Haryana Elections: ਹਰਿਆਣਾ ਲਈ ਕਾਂਗਰਸ ਦੀ ਲਿਸਟ ਦਾ ਇੰਤਜ਼ਾਰ ਵਧਿਆ, 'AAP' ਨਾਲ ਗਠਜੋੜ ਖਿਲਾਫ ਉੱਠੀ ਆਵਾਜ਼
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਟਿਕਟਾਂ ਨੂੰ ਅੰਤਿਮ ਰੂਪ ਦੇਣ ਲਈ ਕਾਂਗਰਸ ਸਬ ਕਮੇਟੀ ਦੀ ਮੀਟਿੰਗ ਵੀਰਵਾਰ ਯਾਨੀਕਿ ਅੱਜ 5 ਸਤੰਬਰ ਨੂੰ ਸਮਾਪਤ ਹੋ ਗਈ। ਫਿਲਹਾਲ ਕਾਂਗਰਸ ਦੀ ਪਹਿਲੀ ਸੂਚੀ ਦਾ ਇੰਤਜ਼ਾਰ ਵਧ ਗਿਆ ਹੈ।
Haryana Assembly Elections 2024: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਟਿਕਟਾਂ ਨੂੰ ਅੰਤਿਮ ਰੂਪ ਦੇਣ ਲਈ ਕਾਂਗਰਸ ਸਬ ਕਮੇਟੀ ਦੀ ਮੀਟਿੰਗ ਵੀਰਵਾਰ ਯਾਨੀਕਿ ਅੱਜ 5 ਸਤੰਬਰ ਨੂੰ ਸਮਾਪਤ ਹੋ ਗਈ। ਸ਼ੁੱਕਰਵਾਰ ਯਾਨੀਕਿ ਭਲਕੇ (6 ਸਤੰਬਰ) ਨੂੰ ਮੁੜ ਮੀਟਿੰਗ ਹੋਵੇਗੀ। ਫਿਲਹਾਲ ਕਾਂਗਰਸ ਦੀ ਪਹਿਲੀ ਸੂਚੀ ਦਾ ਇੰਤਜ਼ਾਰ ਵਧ ਗਿਆ ਹੈ। ਇਸ ਦੇ ਨਾਲ ਹੀ ‘ਆਪ’ ਵੱਲੋਂ ਵੀ ਗਠਜੋੜ ਖ਼ਿਲਾਫ਼ ਆਵਾਜ਼ ਉਠੀ ਹੈ।
ਕਾਂਗਰਸ ਦੀ ਵਿਸ਼ੇਸ਼ ਕਮੇਟੀ ਨੇ ਵੀਰਵਾਰ ਨੂੰ ਹਰਿਆਣਾ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ, ਰਣਦੀਪ ਸੁਰਜੇਵਾਲਾ ਸਮੇਤ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਹਰਿਆਣਾ 'ਚ ਗਠਜੋੜ ਦੀ ਲੋੜ ਨਹੀਂ- ਅਜੈ ਯਾਦਵ
ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਚਰਚਾ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਅਜੇ ਯਾਦਵ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਹਰਿਆਣਾ ਵਿੱਚ ਗਠਜੋੜ ਦੀ ਲੋੜ ਨਹੀਂ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਅੰਤਿਮ ਫੈਸਲਾ ਪਾਰਟੀ ਲੀਡਰਸ਼ਿਪ ਵੱਲੋਂ ਲਿਆ ਜਾਵੇਗਾ।
ਕਾਂਗਰਸ ਦੀ ਸੂਚੀ 'ਤੇ ਦੀਪੇਂਦਰ ਹੁੱਡਾ ਨੇ ਕੀ ਕਿਹਾ?
ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਦੋਂ ਕਰੇਗੀ? ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ। ਦੀਪੇਂਦਰ ਹੁੱਡਾ ਨੇ ਕਿਹਾ, "ਪ੍ਰਕਿਰਿਆ ਚੱਲ ਰਹੀ ਹੈ ਅਤੇ ਪਾਰਟੀ ਦੀ ਪ੍ਰਣਾਲੀ ਇਕ ਸਮੇਂ 'ਤੇ ਇਕ ਕਦਮ ਕੰਮ ਕਰਦੀ ਹੈ।" ਦੋ ਘੰਟੇ ਪਹਿਲਾਂ ਜੋ ਮੈਂ ਕਿਹਾ ਸੀ ਉਸ ਵਿੱਚ ਕੁਝ ਵੀ ਨਹੀਂ ਬਦਲਿਆ ਹੈ। ਸਾਨੂੰ ਭਰੋਸਾ ਹੈ ਕਿ ਪਾਰਟੀ ਨਾਵਾਂ ਦੀ ਸਮੀਖਿਆ ਕਰਨ ਤੋਂ ਬਾਅਦ ਸਭ ਤੋਂ ਮਜ਼ਬੂਤ ਉਮੀਦਵਾਰ ਖੜ੍ਹੇ ਕਰੇਗੀ। ਸਾਰੇ ਸੰਸਦ ਮੈਂਬਰਾਂ ਨੇ ਵੀ ਕਮੇਟੀ ਅੱਗੇ ਆਪਣੇ ਸੁਝਾਅ ਰੱਖੇ ਹਨ।
VIDEO | Haryana Assembly Elections 2024: "The process is underway and the party's system operates one step at a time. We are confident that the party will field the strongest candidates after reviewing the names," says senior Congress leader Deepender Hooda (@DeependerSHooda) in… pic.twitter.com/LPmnICH5nf
— Press Trust of India (@PTI_News) September 5, 2024
ਟੀਐਸ ਸਿੰਘ ਦਿਓ ਨੇ ਕੀ ਕਿਹਾ?
ਮੀਟਿੰਗ ਤੋਂ ਬਾਅਦ ਟੀ.ਐਸ.ਸਿੰਘ ਦਿਓ ਨੇ ਕਿਹਾ, "ਜਿਨ੍ਹਾਂ ਤੋਂ ਰਾਏ ਲੈਣੀ ਸੀ, ਉਹ ਲੈ ਲਈ ਗਈ ਹੈ। ਭਲਕੇ ਅੰਤਿਮ ਫੈਸਲਾ ਲਿਆ ਜਾਵੇਗਾ। ਵੱਖ-ਵੱਖ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਟਿਕਟਾਂ ਦੀ ਵੰਡ ਕੀਤੀ ਜਾਵੇਗੀ। ਜਿੱਤ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖ ਕੇ ਵੰਡ ਕੀਤੀ ਜਾਵੇਗੀ।'' 'ਆਪ' ਨਾਲ ਗਠਜੋੜ ਦੇ ਸਵਾਲ 'ਤੇ ਉਨ੍ਹਾਂ ਕਿਹਾ, ''ਗਠਜੋੜ ਰਾਸ਼ਟਰੀ ਮੁੱਦਿਆਂ 'ਤੇ ਕੀਤਾ ਗਿਆ ਸੀ। ਅਸੀਂ ਸਾਰਿਆਂ ਨੇ ਰਾਸ਼ਟਰੀ ਮੁੱਦਿਆਂ 'ਤੇ ਗਠਜੋੜ ਬਣਾਇਆ ਸੀ। ਜਦੋਂ ਅਸੀਂ ਰਾਜ ਵਿੱਚ ਆਉਂਦੇ ਹਾਂ ਤਾਂ ਉਹ ਮੁੱਦੇ ਪਹਿਲਾਂ ਵਾਂਗ ਨਹੀਂ ਰਹਿੰਦੇ ਹਨ।
ਹਰਿਆਣਾ ਵਿੱਚ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ। ਜਦਕਿ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਇੱਥੇ ਪਹਿਲੀ ਅਕਤੂਬਰ ਨੂੰ ਚੋਣਾਂ ਹੋਣੀਆਂ ਸਨ ਪਰ 31 ਅਗਸਤ ਨੂੰ ਚੋਣ ਕਮਿਸ਼ਨ ਨੇ ਸ਼ੈਡਿਊਲ ਬਦਲ ਦਿੱਤਾ ਸੀ।