ਪੜਚੋਲ ਕਰੋ
ਆਈਟੀਆਰ ਭਰਣ ਦੀ ਅੱਜ ਹੈ ਆਖਰੀ ਤਾਰੀਖ
ਆਈਟੀਆਰ ਭਰਣ ਦੀ ਅੱਜ ਆਖਰੀ ਤਾਰੀਖ ਹੈ। ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ ਵਧਾਏ ਜਾਣ ਸਬੰਧੀ ਸੋਸ਼ਲ ਮੀਡੀਆ 'ਤੇ ਚਲ ਰਹੀਆਂ ਖ਼ਬਰਾਂ ਦਾ ਟੈਕਸ ਵਿਭਾਗ ਨੇ ਸ਼ੁੱਕਰਵਾਰ ਨੂੰ ਨਕਾਰ ਦਿੱਤਾ ਹੈ।
ਨਵੀਂ ਦਿੱਲੀ: ਇਨਕਮ ਟੈਕਸ ਰਿਟਰਨ (ਆਈਟੀਆਰ) ਭਰਣ ਦੀ ਅੱਜ ਆਖਰੀ ਤਾਰੀਖ ਹੈ। ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ ਵਧਾਏ ਜਾਣ ਸਬੰਧੀ ਸੋਸ਼ਲ ਮੀਡੀਆ 'ਤੇ ਚਲ ਰਹੀਆਂ ਖ਼ਬਰਾਂ ਦਾ ਟੈਕਸ ਵਿਭਾਗ ਨੇ ਸ਼ੁੱਕਰਵਾਰ ਨੂੰ ਨਕਾਰ ਦਿੱਤਾ ਹੈ। ਵਿਭਾਗ ਨੇ ਕਿਹਾ ਕਿ ਅਜੇ ਵੀ ਆਈਟੀਆਰ ਫਾਈਲ ਕਰਨ ਦੀ ਅੰਤਮ ਤਾਰੀਖ 31 ਅਗਸਤ ਹੀ ਹੈ। ਕਰਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅੰਤਮ ਤਾਰੀਖ ਤਕ ਆਪਣੀ ਰਿਟਰਨ ਭਰ ਲੈਣ।
ਇਨਕਮ ਕਰ ਵਿਭਾਗ ਨੇ ਟਵੀਟ ਕਰ ਕਿਹਾ ਕਿ ਸੀਬੀਡੀਟੀ ਕੋਲ ਜਾਣਕਾਰੀ ਆਈ ਹੈ ਕਿ ਸੋਸ਼ਲ ਮੀਡੀਆ 'ਤੇ ਆਮਦਨ ਟੈਕਸ ਦਾਖਲ ਕਰਨ ਦੀ ਅੰਤਮ ਤਾਰੀਖ ਵਧਾਏ ਜਾਣ ਦਾ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਇਹ ਗੱਲ ਸਾਫ਼ ਕੀਤੀ ਜਾਂਦੀ ਹੈ ਇਨਕਮ ਟੈਕਸ ਰਿਟਰਨ 31 ਅਗਸਤ ਤਕ ਹੀ ਭਰੇ ਜਾਣਗੇ।
ਇਨਕਮ ਟੈਕਸ ਵਿਭਾਗ ਵੱਲੋਂ ਇਹ ਸਫਾਈ ਸੋਸ਼ਲ ਮੀਡੀਆ ;ਤੇ 29 ਅਗਸਤ ਨੂੰ ਇਹ ਵਾਇਰਲ ਪੋਸਟ ਆਉਣ ਤੋਂ ਬਾਅਦ ਸਾਹਮਣੇ ਆਈ ਹੈ। ਇਸ 'ਚ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਅੰਤਮ ਤਾਰੀਖ 30 ਸਤੰਬਰ ਤਕ ਕੀਤੀ ਗਈ ਸੀ। ਇਨਕਮ ਟੈਕਸ ਵਿਭਾਗ ਦਾ ਟਵਿਟਰ ਹੈਂਡਲ ਸੀਬੀਡੀਟੀ ਹੀ ਚਲਾਉਂਦਾ ਹੈ ਅਤੇ ਉਹੀ ਉਸ ਦੇ ਲਈ ਨੀਤੀ ਨਿਰਮਾਣ ਕਰਨ ਵਾਲੀ ਸੰਸਥਾ ਹੈ। ਸਰਕਾਰ ਨੇ 23 ਜੁਲਾਈ 2019 ਨੂੰ ਵਿੱਤੀ ਸਾਲ 2018-19 ਦੇ ਲਈ ਇਨਕਮ ਟੈਕਸ ਰਿਟਰਨ ਭਰਣ ਦੀ ਅੰਤਮ ਤਾਰੀਖ ਵਧਾਕੇ 31 ਅਗਸਤ ਕਰ ਦਿੱਤੀ ਸੀ, ਜੋ ਪਹਿਲਾਂ 31 ਜੁਲਾਈ ਸੀ।It has come to the notice of CBDT that an order is being circulated on social media pertaining to extension of due dt for filing of IT Returns. It is categorically stated that the said order is not genuine.Taxpayers are advised to file Returns within extended due dt of 31.08.2019 pic.twitter.com/m7bhrD8wMy
— Income Tax India (@IncomeTaxIndia) 30 August 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕਾਰੋਬਾਰ
ਪੰਜਾਬ
Advertisement