ਦਿੱਲੀ ਦੀਆਂ ਸੜਕਾਂ 'ਤੇ ਹੁਣ ਇਕ ਲੇਨ 'ਚ ਚੱਲਣਗੀਆਂ ਬੱਸਾਂ, ਉਲੰਘਣਾ ਕਰਨ 'ਤੇ 10 ਹਜ਼ਾਰ ਰੁਪਏ ਤੱਕ ਦਾ ਹੋਵੇਗਾ ਜੁਰਮਾਨਾ, ਹੋ ਸਕਦੀ ਹੈ ਜੇਲ੍ਹ
ਦਿੱਲੀ: ਰਾਜਧਾਨੀ ਦਿੱਲੀ ਵਿਚ ਆਮ ਤੌਰ 'ਤੇ ਲੋਕਾਂ ਨੂੰ ਡੀਟੀਸੀ ਬੱਸਾਂ ਬਾਰੇ ਸ਼ਿਕਾਇਤਾਂ ਹੁੰਦੀਆਂ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਉਹ ਲੋਕ ਪ੍ਰੇਸ਼ਾਨ ਹਨ, ਜੋ ਆਪਣੀਆਂ ਕਾਰਾਂ ਨਾਲ ਸੜਕਾਂ 'ਤੇ ਜਾਂਦੇ ਹਨ।
ਦਿੱਲੀ: ਰਾਜਧਾਨੀ ਦਿੱਲੀ ਵਿਚ ਆਮ ਤੌਰ 'ਤੇ ਲੋਕਾਂ ਨੂੰ ਡੀਟੀਸੀ ਬੱਸਾਂ ਬਾਰੇ ਸ਼ਿਕਾਇਤਾਂ ਹੁੰਦੀਆਂ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਉਹ ਲੋਕ ਪ੍ਰੇਸ਼ਾਨ ਹਨ, ਜੋ ਆਪਣੀਆਂ ਕਾਰਾਂ ਨਾਲ ਸੜਕਾਂ 'ਤੇ ਜਾਂਦੇ ਹਨ। ਅਜਿਹਾ ਇਸ ਲਈ ਕਿਉਂਕਿ ਬਹੁਤ ਸਾਰੇ ਡਰਾਈਵਰ ਬੱਸ ਨੂੰ ਸੜਕ ਵਿਚਕਾਰ ਲਿਆ ਕੇ ਟ੍ਰੈਫਿਕ ਜਾਮ ਕਰ ਦਿੰਦੇ ਹਨ। ਪਰ ਹੁਣ ਡੀਟੀਸੀ ਅਤੇ ਵੱਡੇ ਵਾਹਨ ਚਲਾਉਣ ਵਾਲੇ ਡਰਾਈਵਰ ਅਜਿਹਾ ਨਹੀਂ ਕਰ ਸਕਣਗੇ। ਕਿਉਂਕਿ ਦਿੱਲੀ ਵਿੱਚ ਅਜਿਹਾ ਕਰਨ 'ਤੇ ਹੁਣ 10,000 ਰੁਪਏ ਜੁਰਮਾਨਾ ਅਤੇ ਜੇਲ੍ਹ ਵੀ ਹੋ ਸਕਦੀ ਹੈ।
ਡਰਾਈਵਰ ਨੂੰ ਕੀਤਾ ਜਾਵੇਗਾ ਜੁਰਮਾਨਾ
1 ਅਪ੍ਰੈਲ ਤੋਂ ਇਹ ਨਿਯਮ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਤੋਂ 15 ਸੜਕਾਂ 'ਤੇ ਲਾਗੂ ਹੋਵੇਗਾ। ਇਨ੍ਹਾਂ ਸੜਕਾਂ 'ਤੇ ਬੱਸਾਂ ਅਤੇ ਟਰੱਕਾਂ ਨੂੰ ਆਪਣੀ ਲੇਨ 'ਚ ਹੀ ਚੱਲਣਾ ਪਵੇਗਾ। ਜੇਕਰ ਵਾਹਨ ਲੇਨ ਤੋਂ ਬਾਹਰ ਜਾਂਦਾ ਹੈ, ਤਾਂ ਡਰਾਈਵਰ ਨੂੰ ਜੁਰਮਾਨਾ ਕੀਤਾ ਜਾਵੇਗਾ। ਅਜਿਹੇ ਡਰਾਈਵਰਾਂ 'ਤੇ ਮੋਟਰ ਵਹੀਕਲ ਐਕਟ ਦੀ ਧਾਰਾ 192-ਏ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ। ਜਿਸ ਵਿੱਚ 10 ਹਜ਼ਾਰ ਰੁਪਏ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਇਹ ਨਿਯਮ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਲਾਗੂ ਰਹੇਗਾ।
ਇਨ੍ਹਾਂ ਸੜਕਾਂ 'ਤੇ ਨਿਯਮ ਹੋਣਗੇ ਲਾਗੂ
ਇਹ ਨਿਯਮ ਦਿੱਲੀ ਦੀਆਂ ਕੁੱਲ 46 ਥਾਵਾਂ 'ਤੇ ਲਾਗੂ ਕੀਤਾ ਜਾਣਾ ਹੈ ਪਰ ਪਹਿਲੇ ਪੜਾਅ 'ਚ ਇਸ ਸਮੇਂ 15 ਸੜਕਾਂ 'ਤੇ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਹਿਰੌਲੀ-ਬਦਰਪੁਰ ਰੋਡ ਵਿੱਚ ਅਨੁਵਰਤ ਮਾਰਗ ਟੀ-ਪੁਆਇੰਟ ਤੋਂ ਬ੍ਰਿਜ ਪ੍ਰਹਿਲਾਦਪੁਰ ਟੀ-ਪੁਆਇੰਟ, ਆਸ਼ਰਮ ਚੌਕ ਤੋਂ ਬਦਰਪੁਰ ਬਾਰਡਰ, ਜਨਕਪੁਰੀ ਤੋਂ ਮਧੂਬਨ ਚੌਕ, ਮੋਤੀ ਨਗਰ ਤੋਂ ਦਵਾਰਕਾ ਮੋੜ, ਬ੍ਰਿਟੇਨਿਆ ਚੌਕ ਤੋਂ ਧੌਲਾ ਕੂਆਂ, ਕਸ਼ਮੀਰੀ ਗੇਟ ਤੋਂ ਅਪਸਰਾ ਬਾਰਡਰ, ਸਿਗਨੇਚਰ, ਭੋਪੁਰਾ ਬਾਰਡਰ, ਜਹਾਂਗੀਰਪੁਰੀ ਮੈਟਰੋ ਸਟੇਸ਼ਨ ਤੋਂ ਆਈਐਸਬੀਟੀ ਕਸ਼ਮੀਰੇ ਗੇਟ ਅਤੇ ਆਈਟੀਓ ਤੋਂ ਅੰਬੇਡਕਰ ਨਗਰ ਤੱਕ ਪੁਲ ਸ਼ਾਮਲ ਹਨ।
ਦਿੱਲੀ ਸਰਕਾਰ ਦੇ ਇਸ ਫੈਸਲੇ ਬਾਰੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਦਿੱਲੀ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕੇਜਰੀਵਾਲ ਸਰਕਾਰ ਬੱਸ ਲੇਨ ਇਨਫੋਰਸਮੈਂਟ ਡਰਾਈਵ ਸ਼ੁਰੂ ਕਰ ਰਹੀ ਹੈ। ਇਸ ਦੇ ਲਈ ਡੀਟੀਸੀ ਅਤੇ ਕਲੱਸਟਰ ਬੱਸਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੱਸ ਲੇਨਾਂ ਦੀ ਨਿਸ਼ਾਨਦੇਹੀ ਸਬੰਧੀ ਲੋਕ ਨਿਰਮਾਣ ਵਿਭਾਗ ਅਤੇ ਪੁਲਿਸ ਟੀਮਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।