਪਨਾ ਦੇਖਣ ਵਾਲੇ ਹੋਏ ਖ਼ਤਮ, ਮੈਂ ਜਿੱਥੇ ਵੀ ਜਾਂਦਾ ਹਾਂ ਤਾਂ ਸਿੱਧੂ ਸਾਬ੍ਹ....ਸਿੱਧੂ ਸਾਬ੍ਹ ਹੁੰਦੀ
Punjab News: ਸਿਆਸਤ ਤੋਂ ਦੂਰ ਰਹਿ ਰਹੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਈ ਲੋਕਾਂ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਿਆ ਸੀ, ਪਰ ਉਹ ਹਾਰ ਗਏ। ਅੱਜ ਮੈਂ ਜਿੱਥੇ ਵੀ ਜਾਂਦਾ ਹਾਂ, ਤਾਂ ਸਿੱਧੂ ਸਾਬ੍ਹ...ਸਿੱਧੂ ਸਾਬ੍ਹ ਹੁੰਦੀ ਹੈ। ਸਿੱਧੂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰ ਰਹੇ ਸਨ। ਸਿੱਧੂ ਨੇ ਅੱਗੇ ਕਿਹਾ ਕਿ ਜੇਲ ਜਾਣਾ ਮੇਰਾ ਬਿਹਤਰ ਸਮਾਂ ਸੀ। ਮੈਂ ਸਿਆਸੀ ਕਾਰਨਾਂ ਕਰਕੇ ਜੇਲ੍ਹ ਗਿਆ। ਗਾਂਧੀ ਜੀ, ਭਗਤ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੇਲ੍ਹ ਗਏ। ਉਹ ਸਾਡੇ ਹੀਰੋ ਹਨ। ਧਾਰਾ 323 ਤਹਿਤ ਕਿਸੇ ਨੂੰ 2 ਦਿਨ ਦੀ ਕੈਦ ਨਹੀਂ ਹੈ। ਇਸ ਧਾਰਾ ਵਿੱਚ ਕਾਂਸਟੇਬਲ ਮੌਕੇ ’ਤੇ ਹੀ ਜ਼ਮਾਨਤ ਦੇ ਦਿੰਦਾ ਹੈ ਫਿਰ ਉਸ ਨੇ ਵੀ ਮੈਨੂੰ ਇੱਕ ਹਜ਼ਾਰ ਰੁਪਏ ਦੇ ਕੇ ਛੱਡ ਦਿੱਤਾ। ਬਾਅਦ ਵਿੱਚ ਕੇਸ ਨੂੰ ਦੁਬਾਰਾ ਖੋਲ੍ਹਿਆ ਗਿਆ।
ਸਿੱਧੂ ਨੇ ਕਿਹਾ ਕਿ ਅੱਜ ਵੀ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਸਮਰਪਿਤ ਹਾਂ। ਅੱਜ ਵੀ ਮੈਂ ਉਸ ਨਾਲ ਕੀਤੇ ਵਾਅਦੇ 'ਤੇ ਕਾਇਮ ਹਾਂ। ਹਾਲ ਹੀ 'ਚ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਬੇਟੀ ਰਾਬੀਆ ਦੇ ਨਾਲ ਅੰਮ੍ਰਿਤਸਰ ਦੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੀ ਭਾਜਪਾ 'ਚ ਵਾਪਸੀ ਦੀਆਂ ਗੱਲਾਂ ਚੱਲ ਰਹੀਆਂ ਸਨ। ਨਵਜੋਤ ਸਿੰਘ ਸਿੱਧੂ ਜਲਦ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਨਜ਼ਰ ਆਉਣਗੇ। ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਉਸ ਨੇ ਲਿਖਿਆ- ਦਿ ਹੋਮ ਰਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਸ਼ੇਅਰ ਕੀਤੀ ਵੀਡੀਓ 'ਤੇ ਲਿਖਿਆ- ਸਿੱਧੂ ਜੀ ਵਾਪਸ ਆ ਗਏ ਹਨ।
ਕਿਊਬਾ 'ਚ ਆਇਆ ਜ਼ਬਰਦਸਤ ਭੂਚਾਲ, 6.8 ਦੀ ਤੀਬਰਤਾ ਨਾਲ ਹਿੱਲੀ ਧਰਤੀ, ਕਈ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨ
Earthquake in Cuba: ਐਤਵਾਰ ਦੇਰ ਰਾਤ ਪੂਰਬੀ ਕਿਊਬਾ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.8 ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਸੈਂਟੀਆਗੋ ਡੀ ਕਿਊਬਾ ਅਤੇ ਆਸਪਾਸ ਦੇ ਪੇਂਡੂ ਖੇਤਰਾਂ ਦੀਆਂ ਇਮਾਰਤਾਂ ਹਿੱਲ ਗਈਆਂ। ਘਟਨਾ 'ਤੇ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਟਵਿੱਟਰ 'ਤੇ ਕਿਹਾ ਕਿ ਭੂਚਾਲ ਕਰਕੇ ਜ਼ਮੀਨ ਖਿਸਕ ਗਈ ਹੈ। ਘਰਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਅਸੀਂ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਾਡਾ ਪਹਿਲਾ ਨਿਸ਼ਾਨਾ ਲੋਕਾਂ ਦੀ ਜਾਨ ਬਚਾਉਣਾ ਹੈ। ਇਸ ਦੌਰਾਨ ਰਾਇਟਰਜ਼ ਨੇ ਸਥਾਨਕ ਨਿਵਾਸੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇੰਨਾ ਭਿਆਨਕ ਭੂਚਾਲ ਕਦੇ ਨਹੀਂ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਮਕਾਨ ਅਤੇ ਇਮਾਰਤਾਂ ਹਿੱਲ ਗਈਆਂ ਅਤੇ ਘਰ ਵਿੱਚ ਮੌਜੂਦ ਅਲਮਾਰੀਆਂ ਦੇ ਨਾਲ-ਨਾਲ ਭਾਂਡੇ, ਸ਼ੀਸ਼ੇ ਅਤੇ ਫੁੱਲਦਾਨ ਖਿੱਲਰ ਗਏ।
22 ਸਾਲਾ ਕੁੜੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
Ludhiana News: ਲੁਧਿਆਣਾ ਦੇ ਢੋਲੇਵਾਲ ਨੇੜੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਇਕ 22 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਬੇਟੀ ਨੀਤਿਕਾ ਖਾਣਾ ਖਾਣ ਤੋਂ ਬਾਅਦ ਬਾਥਰੂਮ 'ਚ ਗਈ ਅਤੇ ਬਾਥਰੂਮ 'ਚ ਪੈਰ ਫਿਸਲਣ ਕਰਕੇ ਡਿੱਗਣ ਕਾਰਨ ਉਨ੍ਹਾਂ ਦੀ ਧੀ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ।
ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ ਦੀ ਪਛਾਣ ਨੀਤਿਕਾ ਕੁਮਾਰੀ ਵਜੋਂ ਹੋਈ ਹੈ, ਮ੍ਰਿਤਕ ਕੁੜੀ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਡਾਕਟਰਾਂ ਨੇ ਬੱਚੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਮੋਰਚਰੀ 'ਚ ਭੇਜ ਦਿੱਤਾ ਹੈ।
ਜਸਟਿਸ ਸੰਜੀਵ ਖੰਨਾ ਬਣੇ ਦੇਸ਼ ਦੇ 51ਵੇਂ CJI, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ
CJI Sanjiv Khanna Oath: ਜਸਟਿਸ ਸੰਜੀਵ ਖੰਨਾ ਦੇਸ਼ ਦੇ ਨਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਖੰਨਾ ਦੇਸ਼ ਦੇ 51ਵੇਂ ਚੀਫ਼ ਜਸਟਿਸ ਹਨ।
ਉਨ੍ਹਾਂ ਦਾ ਕਾਰਜਕਾਲ 13 ਮਈ 2025 ਤੱਕ ਯਾਨੀ ਲਗਭਗ 6 ਮਹੀਨੇ ਦਾ ਹੋਵੇਗਾ। ਉਹ ਇਲੈਕਟੋਰਲ ਬਾਂਡ ਸਕੀਮ ਨੂੰ ਖਤਮ ਕਰਨ ਅਤੇ ਧਾਰਾ 370 ਨੂੰ ਖਤਮ ਕਰਨ ਵਰਗੇ ਕਈ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਿਹਾ ਹੈ।
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
Ludhiana News: ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਛੱਠ ਪੂਜਾ ਦਾ ਤਿਉਹਾਰ ਮਨਾ ਕੇ ਵਾਪਸ ਆਉਣ ਵਾਲੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਦੇ ਲਈ ਰੇਲ ਵਿਭਾਗ ਨੇ ਇੱਕ ਚੰਗਾ ਉਪਰਾਲਾ ਕੀਤਾ ਹੈ। ਦੱਸ ਦਈਏ ਕਿ ਰੇਲ ਵਿਭਾਗ ਨੇ ਕੁਝ ਦਿਨਾਂ ਲਈ 13 ਰੇਲਗੱਡੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਸਟਾਪੇਜ ਦੇਣ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ ’ਤੇ ਰੋਕਣ ਦਾ ਫੈਸਲਾ ਲਿਆ ਹੈ।
ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ 10 ਨਵੰਬਰ ਤੋਂ 20 ਨਵੰਬਰ ਤੱਕ ਉਤਰ ਪ੍ਰਦੇਸ਼, ਬਿਹਾਰ ਤੋਂ ਪੰਜਾਬ ਆਉਣ ਵਾਲੀਆਂ ਗੱਡੀਆਂ ਬਰੌਨੀ-ਜੰਮੂਤਵੀ ਸਪੈਸ਼ਲ, ਧਨਬਾਦ-ਅੰਮ੍ਰਿਤਸਰ ਸਪੈਸ਼ਲ, ਅੰਮ੍ਰਿਤਸਰ-ਕਟਿਹਾਰ ਸਪੈਸ਼ਲ, ਅੰਮ੍ਰਿਤਸਰ-ਡਾ. ਅੰਬੇਦਕਰ ਨਗਰ ਸਪੈਸ਼ਲ, ਸਿਆਲਦਾਹ ਐਕਸਪ੍ਰੈੱਸ, ਹਿਮਗਿਰੀ ਐਕਸਪ੍ਰੈੱਸ, ਕਾਮਾਖਿਆ ਐਕਸਪ੍ਰੈਸ, ਲੋਹਿਤ ਐਕਸਪ੍ਰੈੱਸ, ਅਮਰਨਾਥ ਐਕਸਪ੍ਰੈੱਸ, ਅਕਾਲ ਤਖਤ ਐਕਸਪ੍ਰੈੱਸ, ਦੁਰਗਿਆਣਾ ਐਕਸਪ੍ਰੈੱਸ, ਜਨਸਾਧਾਰਨ ਐਕਸਪ੍ਰੈੱਸ ਨੂੰ ਲੁਧਿਆਣਾ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ ’ਤੇ ਸਟਾਪੇਜ ਦਿੱਤਾ ਜਾਵੇਗਾ। ਇਹ ਕਦਮ ਰੇਲ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚੁੱਕਿਆ ਹੈ।