Coronavirus Cases: ਲੀਡਰਾਂ 'ਤੇ ਕੋਰੋਨਾ ਹਮਲਾ, ਹਰਸਿਮਰਤ ਬਾਦਲ ਸਣੇ ਇਹ ਨੇਤਾ ਹੋਏ ਆਈਸੋਲੇਟ
Corona attack on leaders: ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 2,17,353 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 42 ਲੱਖ 91 ਹਜ਼ਾਰ 917 ਹੋ ਗਈ ਹੈ। ਇਸ ਦੇ ਨਾਲ ਹੀ 1,185 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੀ ਵਧ ਕੇ 1 ਲੱਖ 74 ਹਜ਼ਾਰ 308 ਹੋ ਗਈ ਹੈ।
ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ, ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਕੋਰੋਨਾ ਵਾਇਰਸ ਦੀ ਲਾਗ ਕਾਰਣ ਪੌਜ਼ੇਟਿਵ ਹੋ ਗਏ ਹਨ। ਇਨ੍ਹਾਂ ਤਿੰਨੇ ਆਗੂਆਂ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਦਿਗਵਿਜੇ ਸਿੰਘ ਨੇ ਕਿਹਾ ਮੇਰੀ ਕੋਵਿਡ ਜਾਂਚ ਰਿਪੋਰਟ ਪਾਜ਼ਿਟਿਵ ਆਈ ਹੈ। ਫ਼ਿਲਹਾਲ ਆਪਣੇ ਦਿੱਲੀ ਨਿਵਾਸ ’ਤੇ ਆਈਸੋਲੇਸ਼ਨ ’ਚ ਹਾਂ। ਕ੍ਰਿਪਾ ਕਰ ਕੇ ਇਸ ਦੌਰਾਨ ਮੇਰੇ ਸੰਪਰਕ ਵਿੱਚ ਆਏ ਸਾਰੇ ਲੋਕ ਖ਼ੁਦ ਨੂੰ ਆਈਸੋਲੇਸ਼ਨ ’ਚ ਰੱਖ ਕੇ ਆਪਣੀ ਸਿਹਤ ਨਾਲ ਸਬੰਧਤ ਹਰ ਤਰ੍ਹਾਂ ਦੀ ਚੌਕਸੀ ਵਰਤਣ।
ਕਾਂਗਰਸ ਦੇ ਮੁੱਖ ਬੁਲਾਰੇ ਸੁਰਜੇਵਾਲਾ ਨੇ ਕਿਹਾ, ਅੱਜ ਸਵੇਰੇ ਜਾਂਚ ਦੌਰਾਨ ਮੇਰੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਗਈ ਹੈ। ਪਿਛਲੇ ਪੰਜ ਦਿਨਾਂ ਅੰਦਰ ਜੇ ਕੋਈ ਵੀ ਮੇਰੇ ਸੰਪਰਕ ’ਚ ਆਇਆ ਹੈ, ਤਾਂ ਉਹ ਏਕਾਂਤਵਾਸ ’ਚ ਰਹੇ ਤੇ ਜ਼ਰੂਰੀ ਸਾਵਧਾਨੀ ਵਰਤੇ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, ‘ਜਾਂਚ ਦੌਰਾਨ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ ਤੇ ਹਲਕੇ–ਫੁਲਕੇ ਲੱਛਣ ਹਨ। ਮੈਂ ਘਰ ਅੰਦਰ ਹੀ ਖ਼ੁਦ ਨੂੰ ਏਕਾਂਤਵਾਸ ਵਿੱਚ ਕਰ ਲਿਆ ਹੈ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੀਆਂ ਹਨ। ਮੈਂ ਆਪਣੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਖ਼ੁਦ ਨੂੰ ਲੋਕਾਂ ਤੋਂ ਵੱਖ ਕਰਨ ਤੇ ਛੇਤੀ ਤੋਂ ਛੇਤੀ ਜਾਂਚ ਕਰਵਾਉਣ।’
ਹਰਸਿਮਰਤ ਕੌਰ ਬਾਦਲ ਦੇ ਪਤੀ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੀ ਪਿੱਛੇ ਜਿਹੇ ਕੋਰੋਨਾ ਵਾਇਰਸ ਦੀ ਲਾਗ ਕਾਰਣ ਪਾਜ਼ਿਟਿਵ ਹੋ ਗਏ ਸਨ।
ਗ਼ੌਰਤਲਬ ਹੈ ਕਿ ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 2,17,353 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 42 ਲੱਖ 91 ਹਜ਼ਾਰ 917 ਹੋ ਗਈ ਹੈ। ਇਸ ਦੇ ਨਾਲ ਹੀ 1,185 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੀ ਵਧ ਕੇ 1 ਲੱਖ 74 ਹਜ਼ਾਰ 308 ਹੋ ਗਈ ਹੈ।
ਇਹ ਵੀ ਪੜ੍ਹੋ: Corona Crisis: ਚੋਣਾਂ ਵਾਲੇ ਰਾਜਾਂ ’ਚ ਕੋਰੋਨਾ ਦਾ ਅਸਰ ਨਹੀਂ? ਜਾਣੋ ਪੱਛਮੀ ਬੰਗਾਲ ਦਾ ਕੋਰੋਨਾ ਭੇਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904