Corona Omicron Variant: BF.7 ਵੇਰੀਐਂਟ ਦਾ ਭਾਰਤ 'ਤੇ ਅਸਰ ਚੀਨ ਜਿੰਨਾ ਗੰਭੀਰ ਨਹੀਂ? ਜਾਣੋ ਕੀ ਕਹਿੰਦੇ ਨੇ ਮਾਹਿਰ
Omicron ਦਾ BF.7 ਇੱਕੋ ਇੱਕ ਉਪ-ਵਰਗ ਹੈ, ਜੋ ਵਰਤਮਾਨ ਵਿੱਚ ਚੀਨ ਵਿੱਚ ਤਬਾਹੀ ਮਚਾ ਰਿਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਭਾਰਤ ਵਿੱਚ ਇਸ ਵੇਰੀਐਂਟ ਦੇ ਚਾਰ ਮਾਮਲੇ ਵੀ ਸਾਹਮਣੇ ਆਏ ਹਨ।
Omicron Sub-Variant BF.7: ਚੀਨ 'ਚ ਕੋਰੋਨਾ ਦੇ ਨਵੇਂ ਵੇਰੀਐਂਟ BF.7 ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਰੋਜ਼ਾਨਾ ਸੈਂਕੜੇ ਲੋਕ ਸੰਕਰਮਿਤ ਹੋ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਚੀਨ ਵਿੱਚ ਵਿਗੜਦੀ ਸਥਿਤੀ ਦੇ ਵਿਚਕਾਰ, ਭਾਰਤ ਵੀ ਚੌਕਸ ਹੋ ਗਿਆ ਹੈ ਅਤੇ ਕਿਸੇ ਵੀ ਖਤਰਨਾਕ ਸਥਿਤੀ ਤੋਂ ਬਚਣ ਲਈ ਪਹਿਲਾਂ ਹੀ ਉਹ ਸਾਰੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਕੋਵਿਡ ਨੂੰ ਦੇਸ਼ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ। ਇੱਕ ਪਾਸੇ ਜਿੱਥੇ ਚੀਨ ਵਿੱਚ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਵਿੱਚ ਸਥਿਤੀ ਕਾਬੂ ਹੇਠ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਭਾਰਤ 'ਤੇ ਓਮਿਕਰੋਨ ਦੇ BF.7 ਵੇਰੀਐਂਟ ਦਾ ਪ੍ਰਭਾਵ ਚੀਨ ਜਿੰਨਾ ਗੰਭੀਰ ਕਿਉਂ ਨਹੀਂ ਹੈ?
BF.7 Omicron ਦਾ ਇੱਕ ਉਪ ਰੂਪ ਹੈ, ਕਿਉਂਕਿ Omicron ਕੋਰੋਨਾ ਦਾ ਇੱਕ ਰੂਪ ਹੈ, ਜਿਸ ਨੇ ਤੀਜੀ ਲਹਿਰ ਦੌਰਾਨ ਭਾਰਤ ਵਿੱਚ ਤਬਾਹੀ ਮਚਾਈ ਸੀ। BF.7 ਇੱਕੋ ਇੱਕ ਉਪ-ਵੇਰੀਐਂਟ ਹੈ ਜੋ ਵਰਤਮਾਨ ਵਿੱਚ ਚੀਨ ਵਿੱਚ ਤਬਾਹੀ ਮਚਾ ਰਿਹਾ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਭਾਰਤ ਵਿੱਚ ਇਸ ਵੇਰੀਐਂਟ ਦੇ ਚਾਰ ਮਾਮਲੇ ਵੀ ਸਾਹਮਣੇ ਆਏ ਹਨ। ਭਾਰਤ ਵਿੱਚ ਮੌਜੂਦਾ ਕੋਵਿਡ ਸਥਿਤੀ ਨੂੰ ਦੇਖਦੇ ਹੋਏ ਇਸ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ ਦੇ ਡਾਇਰੈਕਟਰ ਡਾ: ਰਾਕੇਸ਼ ਮਿਸ਼ਰਾ ਨੇ ਇਸ ਵੇਰੀਐਂਟ ਨੂੰ ਲੈ ਕੇ ਲੋਕਾਂ 'ਚ ਪੈਦਾ ਹੋ ਰਹੇ ਖਦਸ਼ੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਵੇਰੀਐਂਟ ਭਾਰਤ ਲਈ ਓਨਾ ਖਤਰਨਾਕ ਨਹੀਂ ਹੋ ਸਕਦਾ ਜਿੰਨਾ ਚੀਨ ਲਈ ਹੈ। ਡਾ: ਮਿਸ਼ਰਾ ਨੇ ਦੋ ਅਜਿਹੇ ਕਾਰਨ ਦੱਸੇ ਹਨ, ਜਿਨ੍ਹਾਂ ਦੇ ਆਧਾਰ 'ਤੇ ਇਹ ਮੰਨਿਆ ਜਾ ਸਕਦਾ ਹੈ ਕਿ BF.7 ਵੇਰੀਐਂਟ ਭਾਰਤ 'ਚ ਉਦੋਂ ਤੱਕ ਗੰਭੀਰ ਸਥਿਤੀ ਨਹੀਂ ਪੈਦਾ ਕਰੇਗਾ, ਜਦੋਂ ਤੱਕ ਅਸੀਂ ਢਿੱਲੇ ਨਹੀਂ ਹੁੰਦੇ।
1. ਭਾਰਤ ਪਹਿਲਾਂ ਹੀ ਓਮਾਈਕਰੋਨ ਵੇਵ 'ਚੋਂ ਹੈਲੰਘ ਚੁੱਕਾ
ਚੀਨ ਨੇ ਆਪਣੀ ਸਖਤ 'ਜ਼ੀਰੋ ਕੋਵਿਡ ਨੀਤੀ' ਕਾਰਨ ਕੋਵਿਡ ਦੀਆਂ ਗੰਭੀਰ ਲਹਿਰਾਂ ਦਾ ਸਾਹਮਣਾ ਨਹੀਂ ਕੀਤਾ, ਜੋ ਭਾਰਤ ਨੇ ਕੀਤਾ ਹੈ। ਕੋਰੋਨਾ ਮਹਾਮਾਰੀ ਦੌਰਾਨ ਭਾਰਤ ਨੂੰ ਤਿੰਨ ਲਹਿਰਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚ ਲੋਕ ਹੁਣ ਇਮਿਊਨ ਹੋ ਗਏ ਹਨ। ਕੋਰੋਨਾ ਦੇ ਓਮਾਈਕ੍ਰੋਨ ਵੇਰੀਐਂਟ ਨੇ ਜਨਵਰੀ 2022 ਵਿੱਚ ਬਹੁਤ ਸਾਰੇ ਲੋਕਾਂ ਨੂੰ ਸੰਕਰਮਿਤ ਕੀਤਾ ਸੀ, ਜਿਸ ਕਾਰਨ ਹੁਣ ਲੋਕਾਂ ਵਿੱਚ ਇਸ ਦੇ ਵਿਰੁੱਧ ਕੁਦਰਤੀ ਪ੍ਰਤੀਰੋਧਕ ਸ਼ਕਤੀ ਵਿਕਸਤ ਹੋ ਗਈ ਹੈ। ਡਾਕਟਰ ਮਿਸ਼ਰਾ ਨੇ ਦੱਸਿਆ ਕਿ ਭਾਰਤ ਵਿੱਚ ਜ਼ਿਆਦਾਤਰ ਲੋਕ ਓਮੀਕਰੋਨ ਵੇਵ ਵਿੱਚੋਂ ਲੰਘ ਚੁੱਕੇ ਹਨ, ਇਸ ਲਈ ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
2. ਭਾਰਤ ਵਿੱਚ ਚੀਨ ਨਾਲੋਂ ਵੱਧ ਟੀਕਾਕਰਨ ਕਵਰੇਜ ਹੈ
Omicron ਦੇ BF.7 ਵੇਰੀਐਂਟ ਦਾ ਭਾਰਤ 'ਤੇ ਅਸਰ ਚੀਨ ਜਿੰਨਾ ਗੰਭੀਰ ਨਹੀਂ ਹੋਵੇਗਾ, ਕਿਉਂਕਿ ਇਸ ਦਾ ਕੋਰੋਨਾ ਟੀਕਾਕਰਨ ਕਵਰੇਜ ਚੀਨ ਨਾਲੋਂ ਕਿਤੇ ਜ਼ਿਆਦਾ ਹੈ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਦਾ ਟੀਕਾਕਰਨ ਕਰ ਰਹੇ ਹਨ। ਜਨਵਰੀ 2021 ਵਿੱਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, ਭਾਰਤ ਨੇ ਹੁਣ ਤੱਕ ਲੋਕਾਂ ਨੂੰ 220 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਹਨ। ਇਸ ਵਿੱਚ ਪਹਿਲੀ, ਦੂਜੀ ਅਤੇ ਬੂਸਟਰ ਖੁਰਾਕਾਂ ਸ਼ਾਮਲ ਹਨ। ਦੇਸ਼ ਵਿੱਚ 98 ਪ੍ਰਤੀਸ਼ਤ ਬਾਲਗਾਂ ਨੇ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ, ਜਦੋਂ ਕਿ 90 ਪ੍ਰਤੀਸ਼ਤ ਤੋਂ ਵੱਧ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਚੀਨ ਦਾ ਟੀਕਾਕਰਨ ਕਵਰੇਜ ਘੱਟ ਹੈ, ਖਾਸ ਕਰਕੇ ਬਜ਼ੁਰਗ ਆਬਾਦੀ ਵਿੱਚ। ਇਹੀ ਕਾਰਨ ਹੈ ਕਿ ਚੀਨ ਦੀ ਬਜ਼ੁਰਗ ਆਬਾਦੀ ਨੌਜਵਾਨਾਂ ਨਾਲੋਂ ਜ਼ਿਆਦਾ ਸੰਕਰਮਿਤ ਅਤੇ ਪ੍ਰਭਾਵਿਤ ਹੋ ਰਹੀ ਹੈ।
Check out below Health Tools-
Calculate Your Body Mass Index ( BMI )