ਪੜਚੋਲ ਕਰੋ
Advertisement
Pawan Khera : ਪਵਨ ਖੇੜਾ ਦੀ ਹੋ ਸਕਦੀ ਗ੍ਰਿਫ਼ਤਾਰੀ ,ਆਸਾਮ ਲੈ ਕੇ ਜਾਣ ਦੀ ਹੋ ਰਹੀ ਤਿਆਰੀ, ਕਾਂਗਰਸ ਬੋਲੀ -ਤਾਨਾਸ਼ਾਹੀ ਦਾ ਦੂਸਰਾ ਨਾਮ ...
Pawan Khera : ਕਾਂਗਰਸ ਨੇਤਾ ਪਵਨ ਖੇੜਾ ਨੂੰ ਵੀਰਵਾਰ (23 ਫਰਵਰੀ) ਨੂੰ ਕਥਿਤ ਤੌਰ 'ਤੇ ਦਿੱਲੀ ਤੋਂ ਛੱਤੀਸਗੜ੍ਹ ਜਾਣ ਲਈ ਰੋਕ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪਾਰਟੀ ਦੇ ਨੇਤਾਵਾਂ ਨੇ ਏਅਰਪੋਰਟ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਕਾਂਗਰਸ ਦਾ ਆਰੋਪ ਹੈ ਕਿ ਦਿੱਲੀ ਏਅਰਪੋਰਟ (Delhi Airport) 'ਤੇ
Pawan Khera : ਕਾਂਗਰਸ ਨੇਤਾ ਪਵਨ ਖੇੜਾ ਨੂੰ ਵੀਰਵਾਰ (23 ਫਰਵਰੀ) ਨੂੰ ਕਥਿਤ ਤੌਰ 'ਤੇ ਦਿੱਲੀ ਤੋਂ ਛੱਤੀਸਗੜ੍ਹ ਜਾਣ ਲਈ ਰੋਕ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪਾਰਟੀ ਦੇ ਨੇਤਾਵਾਂ ਨੇ ਏਅਰਪੋਰਟ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਕਾਂਗਰਸ ਦਾ ਆਰੋਪ ਹੈ ਕਿ ਦਿੱਲੀ ਏਅਰਪੋਰਟ (Delhi Airport) 'ਤੇ ਪਵਨ ਖੇੜਾ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਇੰਡੀਗੋ ਏਅਰਲਾਇੰਸ ਨੇ ਕਿਹਾ ਹੈ ਕਿ ਪਾਵਨ ਖੇੜਾ ਨੂੰ ਰਾਏਪੁਰ ਨਾ ਲਿਜਾਣ ਦੇ ਨਿਰਦੇਸ਼ ਮਿਲੇ ਸੀ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਖੇੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਜਾਣਕਾਰੀ ਅਨੁਸਾਰ ਇਸ ਨੂੰ ਲੈ ਕੇ ਲਖਨਊ ਵਿਚ ਵੀ ਕੇਸ ਦਰਜ ਕੀਤਾ ਗਿਆ ਸੀ। ਹੁਣ ਪਵਨ ਖੇੜਾ 'ਤੇ ਇਸ ਐਕਸ਼ਨ ਨੂੰ ਇਸੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਾਂਗਰਸ ਨੇ ਕਿਹਾ ਕਿ ਖੇੜਾ ਰਾਏਪੁਰ ਜਾਣ ਵਾਲੀ ਪਲਾਈਟ ਵਿੱਚ ਬੈਠ ਚੁੱਕੇ ਸੀ, ਫ਼ਿਰ ਉਨ੍ਹਾਂ ਨੇ ਸਮਾਨ ਦੀ ਜਾਂਚ ਕਰਵਾਉਣ ਦੇ ਬਹਾਨੇ ਉੱਤਰਣ ਲਈ ਕਿਹਾ ਗਿਆ।
Congress leader Pawan Khera was stopped from boarding a plane at Delhi airport after a request was received from Assam police to stop him: Delhi Police pic.twitter.com/WbsbxpMSl0
— ANI (@ANI) February 23, 2023
We are all on the @IndiGo6E flight 6E 204 to Raipur and all of a sudden my colleague @Pawankhera has been asked to deplane
— Supriya Shrinate (@SupriyaShrinate) February 23, 2023
What sort of high handedness is this? Is there any rule of law? On what grounds is this being done and under whose order?
ਕਾਂਗਰਸ ਦਾ ਆਰੋਪ
ਕਾਂਗਰਸ ਦਾ ਆਰੋਪ ਹੈ ਕਿ ਆਸਾਮ ਪੁਲਿਸ ਵਾਰੰਟ ਲੈ ਕੇ ਏਅਰਪੋਰਟ ਪਹੁੰਚੀ ਸੀ। ਕਾਂਗਰਸ ਤਰਜਮਾਨ ਸੁਪ੍ਰਿਆ ਸ਼੍ਰੀਨਾਤੇ ਦਾ ਕਹਿਣਾ ਹੈ ਕਿ ਇਹ ਕਿਹੋ -ਜਿਹੀ ਮਨਮਾਨੀ ਹੈ? ਕੀ ਕੋਈ ਕਾਨੂੰਨ ਦਾ ਰਾਜ ਹੈ? ਇਹ ਸਭ ਕਿਸ ਆਧਾਰ 'ਤੇ ਅਤੇ ਕਿਸ ਦੇ ਹੁਕਮ 'ਤੇ ਕੀਤਾ ਜਾ ਰਿਹਾ ਹੈ? ਇਸ ਦੇ ਨਾਲ ਹੀ ਹੁਣ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਆਸਾਮ ਪੁਲਸ ਦੇ ਇਸ਼ਾਰੇ 'ਤੇ ਦਿੱਲੀ ਪੁਲਸ ਨੇ ਪਵਨ ਖੇੜਾ ਨੂੰ ਏਅਰਪੋਰਟ 'ਤੇ ਰੋਕ ਲਿਆ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ਨੂੰ ਤਾਨਾਸ਼ਾਹੀ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਵਨ ਖੇੜਾ ਨੂੰ ਦਿੱਲੀ ਪੁਲਸ ਦੀ ਤਰਫੋਂ ਰਾਏਪੁਰ ਲਈ ਫਲਾਈਟ ਤੋਂ ਉਤਾਰਿਆ ਗਿਆ ਸੀ। ਤਾਨਾਸ਼ਾਹੀ ਦਾ ਦੂਜਾ ਨਾਂ ‘ਅਮਿਤਸ਼ਾਹੀ’ ਹੈ। ਮੋਦੀ ਸਰਕਾਰ ਸਾਡੇ ਰਾਸ਼ਟਰੀ ਸੰਮੇਲਨ ਨੂੰ ਵਿਗਾੜਨਾ ਚਾਹੁੰਦੀ ਹੈ। ਅਸੀਂ ਡਰਨ ਵਾਲੇ ਨਹੀਂ, ਦੇਸ਼ ਵਾਸੀਆਂ ਲਈ ਲੜਦੇ ਰਹਾਂਗੇ।
ਸੰਮੇਲਨ ਤੋਂ ਪਹਿਲਾਂ ਭਾਜਪਾ ਦੀ ਕਾਰਵਾਈ'
ਇਸ ਮਾਮਲੇ ਨੂੰ ਕਾਂਗਰਸ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਵੀ ਟਵੀਟ ਕੀਤਾ ਗਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਇੰਡੀਗੋ ਦੀ ਫਲਾਈਟ 6ਈ-204 ਰਾਹੀਂ ਦਿੱਲੀ ਤੋਂ ਰਾਏਪੁਰ ਜਾ ਰਹੇ ਸਨ। ਹਰ ਕੋਈ ਫਲਾਈਟ 'ਚ ਸਵਾਰ ਹੋ ਚੁੱਕਾ ਸੀ, ਉਸੇ ਸਮੇਂ ਸਾਡੇ ਨੇਤਾ ਪਵਨ ਖੇੜਾ ਨੂੰ ਫਲਾਈਟ ਤੋਂ ਉਤਰਨ ਲਈ ਕਿਹਾ ਗਿਆ। ਇਹ ਤਾਨਾਸ਼ਾਹੀ ਰਵੱਈਆ ਹੈ। ਤਾਨਾਸ਼ਾਹ ਨੇ ਸੰਮੇਲਨ ਤੋਂ ਪਹਿਲਾਂ ਈਡੀ ਦੇ ਛਾਪੇ ਮਰਵਾਏ ਅਤੇ ਹੁਣ ਅਜਿਹੀ ਕਾਰਵਾਈ ਤੇ ਉਤਰ ਆਏ ਹਨ।
ਇਸ ਮਾਮਲੇ ਨੂੰ ਕਾਂਗਰਸ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਵੀ ਟਵੀਟ ਕੀਤਾ ਗਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਇੰਡੀਗੋ ਦੀ ਫਲਾਈਟ 6ਈ-204 ਰਾਹੀਂ ਦਿੱਲੀ ਤੋਂ ਰਾਏਪੁਰ ਜਾ ਰਹੇ ਸਨ। ਹਰ ਕੋਈ ਫਲਾਈਟ 'ਚ ਸਵਾਰ ਹੋ ਚੁੱਕਾ ਸੀ, ਉਸੇ ਸਮੇਂ ਸਾਡੇ ਨੇਤਾ ਪਵਨ ਖੇੜਾ ਨੂੰ ਫਲਾਈਟ ਤੋਂ ਉਤਰਨ ਲਈ ਕਿਹਾ ਗਿਆ। ਇਹ ਤਾਨਾਸ਼ਾਹੀ ਰਵੱਈਆ ਹੈ। ਤਾਨਾਸ਼ਾਹ ਨੇ ਸੰਮੇਲਨ ਤੋਂ ਪਹਿਲਾਂ ਈਡੀ ਦੇ ਛਾਪੇ ਮਰਵਾਏ ਅਤੇ ਹੁਣ ਅਜਿਹੀ ਕਾਰਵਾਈ ਤੇ ਉਤਰ ਆਏ ਹਨ।
दिल्ली से रायपुर कांग्रेस अधिवेशन में भाग लेने जाते हुए कांग्रेस के वरिष्ठ नेता श्री पवन खेड़ा को असम पुलिस ने फ्लाइट से उतार दिया। ऐसी कौनसी इमरजेंसी थी कि असम पुलिस ने दिल्ली आकर ये कृत्य किया? पहले रायपुर में ED के छापे एवं अब ऐसा कृत्य BJP की बौखलाहट दिखाता है। यह निंदनीय है।
— Ashok Gehlot (@ashokgehlot51) February 23, 2023
ਅਸ਼ੋਕ ਗਹਿਲੋਤ ਨੇ ਇਸ ਮਾਮਲੇ ਨੂੰ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਦਿੱਲੀ ਤੋਂ ਰਾਏਪੁਰ ਜਾ ਰਹੇ ਸੀਨੀਅਰ ਕਾਂਗਰਸੀ ਆਗੂ ਪਵਨ ਖੇੜਾ ਨੂੰ ਅਸਾਮ ਪੁਲੀਸ ਨੇ ਫਲਾਈਟ ਤੋਂ ਉਤਾਰ ਲਿਆ। ਕਿਹੜੀ ਐਮਰਜੈਂਸੀ ਸੀ ਕਿ ਅਸਾਮ ਪੁਲਿਸ ਨੇ ਦਿੱਲੀ ਆ ਕੇ ਇਹ ਕੰਮ ਕੀਤਾ? ਪਹਿਲਾਂ ਰਾਏਪੁਰ ਵਿੱਚ ਈਡੀ ਦੇ ਛਾਪੇ ਅਤੇ ਹੁਣ ਅਜਿਹੀ ਕਾਰਵਾਈ ਭਾਜਪਾ ਦੀ ਬੋਖਲਾਹਟ ਨੂੰ ਦਰਸਾਉਂਦੀ ਹੈ। ਇਹ ਨਿੰਦਣਯੋਗ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement