ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Rahul Gandhi Speech : 'ਮੈਂ ਸਾਂਸਦ ਹਾਂ ਅਤੇ ਸੰਸਦ 'ਚ ਜਵਾਬ ਦੇਵਾਂਗਾ', ਬੋਲੇ ਰਾਹੁਲ ਗਾਂਧੀ , ਲੰਡਨ 'ਚ ਦਿੱਤੇ ਬਿਆਨ ਮਚਿਆ ਹੈ ਬਵਾਲ
Rahul Gandhi Speech Highlights : ਲੰਡਨ ਵਿਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਬਿਆਨ ਨੇ ਬਵਾਲ ਮਚਾ ਦਿੱਤਾ ਹੈ। ਭਾਜਪਾ ਉਸ ਤੋਂ ਮੁਆਫੀ ਮੰਗਣ ਦੀ ਮੰਗ 'ਤੇ ਅੜੀ ਹੋਈ ਹੈ। ਇਸ ਬਿਆਨ ਨੂੰ ਲੈ ਕੇ ਸੰਸਦ ਦੇ
![Rahul Gandhi Speech : 'ਮੈਂ ਸਾਂਸਦ ਹਾਂ ਅਤੇ ਸੰਸਦ 'ਚ ਜਵਾਬ ਦੇਵਾਂਗਾ', ਬੋਲੇ ਰਾਹੁਲ ਗਾਂਧੀ , ਲੰਡਨ 'ਚ ਦਿੱਤੇ ਬਿਆਨ ਮਚਿਆ ਹੈ ਬਵਾਲ Congress leader Rahul Gandhi press Conference on london Remarks Row Uproar in budget Session 2023 Rahul Gandhi Speech : 'ਮੈਂ ਸਾਂਸਦ ਹਾਂ ਅਤੇ ਸੰਸਦ 'ਚ ਜਵਾਬ ਦੇਵਾਂਗਾ', ਬੋਲੇ ਰਾਹੁਲ ਗਾਂਧੀ , ਲੰਡਨ 'ਚ ਦਿੱਤੇ ਬਿਆਨ ਮਚਿਆ ਹੈ ਬਵਾਲ](https://feeds.abplive.com/onecms/images/uploaded-images/2023/03/16/9f70e717c72701c3ada85acf2597f29f1678964118691345_original.jpg?impolicy=abp_cdn&imwidth=1200&height=675)
Rahul Gandhi
Rahul Gandhi Speech Highlights : ਲੰਡਨ ਵਿਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਬਿਆਨ ਨੇ ਬਵਾਲ ਮਚਾ ਦਿੱਤਾ ਹੈ। ਭਾਜਪਾ ਉਸ ਤੋਂ ਮੁਆਫੀ ਮੰਗਣ ਦੀ ਮੰਗ 'ਤੇ ਅੜੀ ਹੋਈ ਹੈ। ਇਸ ਬਿਆਨ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਵੀਰਵਾਰ (16 ਮਾਰਚ) ਨੂੰ ਪੀ.ਸੀ. ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸਵੇਰੇ ਸੰਸਦ ਗਿਆ ਅਤੇ ਸਪੀਕਰ (ਲੋਕ ਸਭਾ) ਨਾਲ ਗੱਲ ਕੀਤੀ ਕਿ ਮੈਂ ਬੋਲਣਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਚਾਰ ਮੰਤਰੀਆਂ ਨੇ ਮੇਰੇ 'ਤੇ ਦੋਸ਼ ਲਾਏ ਹਨ, ਇਸ ਲਈ ਮੈਨੂੰ ਸਦਨ 'ਚ ਬੋਲਣ ਦਾ ਅਧਿਕਾਰ ਹੈ। ਮੈਨੂੰ ਉਮੀਦ ਹੈ ਕਿ ਮੈਨੂੰ ਕੱਲ੍ਹ ਸੰਸਦ ਵਿੱਚ ਬੋਲਣ ਦਿੱਤਾ ਜਾਵੇਗਾ। ਮੈਂ ਸੰਸਦ ਮੈਂਬਰ ਹਾਂ ਅਤੇ ਸੰਸਦ 'ਚ ਜਵਾਬ ਦੇਵਾਂਗਾ।
ਇਹ ਵੀ ਪੜ੍ਹੋ : ਵਿਅਕਤੀ ਨੇ ਆਪਣੀ ਅਸਲੀ ਭੈਣ ਨਾਲ ਕਰਵਾਇਆ ਵਿਆਹ, ਦਿੱਤਾ ਦੋ ਬੱਚਿਆਂ ਨੂੰ ਜਨਮ, 6 ਸਾਲ ਬਾਅਦ ਸਾਹਮਣੇ ਆਇਆ ਅਜੀਬ ਸੱਚ!
ਰਾਹੁਲ ਗਾਂਧੀ ਨੇ ਕੀ ਕਿਹਾ?
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਅੱਜ ਮੇਰੇ ਆਉਣ ਤੋਂ ਬਾਅਦ ਸਦਨ ਦੀ ਕਾਰਵਾਈ 1 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਕੁਝ ਦਿਨ ਪਹਿਲਾਂ ਮੈਂ ਨਰਿੰਦਰ ਮੋਦੀ ਅਤੇ ਅਡਾਨੀ ਦੇ ਸਬੰਧਾਂ 'ਤੇ ਸਦਨ ਵਿਚ ਦਿੱਤਾ ਭਾਸ਼ਣ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ ਸੀ। ਉਸ ਭਾਸ਼ਣ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਜਨਤਕ ਰਿਕਾਰਡ ਵਿੱਚ ਨਹੀਂ ਸੀ। ਜੇਕਰ ਭਾਰਤੀ ਲੋਕਤੰਤਰ ਕੰਮ ਕਰ ਰਿਹਾ ਹੁੰਦਾ ਤਾਂ ਮੈਂ ਸੰਸਦ ਵਿੱਚ ਬੋਲ ਸਕਦਾ ਸੀ। ਜੋ ਤੁਸੀਂ ਅਸਲ ਵਿੱਚ ਦੇਖ ਰਹੇ ਹੋ, ਉਹ ਭਾਰਤੀ ਲੋਕਤੰਤਰ ਦੀ ਪ੍ਰੀਖਿਆ ਹੈ।
ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੇ ਸ਼ੋਅ 'ਤੇ ਲੜਕੀਆਂ ਨਾਲ ਇੰਜ ਕਰਦੇ ਹਨ ਫਲਰਟ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
"ਮੋਦੀ ਅਤੇ ਅਡਾਨੀ ਵਿੱਚ ਕੀ ਰਿਸ਼ਤਾ ਹੈ"
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਧਾਨ ਮੰਤਰੀ ਅਡਾਨੀ ਮਾਮਲੇ ਤੋਂ ਡਰੇ ਹੋਏ ਹਨ, ਇਸ ਲਈ ਉਨ੍ਹਾਂ ਨੇ ਇਹ ‘ਤਮਾਸ਼ਾ’ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਸੰਸਦ 'ਚ ਬੋਲਣ ਨਹੀਂ ਦਿੱਤਾ ਜਾਵੇਗਾ। ਮੁੱਖ ਸਵਾਲ ਇਹ ਹੈ ਕਿ ਮੋਦੀ ਜੀ ਅਤੇ ਅਡਾਨੀ ਜੀ ਦਾ ਰਿਸ਼ਤਾ ਕੀ ਹੈ। ਸਰਕਾਰ ਅਡਾਨੀ ਦੇ ਮੁੱਦੇ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੰਸਦ 'ਚ ਜਾਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਵਿਰੋਧੀ ਕੁਝ ਨਹੀਂ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਧਾਨ ਮੰਤਰੀ ਅਡਾਨੀ ਮਾਮਲੇ ਤੋਂ ਡਰੇ ਹੋਏ ਹਨ, ਇਸ ਲਈ ਉਨ੍ਹਾਂ ਨੇ ਇਹ ‘ਤਮਾਸ਼ਾ’ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਸੰਸਦ 'ਚ ਬੋਲਣ ਨਹੀਂ ਦਿੱਤਾ ਜਾਵੇਗਾ। ਮੁੱਖ ਸਵਾਲ ਇਹ ਹੈ ਕਿ ਮੋਦੀ ਜੀ ਅਤੇ ਅਡਾਨੀ ਜੀ ਦਾ ਰਿਸ਼ਤਾ ਕੀ ਹੈ। ਸਰਕਾਰ ਅਡਾਨੀ ਦੇ ਮੁੱਦੇ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੰਸਦ 'ਚ ਜਾਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਵਿਰੋਧੀ ਕੁਝ ਨਹੀਂ ਕਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)