Watch: ਰਾਮ ਦੀ ਨਗਰੀ ਅਯੁੱਧਿਆ 'ਚ ਸਰਯੂ ਦੇ ਕੰਢੇ ਜਗਾਏ ਗਏ ਲੱਖਾਂ ਦੀਵੇ, ਦੇਖੋ ਵੀਡੀਓ
Deepotsav 2023: ਉੱਤਰ ਪ੍ਰਦੇਸ਼ ਦੇ ਅਯੁੱਧਿਆ ਸ਼ਹਿਰ ਵਿੱਚ ਦੀਪ ਉਤਸਵ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੈਂਕੜੇ ਵਾਲੰਟੀਅਰ ਦੀਵੇ ਜਗਾ ਰਹੇ ਹਨ। ਸੀਐਮ ਯੋਗੀ ਖੁਦ ਵੀ ਦੀਵਾਲੀ ਦੇ ਤਿਉਹਾਰ 'ਚ ਹਿੱਸਾ ਲੈਣ ਪਹੁੰਚੇ ਹਨ।
Ayodhya Deepotsav 2023: ਦੀਵਿਆਂ ਨਾਲ ਜਗਮਗਾਇਆ ਸਰਯੂ ਦਾ ਕੰਢਾ ਜਿੱਥੇ ਹਰ ਪਾਸੇ ਮਿੱਟੀ ਦੇ ਲੱਖਾਂ ਦੀਵੇ ਜਗ ਰਹੇ ਹਨ। ਇਹ ਇੱਕ ਅਜਿਹਾ ਨਜ਼ਾਰਾ ਹੈ ਜੋ ਅਯੁੱਧਿਆ ਦੇ ਲੋਕਾਂ ਨੂੰ ਇੱਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸੈਲਾਨੀ ਵੀ ਅਯੁੱਧਿਆ 'ਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਅਦਭੁਤ ਦ੍ਰਿਸ਼ ਨੂੰ ਦੇਖਣ ਲਈ 54 ਦੇਸ਼ਾਂ ਦੇ ਡਿਪਲੋਮੈਟਾਂ ਨੂੰ ਵੀ ਬੁਲਾਇਆ ਗਿਆ ਹੈ।
ਸੀਐਮ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਵਲੰਟੀਅਰਾਂ ਨੂੰ ਦੀਵੇ ਜਗਾਉਣ ਲਈ ਉਤਸ਼ਾਹਿਤ ਕਰਨ ਲਈ ਸਰਯੂ ਦੇ ਕੰਢੇ ਮੌਜੂਦ ਹਨ। ਦੀਵਿਆਂ ਨਾਲ ਰੁਸ਼ਨਾਏ ਅਯੁੱਧਿਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਹਰ ਪਾਸੇ ਘਾਟ ਦੀਵਿਆਂ ਨਾਲ ਰੌਸ਼ਨਾਇਆ ਹੋਇਆ ਹੈ। ਉੱਚਾਈ ਤੋਂ ਲਏ ਗਏ ਇਸ ਵੀਡੀਓ 'ਚ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਲਾਈਟਾਂ ਦੀਆਂ ਝਾਲਰਾਂ ਲਗਾਈਆਂ ਗਈਆਂ ਹਨ। ਇੱਕ ਪਾਸੇ ਜਿੱਥੇ ਵਲੰਟੀਅਰ ਸਰਯੂ ਦੇ 51 ਘਾਟਾਂ 'ਤੇ ਦੀਵੇ ਜਗਾ ਰਹੇ ਸਨ, ਉੱਥੇ ਹੀ ਦੂਜੇ ਪਾਸੇ ਸੀਐਮ ਯੋਗੀ ਆਦਿੱਤਿਆਨਾਥ ਸਰਯੂ ਮਾਤਾ ਦੀ ਆਰਤੀ ਕਰ ਰਹੇ ਸਨ। ਇਸ ਮੌਕੇ ਸੀਐਮ ਯੋਗੀ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: Diwali 2023: 'ਦਿਵਾਲੀ, ਬੰਦੀ ਛੋੜ ਤੇ ਵਿਸ਼ਵਕਰਮਾ ਦਿਵਸ ਦੀ ਵਧਾਈਆਂ, ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੱਦਾ'
#WATCH | Uttar Pradesh: Deepotsav celebrations underway in Ayodhya.#Diwali pic.twitter.com/AvX4I9Oigt
— ANI (@ANI) November 11, 2023
ਸਮਾਜ ਨੂੰ ਜੋੜਨ ਲਈ ਦੀਪ ਉਤਸਵ ਦਾ ਆਯੋਜਨ - ਸੀਐਮ ਯੋਗੀ
2017 ਵਿੱਚ ਜਦੋਂ ਸੀਐਮ ਯੋਗੀ ਆਦਿਤਿਆਨਾਥ ਸੱਤਾ ਵਿੱਚ ਆਏ ਸਨ ਤਾਂ ਅਯੁੱਧਿਆ ਵਿੱਚ ਦੀਪ ਉਤਸਵ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਪਹਿਲੇ ਸਾਲ ਕੁਝ ਲੱਖ ਦੀਵੇ ਜਗਾਏ ਗਏ। ਉਸ ਤੋਂ ਬਾਅਦ ਹਰ ਸਾਲ ਦੀਵਿਆਂ ਦੀ ਗਿਣਤੀ ਵਧਦੀ ਗਈ। ਪਿਛਲੇ ਸਾਲ 15.76 ਲੱਖ ਦੀਵੇ ਜਗਾਏ ਗਏ ਸਨ, ਜਦੋਂ ਕਿ 2023 'ਚ ਇਕੱਲੇ ਰਾਮ ਕੀ ਪੈੜੀ 'ਚ 21 ਲੱਖ ਦੀਵੇ ਜਗਾਉਣ ਦਾ ਟੀਚਾ ਰੱਖਿਆ ਗਿਆ ਹੈ।
ਦੂਜੇ ਪਾਸੇ ਸਰਯੂ ਘਾਟ 'ਤੇ ਮਾਹੌਲ ਭਗਤੀ ਵਾਲਾ ਹੈ ਅਤੇ ਉਥੇ ਮੌਜੂਦ ਹਰ ਵਿਅਕਤੀ ਇਸ ਦ੍ਰਿਸ਼ ਨੂੰ ਆਪਣੇ ਕੈਮਰੇ 'ਚ ਕੈਦ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਘਾਟਾਂ 'ਤੇ ਭਗਤੀ ਗੀਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੀਐਮ ਯੋਗੀ ਨੇ ਦੀਪ ਉਤਸਵ ਬਾਰੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਸਮਾਜ ਨੂੰ ਜੋੜਨ ਲਈ ਆਯੋਜਿਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Patiala News: ਡਿਪਟੀ ਕਮਿਸ਼ਨਰ ਨੇ ਤਫ਼ਜੱਲਪੁਰਾ ਵਿਖੇ ਬੱਚਿਆਂ ਨਾਲ ਮਨਾਈ ਗਰੀਨ ਦੀਵਾਲੀ