ਪੜਚੋਲ ਕਰੋ
Advertisement
ਦਿੱਲੀ ਚੋਣ ਦੰਗਲ: 5 ਵਜੇ ਤੱਕ 57 ਫੀਸਦ ਵੋਟਿੰਗ ਦਰਜ
ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਛੇ ਵਜੇ ਬੰਦ ਹੋ ਗਈ। ਹੁਣ ਦੇਸ਼ ਦੀ ਨਜ਼ਰ ਦਿੱਲੀ ਦੇ ਚੋਣ ਨਤੀਜੇ ਤੇ ਹੋਵੇਗੀ। 5 ਵਜੇ ਤਕ ਦਿੱਲੀ 'ਚ 57 ਫੀਸਦ ਹੋਈ ਵੋਟਿੰਗ ਦਰਜ ਹੋਈ ਹੈ।ਹਾਲਾਂਕਿ ਸਵੇਰੇ ਵੋਟਿੰਗ ਕਾਫੀ ਹੌਲੀ ਸ਼ੁਰੂ ਹੋਈ ਸੀ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਛੇ ਵਜੇ ਬੰਦ ਹੋ ਗਈ। ਹੁਣ ਦੇਸ਼ ਦੀ ਨਜ਼ਰ ਦਿੱਲੀ ਦੇ ਚੋਣ ਨਤੀਜੇ ਤੇ ਹੋਵੇਗੀ। 5 ਵਜੇ ਤਕ ਦਿੱਲੀ 'ਚ 57 ਫੀਸਦ ਹੋਈ ਵੋਟਿੰਗ ਦਰਜ ਹੋਈ ਹੈ।ਹਾਲਾਂਕਿ ਸਵੇਰੇ ਵੋਟਿੰਗ ਕਾਫੀ ਹੌਲੀ ਸ਼ੁਰੂ ਹੋਈ ਸੀ।
ਇਸ ਦੌਰਾਨ ਸੀਐਮ ਕੇਜਰੀਵਾਲ ਨੇ ਪਰਿਵਾਰ ਨਾਲ ਵੋਟ ਪਾਈ। ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਡਾ. ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲਿਆ ਵਿੱਚ ਆਪਣੀ ਵੋਟ ਪਾਈ।
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਬੇਟੀ ਪ੍ਰਿਯੰਕਾ ਨੇ ਵੋਟ ਪਾਈ। ਅਦਾਕਾਰਾ ਟਾਪਸੀ ਪਨੂੰ ਨੇ ਵੀ ਪਰਿਵਾਰ ਸਮੇਤ ਵੋਟ ਪਾਉਣ ਪਾਹੁੰਚੀ।
2015 ਦੀਆਂ ਚੋਣਾਂ ਵਿੱਚ ਹੁਣ ਤਕ ਦਿੱਲੀ ਵਿੱਚ ਸਭ ਤੋਂ ਵੱਧ 67 ਫੀਸਦ ਮਤਦਾਨ ਹੋਇਆ ਸੀ। ਇਸ ਵਾਰ ਦਿੱਲੀ ਚੋਣਾਂ 'ਤੇ ਪੂਰੇ ਦੇਸ਼ ਦੀ ਨਜ਼ਰ ਹੈ। ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਦਿੱਲੀ ਦੇ 13750 ਕੇਂਦਰਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਦਿੱਲੀ ਦੇ 1,47,86,382 ਵੋਟਰ ਵੋਟ ਪਾਉਣਗੇ। ਇਨ੍ਹਾਂ ਵਿੱਚ 81,05,236 ਮਰਦ, 66,80,277 ਔਰਤਾਂ ਅਤੇ 869 ਟਰਾਂਸਜੈਂਡਰ ਸ਼ਾਮਲ ਹਨ। 100 ਜਾਂ ਵੱਧ ਉਮਰ ਦੇ 147 ਵੋਟਰ ਵੀ ਆਪਣੀ ਸਰਕਾਰ ਚੁਣਨਗੇ। ਇੱਥੇ 80 ਜਾਂ ਇਸਤੋਂ ਵੱਧ ਉਮਰ ਦੇ 2,04,830 ਵੋਟਰ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement