ਕੋਰੋਨਾ ਵਾਇਰਸ: ਇਨ੍ਹਾਂ ਬਿਮਾਰੀਆਂ ਵਾਲੇ ਰਹੋ ਸਾਵਧਾਨ, ਮੌਤ ਦਾ ਖਤਰਾ ਵੱਧ!
ਘੱਟ ਇਮਿਊਨਿਟੀ ਜਾਂ ਕ੍ਰੋਨਿਕ ਪ੍ਰੌਬਲਮਸ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਖਤਰਾ ਹੈ। ਇਕ ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਗੰਭੀਰ ਵਾਇਰਸ ਦਾ ਖਤਰਾ ਜ਼ਿਆਦਾ ਰਹਿੰਦਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਅਜਿਹੀ ਲਾਗ ਹੈ ਜੋ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ। ਖੋਜ ਦੇ ਮੁਤਾਬਕ ਹੁਣ ਤਕ ਇਹ ਸਾਬਤ ਹੋ ਗਿਆ ਹੈ ਕਿ ਕੁਝ ਲੋਕਾਂ ਲਈ ਕੋਵਿਡ 19 ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਇਕ ਖੋਜ ਰਿਪੋਰਟ ਮੁਤਾਬਕ ਦਿਲ, ਦਿਮਾਗ, ਪਾਚਨ ਪ੍ਰਣਾਲੀ 'ਤੇ ਕੋਰੋਨਾ ਰਿਕਵਰ ਹੋਣ ਤੋਂ ਬਾਅਦ ਵੀ ਪ੍ਰਭਾਵ ਪਾ ਸਕਦਾ ਹੈ।
ਘੱਟ ਇਮਿਊਨਿਟੀ ਜਾਂ ਕ੍ਰੋਨਿਕ ਪ੍ਰੌਬਲਮਸ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਖਤਰਾ ਹੈ। ਇਕ ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਗੰਭੀਰ ਵਾਇਰਸ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਵਿਸ਼ਵ ਪੱਧਰ 'ਤੇ ਕੋਵਿਡ 19 ਨਾਲ ਸਬੰਧਤ 71% ਮੌਤਾਂ ਕਿਸੇ ਵੀ ਵਿਅਕਤੀ 'ਚ ਪਹਿਲਾਂ ਤੋਂ ਚੱਲ ਰਹੀਆਂ ਬਿਮਾਰੀਆਂ ਕਾਰਨ ਹੋਈਆਂ ਹਨ।
ਪਿਛਲੇ ਮਹੀਨੇ ਇਕ ਬਿਆਨ 'ਚ ਏਮਜ਼ ਦੇ ਡਾਇਰੈਕਟਰ ਡਾ.ਰਣਦੀਪ ਗੁਲੇਰੀਆ ਨੇ ਦੱਸਿਆ ਕਿ ਭਾਰਤ 'ਚ ਨੌਨ-ਕਮਿਊਨੀਕੇਬਲ ਰੋਗਾਂ ਦੇ ਬੋਝ ਨਾਲ ਵਾਇਰਸ ਫੈਲਣ ਦਾ ਖਤਰਾ ਵਧ ਜਾਂਦਾ ਹੈ। ਉਨ੍ਹਾਂ ਦੇ ਮੁਤਾਬਕ ਭਾਰਤ 'ਚ ਸਾਡਾ ਕਲੀਨੀਕਲ ਐਕਸਪੀਰੀਅੰਸ ਇਹ ਹੈ ਕਿ ਗੰਭੀਰ ਬਿਮਾਰੀ 'ਤੇ ਕੋਵਿਡ-19 ਦੇ ਰੋਗੀ 'ਚ ਮੌਤ ਦਾ ਖਤਰਾ ਜ਼ਿਆਦਾ ਹੈ। ਹਾਇਪਰਟੈਂਸ਼ਨ, ਕਿਡਨੀ ਜਾਂ ਡਾਇਬਟੀਜ਼ ਦੇ ਰੋਗੀਆਂ ਲਈ ਇਹ ਜ਼ਿਆਦਾ ਖਤਰਨਾਕ ਹੈ।
ਮੋਟਾਪਾ:
ਮੋਟਾਪਾ ਇਕ ਰਿਸਕੀ ਹੈਲਥ ਕੰਡੀਸ਼ਨ ਹੈ। ਇਸ ਨਾਲ ਵਿਅਕਤੀ 'ਚ ਹਾਈ ਬਲੱਡ ਸਰਕਲ, ਦਿਲ ਦੀਆਂ ਬਿਮਾਰੀਆਂ ਆਦਿ ਹੋ ਸਕਦੀਆਂ ਹਨ। ਨਵੇਂ ਅਧਿਐਨ 'ਚ ਪਤਾ ਲੱਗਾ ਹੈ ਕਿ ਜ਼ਿਆਦਾ ਵਜ਼ਨ ਹੋਣ ਨਾਲ ਵਿਅਕਤੀ ਨੂੰ ਕੋਵਿਡ ਨਾਲ ਸਬੰਧਤ ਹਸਪਤਾਲ 'ਚ ਭਰਤੀ ਹੋਣ ਅਤੇ ਵੱਧ ਦੇਖਭਾਲ ਦੀ ਲੋੜ ਹੋ ਸਕਦੀ ਹੈ
ਡਾਇਬਟੀਜ਼:
ਜਦੋਂ ਇਕ ਵਿਅਕਤੀ ਨੂੰ ਡਾਇਬਟੀਜ਼ ਹੈ ਤਾਂ ਇਹ ਨਾ ਸਿਰਫ਼ ਸਰੀਰ ਦੇ ਖੂਨ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਰੀਰ 'ਚ ਇੰਸੂਲਿਨ ਉਤਪਾਦਨ ਦੇ ਪੱਧਰ 'ਤੇ ਵੀ ਸਮਝੌਤਾ ਕਰਦਾ ਹੈ। ਕੋਵਿਡ-19 ਹੋਣ 'ਤੇ ਇਸ ਨਾਲ ਖਤਰਾ ਵਧ ਜਾਂਦਾ ਹੈ। ਹਾਈ ਸ਼ੂਗਰ ਲੈਵਲ ਵਾਲੇ ਲੋਕਾਂ 'ਚ ਖੂਨ ਦਾ ਪ੍ਰਵਾਹ ਆਮ ਨਾਲੋਂ ਘੱਟ ਹੁੰਦਾ ਹੈ। ਇਸ ਨਾਲ ਸਰੀਰ ਲਈ ਪੋਸ਼ਕ ਤੱਤਾਂ ਦਾ ਹਾਰਨੈੱਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਆਮ ਤੌਰ 'ਤੇ ਡਾਇਬਟੀਜ਼ ਤੋਂ ਪੀੜਤ ਲੋਕਾਂ ਨੂੰ ਕਿਸੇ ਵੀ ਬਿਮਾਰੀ ਤੋਂ ਠੀਕ ਹੋਣ ਥੋੜਾ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਕੈਂਸਰ:
ਕੈਂਸਰ ਤੋਂ ਪੀੜਤ ਲੋਕਾਂ 'ਚ ਵੀ ਕੋਰੋਨਾ ਵਾਇਰਸ ਹੋਣ ਤੇ ਮੌਤ ਦਾ ਰਿਸਕ ਜ਼ਿਆਦਾ ਹੈ। ਜਿਸ ਨਾਲ ਇਹ ਸੁਪਰ ਹਾਈ ਰਿਸਕ ਕੈਟੋਗਰੀ ਬਣ ਜਾਂਦੀ ਹੈ। ਕੈਂਸਰ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੰਦਾ ਹੈ ਤੇ ਇਮਿਊਨਿਟੀ ਘੱਟ ਜਾਂਦੀ ਹੈ।
ਹਾਇਪਰਟੈਂਸ਼ਨ:
ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਸਥਿਰ ਨਹੀਂ ਹੈ ਤਾਂ ਤੁਸੀਂ ਆਪਣਾ ਖਿਆਲ ਰੱਖੋ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਰਿਸਕ ਨਾ ਲਵੋ। ਪਿਛਲੇ ਕੁਝ ਮਹੀਨਿਆਂ 'ਚ ਕੀਤੇ ਗਏ ਅਧਿਐਨਾਂ 'ਚ ਪਤਾ ਲੱਗਾ ਹੈ ਕਿ ਹਾਇਪਰਟੈਂਸ਼ਨ ਵੱਡੇ ਰਿਸਕ ਫੈਕਟਰਾਂ 'ਚੋਂ ਇਕ ਹੈ। ਹਾਈ ਬੀਪੀ ਨਾਲ ਦਿਲ ਸਬੰਧੀ ਪਰੇਸ਼ਾਨੀ ਹੁੰਦੀ ਹੈ ਜੋ ਇਸ ਵਾਇਰਸ ਦੇ ਖਤਰੇ ਨੂੰ ਹੋਰ ਵਧਾ ਦਿੰਦੀ ਹੈ।
ਭਾਰਤ 'ਚ ਕੋਰੋਨਾ ਦੀ ਰਫ਼ਤਾਰ ਹੋਰ ਤੇਜ਼, 24 ਘੰਟਿਆਂ 'ਚ 57,000 ਤੋਂ ਵੱਧ ਨਵੇਂ ਕੇਸ
ਕਿਡਨੀ ਰੋਗ:
ਜੋ ਵਿਅਕਤੀ ਕਿਡਨੀ ਰੋਗ ਤੋਂ ਕਿਸੇ ਵੀ ਤਰ੍ਹਾਂ ਪੀੜਤ ਹੈ ਜਾਂ ਡਾਇਲਸਿਸ ਕਰਾਉਂਦੇ ਹਨ ਉਨ੍ਹਾਂ ਨੂੰ ਇਮਿਊਨੋਸਪ੍ਰੇਸੇਂਟ ਦੇ ਰੂਪ 'ਚ ਐਡਮਨਿਸਟ੍ਰਡ ਕੀਤਾ ਜਾਂਦਾ ਹੈ ਤਾਂ ਕਿ ਸਰੀਰ ਦਵਾਈਆਂ ਨੂੰ ਰਿਜੈਕਟ ਨਾ ਕਰੇ। ਇਸ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਤੇ ਵਾਇਰਲ ਇੰਫੈਕਸ਼ਨ ਦੇ ਹੋਣ ਦਾ ਖਤਰਾ ਵਧ ਜਾਂਦਾ ਹੈ। ਸੀਡੀਸੀ ਨੇ ਇਹ ਗੱਲ ਵੀ ਕਹੀ ਹੈ ਕਿ ਕਿਡਨੀ ਦੀ ਬਿਮਾਰੀ ਨਾਲ ਕਿਸੇ ਵੀ ਪੱਧਰ ਦੇ ਰੋਗੀ ਲਈ ਕੋਰੋਨਾ ਵਾਇਰਸ ਖਤਰਨਾਕ ਸਾਬਤ ਹੋ ਸਕਦਾ ਹੈ।
ਹੁਣ 30 ਸਕਿੰਟ 'ਚ ਆਵੇਗਾ ਕੋਰੋਨਾ ਰਿਜ਼ਲਟ, ਭਾਰਤ 'ਚ ਇਜ਼ਰਾਇਲੀ ਤਕਨੀਕ ਦਾ ਟ੍ਰਾਇਲ ਸ਼ੁਰੂ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )