Delhi Assembly Election 2025: ਦਿੱਲੀ ਚੋਣ ਨਤੀਜਿਆਂ 'ਤੇ AAP ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀ ਪਹਿਲੀ ਪ੍ਰਤੀਕ੍ਰਿਰਿਆ, ਬੋਲੇ- 'ਮੈਂ BJP ਨੂੰ...'
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਨੇ ਹਾਰ ਨੂੰ ਸਵੀਕਾਰ ਕਰਦੇ ਹੋਏ BJP ਪਾਰਟੀ ਨੂੰ ਜਿੱਤ ਦੇ ਲਈ ਵਧਾਈ ਦਿੱਤੀ ਹੈ।

Delhi Assembly Election 2025: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਕਿਹਾ ਕਿ ਜਨਤਾ ਦਾ ਜੋ ਵੀ ਫੈਸਲਾ ਹੈ, ਅਸੀਂ ਉਸਨੂੰ ਸਵੀਕਾਰ ਕਰਦੇ ਹਾਂ। ਮੈਂ ਇਸ ਜਿੱਤ ਲਈ BJP ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਜਿਹੜੀ ਆਸ ਨਾਲ ਜਨਤਾ ਨੇ ਉਨ੍ਹਾਂ ਨੂੰ ਬਹੁਮਤ ਦਿੱਤਾ ਹੈ, ਉਮੀਦ ਹੈ ਕਿ ਉਹ ਉਸ 'ਤੇ ਖਰਾ ਉਤਰਣਗੇ।
ਅਸੀਂ ਰਾਜਨੀਤੀ 'ਚ ਸੱਤਾ ਲਈ ਨਹੀਂ ਆਏ ਹਾਂ - ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ, "ਪਿਛਲੇ 10 ਸਾਲਾਂ ਵਿੱਚ ਜਨਤਾ ਨੇ ਸਾਨੂੰ ਮੌਕਾ ਦਿੱਤਾ। ਅਸੀਂ ਕਈ ਖੇਤਰਾਂ ਵਿੱਚ ਕੰਮ ਕੀਤਾ - ਸਿੱਖਿਆ, ਸਿਹਤ, ਪਾਣੀ, ਬਿਜਲੀ ਅਤੇ ਹੋਰ ਢੰਗ ਨਾਲ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਦਿੱਲੀ ਦੇ ਇੰਫਰਾਸਟਰਕਚਰ ਨੂੰ ਸੁਧਾਰਨ ਲਈ ਮਿਹਨਤ ਕੀਤੀ।
ਹੁਣ ਜਨਤਾ ਨੇ ਜੋ ਫੈਸਲਾ ਦਿੱਤਾ ਹੈ, ਅਸੀਂ ਨਾ ਸਿਰਫ਼ ਇੱਕ ਰਚਨਾਤਮਕ ਵਿਰੋਧੀ ਪਾਰਟੀ ਦਾ ਭੂਮਿਕਾ ਨਿਭਾਵਾਂਗੇ ਬਲਕਿ ਸਮਾਜ ਸੇਵਾ ਕਰਦੇ ਹੋਏ ਜਨਤਾ ਦੇ ਸੁਖ-ਦੁੱਖ ਵਿੱਚ ਸਦਾ ਨਾਲ ਖੜ੍ਹੇ ਰਹਾਂਗੇ। ਜਿਹੜੇ ਵਿਅਕਤਿਗਤ ਤੌਰ 'ਤੇ ਜ਼ਰੂਰਤਮੰਦ ਹੋਣਗੇ, ਅਸੀਂ ਉਨ੍ਹਾਂ ਦੇ ਕੰਮ ਆਵਾਂਗੇ। ਕਿਉਂਕਿ ਅਸੀਂ ਰਾਜਨੀਤੀ 'ਚ ਸੱਤਾ ਲਈ ਨਹੀਂ ਆਏ ਹਾਂ।"
ਕਾਰਕੁਨਾਂ ਨੂੰ ਬਹੁਤ ਬਹੁਤ ਵਧਾਈ - ਅਰਵਿੰਦ ਕੇਜਰੀਵਾਲ
ਉਹਨਾਂ ਨੇ ਅੱਗੇ ਕਿਹਾ, "ਅਸੀਂ ਰਾਜਨੀਤੀ ਨੂੰ ਇੱਕ ਵਸੀਲਾ ਮੰਨਦੇ ਹਾਂ ਜਿਸ ਰਾਹੀਂ ਜਨਤਾ ਦੀ ਸੇਵਾ ਕੀਤੀ ਜਾ ਸਕਦੀ ਹੈ। ਜਿਸ ਰਾਹੀਂ ਲੋਕਾਂ ਦੇ ਸੁਖ-ਦੁੱਖ ਵਿੱਚ ਕੰਮ ਆ ਕੀਤਾ ਹੈ। ਅਸੀਂ ਇਹ ਕੰਮ ਜਾਰੀ ਰੱਖਾਂਗੇ ਅਤੇ ਅੱਗੇ ਵੀ ਜਨਤਾ ਦੇ ਸੁੱਖ-ਦੁੱਖ ਵਿੱਚ ਹਿੱਸਾ ਲੈਂਦੇ ਰਹਾਂਗੇ। ਮੈਂ ਆਮ ਆਦਮੀ ਪਾਰਟੀ ਦੇ ਸਾਰੇ ਕਾਰਕੁਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਤੁਸੀਂ ਸ਼ਾਨਦਾਰ ਕੰਮ ਕੀਤਾ ਹੈ। ਬਹੁਤ ਮਿਹਨਤ ਕੀਤੀ, ਸ਼ਾਨਦਾਰ ਚੋਣ ਲੜੀ। ਮੈਂ ਸਾਰੇ ਆਪ ਵਰਕਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ।"
ਕੇਜਰੀਵਾਲ ਨੂੰ ਆਪਣੀ ਸੀਟ 'ਤੇ ਮਿਲੀ ਹਾਰ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਸਿਰਫ ਸੱਤਾ ਤੋਂ ਬਾਹਰ ਹੋਈ ਹੈ ਹੀ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਆਪਣੀ ਸੀਟ ਵੀ ਨਹੀਂ ਬਚਾ ਸਕੇ। ਨਵੀਂ ਦਿੱਲੀ ਵਿਧਾਨ ਸਭਾ ਸੀਟ 'ਤੇ BJP ਦੇ ਪ੍ਰਵੇਸ਼ ਵਰਮਾ ਨੇ ਉਨ੍ਹਾਂ ਨੂੰ ਹਰਾਇਆ। 14 ਰਾਊਂਡਾਂ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ 42.18 ਫੀਸਦੀ ਵੋਟਾਂ ਨਾਲ 25,999 ਵੋਟ ਮਿਲੇ। ਜਿੱਤ ਦਰਜ ਕਰਨ ਵਾਲੇ ਪ੍ਰਵੇਸ਼ ਵਰਮਾ ਨੂੰ 30,088 ਵੋਟ ਮਿਲੇ। ਕਾਂਗਰਸ ਦੇ ਸੰਦੀਪ ਦਿਕਸ਼ਿਤ ਨੂੰ 7.41 ਫੀਸਦੀ ਵੋਟਾਂ ਨਾਲ 4,568 ਵੋਟ ਪ੍ਰਾਪਤ ਹੋਏ।
— Arvind Kejriwal (@ArvindKejriwal) February 8, 2025
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
