(Source: ECI/ABP News/ABP Majha)
Deoband: ਦਾਰੁਲ ਉਲੂਮ ਦੇਵਬੰਦ ਦਾ ਫ਼ਰਮਾਨ- 'ਜੋ ਵੀ ਦਾੜ੍ਹੀ ਕਟਵਾਏਗਾ, ਉਸ ਨੂੰ ਬਾਹਰ ਕੱਢ ਦਿੱਤਾ ਜਾਵੇਗਾ'
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਮਦਰੱਸੇ ਦੇ ਵਿਦਿਆਰਥੀ ਦਾੜ੍ਹੀ ਕੱਟਵਾਉਂਦੇ ਹਨ ਤਾਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦਾੜ੍ਹੀ ਕੱਟ ਕੇ ਸੰਸਥਾ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ।
ਯੂਪੀ ਦੇ ਸਹਾਰਨਪੁਰ (Saharanpur) ਵਿੱਚ ਸਥਿਤ ਇਸਲਾਮਿਕ ਮਦਰੱਸਾ (Islamic Madrasa) ਦਾਰੁਲ ਉਲੂਮ ਦੇਵਬੰਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਦਾਰੁਲ ਉਲੂਮ ਮਦਰੱਸਾ ਆਪਣੇ ਇਕ ਹੁਕਮ ਨੂੰ ਲੈ ਕੇ ਸੁਰਖੀਆਂ 'ਚ ਆ ਗਿਆ ਹੈ, ਜਿਸ 'ਚ ਮਦਰੱਸੇ ਵਲੋਂ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਸ਼ੇਵ ਨਾ ਕਰਨ ਦਾ ਹੁਕਮ ਜਾਰੀ ਕੀਤਾ ਹੈ। ਸਿੱਖਿਆ ਵਿਭਾਗ ਦੇ ਇੰਚਾਰਜ ਮੌਲਾਨਾ ਹੁਸੈਨ ਅਹਿਮਦ ਨੇ ਸੋਮਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੰਸਥਾ (ਮਦਰੱਸਾ) ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੀ ਦਾੜ੍ਹੀ ਨਹੀਂ ਕੱਟਣਗੇ।
ਇਸਲਾਮਿਕ ਮਦਰਸਾ ਦਾਰੁਲ ਉਲੂਮ ਦੇਵਬੰਦ ਵੱਲੋਂ ਵਿਦਿਆਰਥੀਆਂ ਲਈ ਨਵਾਂ ਨਿਯਮ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਵਿਦਿਆਰਥੀ ਦਾੜ੍ਹੀ ਕੱਟਦੇ ਹਨ ਤਾਂ ਉਨ੍ਹਾਂ ਨੂੰ ਮਦਰੱਸਿਆਂ ਵਿੱਚੋਂ ਕੱਢ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਦਾੜ੍ਹੀ ਕੱਟ ਕੇ ਸੰਸਥਾ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਯਾਨੀ ਜੇਕਰ ਕਿਸੇ ਵਿਦਿਆਰਥੀ ਨੇ ਦਾੜ੍ਹੀ ਨਹੀਂ ਰੱਖੀ ਤਾਂ ਉਸ ਨੂੰ ਮਦਰੱਸੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਮੁੰਬਈ 'ਚ ਯੂਪੀ ਟੂਰਿਜ਼ਮ ਦੇ ਡਿਪਟੀ ਡਾਇਰੈਕਟਰ ਨੇ 12ਵੀਂ ਮੰਜ਼ਿਲ ਤੋਂ ਮਾਰੀ ਛਾਲ, ਕੀਤੀ ਖੁਦਕੁਸ਼ੀ
ਦਾੜ੍ਹੀ ਕੱਟਣ ਵਾਲੇ 4 ਵਿਦਿਆਰਥੀਆਂ ਨੂੰ ਕੱਢਿਆ ਗਿਆ
ਦਰਅਸਲ, ਮਦਰੱਸੇ ਦਾ ਇਹ ਆਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਚਾਰ ਵਿਦਿਆਰਥੀਆਂ ਨੂੰ ਦਾੜ੍ਹੀ ਕਟਵਾਉਣ ਦੇ ਦੋਸ਼ 'ਚ 6 ਫਰਵਰੀ ਨੂੰ ਇੱਥੋਂ ਕੱਢ ਦਿੱਤਾ ਗਿਆ ਸੀ। ਦਾਰੁਲ ਉਲੂਮ ਦੇਵਬੰਦ ਨੇ ਤਿੰਨ ਸਾਲ ਪਹਿਲਾਂ ਇੱਕ ਫਤਵਾ ਜਾਰੀ ਕੀਤਾ ਸੀ, ਜਿਸ ਵਿੱਚ ਦਾੜ੍ਹੀ ਕਟਵਾਉਣ ਨੂੰ ਹਰਮ ਯਾਨੀ ਇਸਲਾਮ ਵਿੱਚ ਅਸਵੀਕਾਰਨ ਕਰਾਰ ਦਿੱਤਾ ਗਿਆ ਸੀ।
ਜਾਣੋ ਮੌਲਾਨਾ ਰਸ਼ੀਦ ਫਰੰਗੀ ਮਹਲੀ ਨੇ ਕੀ ਕਿਹਾ?
ਸੀਨੀਅਰ ਮੌਲਾਨਾ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਨੇ ਇਸ ਬਾਰੇ ਕਿਹਾ ਕਿ ਰਸੂਲ ਅੱਲ੍ਹਾ ਮੁਹੰਮਦ ਦਾੜ੍ਹੀ ਰੱਖਦੇ ਸਨ, ਇਸ ਲਈ ਦਾੜ੍ਹੀ ਰੱਖਣਾ ਇਸਲਾਮ ਵਿਚ 'ਸੁੰਨਤ' ਹੈ। ਜੇਕਰ ਕੋਈ ਵਿਅਕਤੀ ਇੱਕ ਵਾਰ ਦਾੜ੍ਹੀ ਰੱਖਦਾ ਹੈ ਅਤੇ ਬਾਅਦ ਵਿੱਚ ਉਸ ਨੂੰ ਕੱਟ ਦਿੰਦਾ ਹੈ, ਤਾਂ ਉਹ ਵਿਅਕਤੀ ਦੋਸ਼ੀ ਮੰਨਿਆ ਜਾਵੇਗਾ। ਇਸਲਾਮ ਵਿੱਚ ਦਾੜ੍ਹੀ ਦਾ ਵੱਖਰਾ ਮਹੱਤਵ ਹੈ।
ਇਹ ਵੀ ਪੜ੍ਹੋ: Weather Update : ਸਾਫ਼ ਆਸਮਾਨ ਵਧਾਏਗਾ ਪਾਰਾ ਤੇ ਛੁੱਟੇਗਾ ਪਸੀਨਾ... ਮੌਸਮ ਵਿਭਾਗ ਦੇ ਵਿਗਿਆਨੀ ਨੇ ਦਿੱਤੀ ਚੇਤਾਵਨੀ