Indigo Flight: ਹਾਦਸੇ ਤੋਂ ਵਾਲ-ਵਾਲ ਬਚੀ ਇੰਡੀਗੋ ਦੀ ਫਲਾਈਟ, ਸਿਰਫ 2 ਮਿੰਟ ਦਾ ਬਚਿਆ ਸੀ ਪੈਟਰੋਲ, ਚੰਡੀਗੜ੍ਹ 'ਚ ਹੋਈ ਐਮਰਜੈਂਸੀ ਲੈਂਡਿੰਗ
Emergency Landing Of Indigo Flight: ਇਸ ਫਲਾਈਟ ਨੇ 13 ਅਪ੍ਰੈਲ ਨੂੰ ਦੁਪਹਿਰ 3:25 'ਤੇ ਅਯੁੱਧਿਆ ਤੋਂ ਉਡਾਣ ਭਰੀ ਸੀ ਅਤੇ 4:30 'ਤੇ ਦਿੱਲੀ ਪਹੁੰਚਣਾ ਸੀ। ਪਰ ਲੈਂਡਿੰਗ ਤੋਂ ਕਰੀਬ 15 ਮਿੰਟ ਪਹਿਲਾਂ ਪਾਇਲਟ ਨੇ ਐਲਾਨ ਕੀਤਾ ਸੀ।
Emergency Landing Of Indigo Flight: 13 ਅਪ੍ਰੈਲ ਨੂੰ ਅਯੁੱਧਿਆ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਹਾਦਸੇ ਤੋਂ ਬਚ ਗਈ ਸੀ। ਦਿੱਲੀ 'ਚ ਖਰਾਬ ਮੌਸਮ ਕਾਰਨ ਇਹ ਫਲਾਈਟ ਲੈਂਡ ਨਹੀਂ ਹੋ ਸਕੀ। ਇਸ ਤੋਂ ਬਾਅਦ ਜਦੋਂ ਇਸ ਨੂੰ ਚੰਡੀਗੜ੍ਹ 'ਚ ਉਤਾਰਿਆ ਗਿਆ ਤਾਂ ਪਤਾ ਲੱਗਾ ਕਿ ਫਲਾਈਟ 'ਚ ਸਿਰਫ 2 ਮਿੰਟ ਦਾ ਪੈਟਰੋਲ ਬਚਿਆ ਸੀ।। ਇਹ ਸ਼ਿਕਾਇਤ ਦਿੱਲੀ ਪੁਲਿਸ ਦੇ ਡੀਸੀਪੀ ਕ੍ਰਾਈਮ ਸਤੀਸ਼ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤੀ ਹੈ। ਉਹ ਵੀ ਇਸ ਫਲਾਈਟ ਵਿੱਚ ਮੌਜੂਦ ਸੀ। ਹਾਲਾਂਕਿ ਚੰਡੀਗੜ੍ਹ ਏਅਰਪੋਰਟ ਦੇ ਸੀਈਓ ਰਾਕੇਸ਼ ਸਹਾਏ ਨੇ ਅਜਿਹੀ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਇਨਕਾਰ ਕੀਤਾ ਹੈ।
ਸਤੀਸ਼ ਕੁਮਾਰ ਵੱਲੋਂ ਸੋਸ਼ਲ ਮੀਡੀਆ 'ਤੇ ਦੱਸਿਆ ਗਿਆ ਹੈ ਕਿ ਇਸ ਫਲਾਈਟ ਨੇ 13 ਅਪ੍ਰੈਲ ਨੂੰ ਦੁਪਹਿਰ 3:25 'ਤੇ ਅਯੁੱਧਿਆ ਤੋਂ ਉਡਾਣ ਭਰੀ ਸੀ ਅਤੇ 4:30 'ਤੇ ਦਿੱਲੀ ਪਹੁੰਚਣਾ ਸੀ। ਪਰ ਲੈਂਡਿੰਗ ਤੋਂ ਕਰੀਬ 15 ਮਿੰਟ ਪਹਿਲਾਂ ਪਾਇਲਟ ਨੇ ਐਲਾਨ ਕੀਤਾ ਸੀ ਕਿ ਦਿੱਲੀ ਦੇ ਅੰਦਰ ਮੌਸਮ ਖ਼ਰਾਬ ਹੈ। ਉਸ ਨੇ ਦਾਅਵਾ ਕੀਤਾ ਕਿ ਜਹਾਜ਼ ਦਿੱਲੀ ਦੇ ਉੱਪਰ ਘੁੰਮਦਾ ਰਿਹਾ ਅਤੇ ਦੋ ਵਾਰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੋਵੇਂ ਵਾਰ ਅਸਫਲ ਰਹੇ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ 'ਚ ਐਲਾਨ ਕੀਤਾ ਕਿ ਹੁਣ ਉਸ ਕੋਲ ਸਿਰਫ 45 ਮਿੰਟ ਦਾ ਈਂਧਨ ਬਚਿਆ ਹੈ। ਇਸ ਲਈ ਉਨ੍ਹਾਂ ਨੂੰ ਜਲਦੀ ਹੀ ਜਹਾਜ਼ ਨੂੰ ਚੰਡੀਗੜ੍ਹ ਮੋੜਨਾ ਪਵੇਗਾ।
ਜਹਾਜ਼ ਨੂੰ ਸ਼ਾਮ 4:15 'ਤੇ 45 ਮਿੰਟ ਦਾ ਈਂਧਨ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ ਇਹ 115 ਮਿੰਟ ਬਾਅਦ ਸ਼ਾਮ 6:10 'ਤੇ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰਿਆ। ਫਿਰ ਪਤਾ ਲੱਗਾ ਕਿ ਜਹਾਜ਼ ਦੇ ਅੰਦਰ ਸਿਰਫ 2 ਮਿੰਟ ਦਾ ਈਂਧਨ ਬਚਿਆ ਹੈ। ਇਸ ਮਾਮਲੇ 'ਚ ਰਿਟਾਇਰਡ ਪਾਇਲਟ ਸ਼ਕਤੀ ਲੂੰਬਾ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਇਹ ਇੰਡੀਗੋ ਦੀ ਤਰਫੋਂ ਸੁਰੱਖਿਆ ਦੀ ਉਲੰਘਣਾ ਹੈ। ਇਸ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਦੋ ਅਸਫਲ ਲੈਂਡਿੰਗਾਂ ਤੋਂ ਤੁਰੰਤ ਬਾਅਦ ਜਹਾਜ਼ਾਂ ਨੂੰ ਮੋੜ ਦਿੱਤਾ ਜਾਂਦਾ ਹੈ।
Had a harrowing experience yesterday with @IndiGo6E Flight No. 6E2702 from Ayodhya to Delhi. Scheduled departure time 3:25 p.m. and schedule arrival time 4:30 p.m.
— Satish Kumar (@CopSatish499) April 14, 2024
Around 4:15 p.m. the pilot announced that there’s bad weather at @DelhiAirport. and assured that the plane has 45…
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।