(Source: Poll of Polls)
Coronavirus India Updates: ਭਾਰਤ 'ਚ ਪਿਛਲੇ 24 ਘੰਟਿਆਂ 'ਚ 23529 ਨਵੇਂ ਕੋਵਿਡ ਕੇਸ ਦਰਜ, 311 ਦੀ ਹੋਈ ਮੌਤ
Coronavirus Updates: ਭਾਰਤ ਨੇ ਲਗਾਤਾਰ ਦੂਜੇ ਦਿਨ 20,000 ਤੋਂ ਜ਼ਿਆਦਾ ਕੋਵਿਡ-19 ਕੇਸ ਰਿਪੋਰਟ ਕੀਤੇ ਗਏ ਹਨ। ਇਸ ਦੇ ਨਾਲ ਹੀ ਅੱਜ ਰੋਜ਼ਾਨਾ ਦੇ ਸੰਕਰਮਣ ਮਾਮਲਿਆਂ ਵਿੱਚ ਕੱਲ੍ਹ ਨਾਲੋਂ ਕੁਝ ਵਾਧਾ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਭਾਰਤ ਵਿੱਚ ਲਗਾਤਾਰ ਦੂਜੇ ਦਿਨ 20,000 ਤੋਂ ਜ਼ਿਆਦਾ ਕੋਵਿਡ ਕੇਸ ਰਿਪੋਰਟ ਕੀਤੇ ਗਏ। ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 23529 ਨਵੇਂ ਕੇਸ ਦਰਜ ਕੀਤੇ ਗਏ, ਜੋ ਕੱਲ੍ਹ ਦੇ ਅੰਕੜਿਆਂ (18,795) ਨਾਲੋਂ ਮਾਮੂਲੀ ਜ਼ਿਆਦਾ ਹਨ। ਇਸ ਦੇ ਨਾਲ ਹੀ ਸੰਕਰਮਿਤਾਂ ਦੀ ਕੁਲ ਗਿਣਤੀ ਦੇਸ਼ 'ਚ 3,37,16,451 ਹੋ ਗਈ ਹੈ।
ਦੇਸ਼ 'ਚ 24 ਘੰਟਿਆਂ ਦੌਰਾਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਵੀ ਮਾਮੂਲੀ ਉਛਾਲ ਵੇਖਣ ਨੂੰ ਮਿਲਿਆ। ਜਿਥੇ ਕੱਲ੍ਹ 179 ਮੌਤਾਂ ਦਰਜ ਕੀਤੀਆਂ ਗਈਆਂ ਇਸ ਦੇ ਨਾਲ ਹੀ ਬੀਤੇ 24 ਘੰਟਿਆਂ 'ਚ ਇਹ ਅੰਕੜਾ 311 ਨੂੰ ਛੂਹ ਗਿਆ, ਜਿਸ ਨਾਲ ਕੁੱਲ ਮੌਤਾਂ 4,47,751 ਹੋ ਗਈਆਂ।
ਬੁੱਧਵਾਰ ਨੂੰ ਅਪਡੇਟ ਕੀਤੇ ਗਏ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਸਰਗਰਮ ਮਾਮਲੇ ਘੱਟ ਕੇ 2,82,520 ਰਹਿ ਗਏ, ਜੋ 194 ਦਿਨਾਂ ਵਿੱਚ ਸਭ ਤੋਂ ਘੱਟ ਹੈ।
ਐਕਟਿਵ ਮਾਮਲਿਆਂ ਵਿੱਚ ਕੁੱਲ ਲਾਗਾਂ ਦਾ 0.84 ਪ੍ਰਤੀਸ਼ਤ ਹਿੱਸਾ ਸ਼ਾਮਲ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ। ਇਸ ਦੇ ਨਾਲ ਹੀ ਰਾਸ਼ਟਰੀ ਕੋਵਿਡ-19 ਰਿਕਵਰੀ ਰੇਟ 97.83 ਪ੍ਰਤੀਸ਼ਤ ਦਰਜ ਕੀਤੀ ਗਈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ। 24 ਘੰਟਿਆਂ ਦੇ ਅੰਤਰਾਲ ਵਿੱਚ ਕੋਵਿਡ -19 ਦੇ ਐਕਟਿਵ ਵਿੱਚ 9,686 ਮਾਮਲਿਆਂ ਦੀ ਕਮੀ ਦਰਜ ਕੀਤੀ ਗਈ ਹੈ।
28 ਹਜ਼ਾਰ 718 ਲੋਕ ਠੀਕ ਹੋਏ
ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ 28 ਹਜ਼ਾਰ 718 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ 30 ਲੱਖ 14 ਹਜ਼ਾਰ 898 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਕੇਸ ਘੱਟ ਕੇ 2 ਲੱਖ 77 ਹਜ਼ਾਰ 20 ਰਹਿ ਗਏ ਹਨ। ਅੰਕੜਿਆਂ ਦੇ ਅਨੁਸਾਰ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ ਤਿੰਨ ਕਰੋੜ 37 ਲੱਖ 39 ਹਜ਼ਾਰ 980 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਹੁਣ ਤੱਕ ਕੋਰੋਨਾ ਕਾਰਨ ਚਾਰ ਲੱਖ 48 ਹਜ਼ਾਰ 62 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੱਲ੍ਹ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ 65 ਲੱਖ 34 ਹਜ਼ਾਰ 306 ਖੁਰਾਕਾਂ ਦਿੱਤੀਆਂ ਗਈਆਂ ਸੀ। ਜਿਸ ਤੋਂ ਬਾਅਦ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਵਧ ਕੇ 88 ਕਰੋੜ 34 ਲੱਖ 70 ਹਜ਼ਾਰ 578 ਹੋ ਗਈ ਹੈ।
ਉਧਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਕੱਲ੍ਹ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 15 ਲੱਖ 6 ਹਜ਼ਾਰ 254 ਟੈਸਟ ਕੀਤੇ ਗਏ ਸੀ। ਜਿਸ ਤੋਂ ਬਾਅਦ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਪੂਰੇ ਦੇਸ਼ ਵਿੱਚ 56 ਕਰੋੜ 89 ਲੱਖ 56 ਹਜ਼ਾਰ 439 ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Amazon Backpack Offers: ਦੁਬਾਰਾ ਨਹੀਂ ਮਿਲੇਗੀ ਅਜਿਹੀ ਡੀਲ, ਟ੍ਰੈਵਲਿੰਗ ਤੋਂ ਪਹਿਲਾਂ 80% ਦੀ ਛੋਟ 'ਤੇ ਖਰੀਦੋ ਬੈਕਪੈਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: