ਬੀਤੇ ਦਿਨ 50,784 ਕੇਸ ਆਏ ਸਾਹਮਣੇ, ਦੇਸ਼ ਦੇ 9 ਸੂਬਿਆਂ 'ਚ ਹਾਲਾਤ ਅਜੇ ਵੀ ਚਿੰਤਾਜਨਕ
ਤੇਲੰਗਾਨਾ ਸਰਕਾਰ ਨੇ ਸੂਬੇ 'ਚ 20 ਜੂਨ ਤੋਂ ਲੌਕਡਾਊਨ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਦੇਸ਼ 'ਚ ਮਹਾਮਾਰੀ ਦੇ ਵਿਚ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਵਾਲਾ ਇਹ ਪਹਿਲਾ ਸੂਬਾ ਬਣ ਗਿਆ ਹੈ। ਇੱਥੇ ਪਹਿਲੀ ਜੁਲਾਈ ਤੋਂ ਸਕੂਲ ਵੀ ਖੋਲ ਦਿੱਤੇ ਜਾਣਗੇ।
ਨਵੀਂ ਦਿੱਲੀ: ਦੇਸ਼ 'ਚ ਮੰਗਲਵਾਰ ਕੋਰੋਨਾ ਦੇ 50,784 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੌਰਾਨ 68, 529 ਲੋਕ ਕੋਰੋਨਾ ਤੋਂ ਠੀਕ ਹੋਏ। ਪਿਛਲੇ 24 ਘੰਟਿਆਂ ਦੌਰਾਨ 1,359 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ 'ਚ 19,122 ਦੀ ਕਮੀ ਆਈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਇਨਫੈਕਟਡਾਂ ਦਾ ਕੁੱਲ ਅੰਕੜਾ ਤਿੰਨ ਕਰੋੜ ਤੋਂ ਪਾਰ ਪਹੁੰਚ ਗਿਆ।
ਕੋਰੋਨਾ ਦੇ ਕਾਬੂ ਹੁੰਦੇ ਹਾਲਾਤਾਂ ਦਰਮਿਆਨ ਦੇਸ਼ 'ਚ 9 ਸੂਬਿਆਂ 'ਚ ਅਜੇ ਵੀ ਰੋਜ਼ਾਨਾ ਇਕ ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚ ਮਹਾਰਾਸ਼ਟਰ, ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਓੜੀਸਾ, ਤੇਲੰਗਾਨਾ ਤੇ ਅਸਮ ਸਾਮਲ ਹਨ। ਕੇਰਲ 'ਚ ਤਾਂ ਇਹ ਅੰਕੜਾ 12 ਹਜ਼ਾਰ ਤੋਂ ਵੀ ਜ਼ਿਆਦਾ ਹੈ।
ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ
ਬੀਤੇ 24 ਘੰਟਿਆਂ 'ਚ ਆਏ ਕੁੱਲ ਨਵੇਂ ਕੇਸ- 50,784
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ- 68, 529
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 1,359
ਹੁਣ ਤਕ ਕੁੱਲ ਇਨਫੈਕਟਡ ਕੇਸ- 3 ਕਰੋੜ
ਹੁਣ ਤਕ ਠੀਕ ਹੋਏ - 2.89 ਕਰੋੜ
ਮੌਜੂਦਾ ਸਮੇਂ ਇਲਾਜ ਕਰਵਾ ਰਹੇ ਲੋਕਾਂ ਦੀ ਕੁੱਲ ਸੰਖਿਆ 6.38 ਲੱਖ
ਪੂਰੀ ਤਰ੍ਹਾਂ ਲੌਕਡਾਊਨ ਹਟਾਉਣ ਵਾਲਾ ਕੇਰਲ ਪਹਿਲਾਂ ਸੂਬਾ
ਤੇਲੰਗਾਨਾ ਸਰਕਾਰ ਨੇ ਸੂਬੇ 'ਚ 20 ਜੂਨ ਤੋਂ ਲੌਕਡਾਊਨ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਦੇਸ਼ 'ਚ ਮਹਾਮਾਰੀ ਦੇ ਵਿਚ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਵਾਲਾ ਇਹ ਪਹਿਲਾ ਸੂਬਾ ਬਣ ਗਿਆ ਹੈ। ਇੱਥੇ ਪਹਿਲੀ ਜੁਲਾਈ ਤੋਂ ਸਕੂਲ ਵੀ ਖੋਲ ਦਿੱਤੇ ਜਾਣਗੇ।
ਓਧਰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਡੈਲਟਾ ਤੇ ਡੈਲਟਾ ਪਲੱਸ ਭਾਰਤ ਸਮੇਤ ਦੁਨੀਆਂ ਦੇ 80 ਦੇਸ਼ਾਂ 'ਚ ਮੌਜੂਦ ਹੈ। ਇਹ ਵੇਰੀਏਂਟ ਚਿੰਤਾਂ ਦਾ ਵਿਸ਼ਾ ਹੈ। ਡੈਲਟਾ ਪਲੱਸ 9 ਦੇਸ਼ਾਂ 'ਚ ਹੈ, ਅਮਰੀਕਾ, ਯੂਕੇ, ਸਵਿਟਜ਼ਰਲੈਂਡ, ਪੋਲੈਂਡ, ਜਪਾਨ, ਪੁਰਤਗਾਲ, ਰੂਸ, ਚੀਨ, ਨੇਪਾਲ ਤੇ ਭਾਰਤ। ਭਾਰਤ 'ਚ 22 ਮਾਮਲੇ ਡੈਲਟਾ ਪਲੱਸ ਦੇ ਰਤਨਾਗਿਰੀ ਤੇ ਜਲਗਾਂਵ 'ਚ 16 ਮਾਮਲੇ, ਕੇਰਕਲ ਤੇ ਐਆਮਪੀ 'ਚ 6 ਮਾਮਲੇ ਸਾਹਮਣੇ ਆਏ ਹਨ। ਡੈਲਟਾ ਪਲੱਸ ਲਈ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ ਇਸ ਬਾਰੇ ਇਨ੍ਹਾਂ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਫਿਲਹਾਲ ਨੰਬਰ ਛੋਟਾ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਕੋਈ ਵੱਡਾ ਰੂਪ ਲਵੇ। ਪ੍ਰੋਟੋਕਾਲ ਫੌਲੋ ਹੋ ਰਿਹਾ ਹੈ।