ਪੜਚੋਲ ਕਰੋ
Advertisement
(Source: ECI/ABP News/ABP Majha)
ਔਰਤ ਨਾਲ ਛੇੜਛਾੜ ਕਰਨ ਵਾਲੇ ਨੇ ਕਹੀ ਅਜੀਬ ਗੱਲ, ਸੁਣ ਕੋਰਟ ਵੀ ਹੋਇਆ ਹੈਰਾਨ
ਰਾਜਧਾਨੀ ਦਿੱਲੀ ‘ਚ ਔਰਤ ਅਧਿਕਾਰੀ ਨਾਲ ਛੇੜਛਾੜ ਦੇ ਮੁਲਜ਼ਮ ਨੇ ਕੋਰਟ ਸਾਹਮਣੇ ਅਜੀਬ ਦਲੀਲ ਪੇਸ਼ ਕੀਤੀ ਹੈ। ਛੇੜਛਾੜ ਦੇ ਇਲਜ਼ਾਮ ‘ਚ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰ ਰਹੇ ਸ਼ਖ਼ਸ ਨੇ ਕੇਸ ਰੱਦ ਕਰਨ ਲਈ ਦਿੱਲੀ ਹਾਈਕੋਰਟ ਨੂੰ ਕਿਹਾ ਕਿ ਮਹਿਲਾਵਾਂ ਪ੍ਰਤੀ ਉਸ ਦੀ ਕਦੇ ਖਿੱਚ ਨਹੀਂ ਰਹੀ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਔਰਤ ਅਧਿਕਾਰੀ ਨਾਲ ਛੇੜਛਾੜ ਦੇ ਮੁਲਜ਼ਮ ਨੇ ਕੋਰਟ ਸਾਹਮਣੇ ਅਜੀਬ ਦਲੀਲ ਪੇਸ਼ ਕੀਤੀ ਹੈ। ਛੇੜਛਾੜ ਦੇ ਇਲਜ਼ਾਮ ‘ਚ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰ ਰਹੇ ਸ਼ਖ਼ਸ ਨੇ ਕੇਸ ਰੱਦ ਕਰਨ ਲਈ ਦਿੱਲੀ ਹਾਈਕੋਰਟ ਨੂੰ ਕਿਹਾ ਕਿ ਮਹਿਲਾਵਾਂ ਪ੍ਰਤੀ ਉਸ ਦੀ ਕਦੇ ਖਿੱਚ ਨਹੀਂ ਰਹੀ। ਉਹ ਖੁਦ ਮਹਿਲਾ ਬਣਨ ਦੀ ਪ੍ਰਕ੍ਰਿਆ ‘ਚ ਹੈ। ਜਦਕਿ ਕੋਰਟ ਨੇ ਮੁਲਜ਼ਮ ਦੀ ਕਾਰਵਾਈ ਕੈਂਸਲ ਕਰਨ ਦੀ ਪਟੀਸ਼ਨ ਖਾਰਜ਼ ਕਰ ਦਿੱਤੀ ਹੈ।
ਮੁਲਜ਼ਮ ਨੇ ਕੋਰਟ ਨੂੰ ਕਿਹਾ ਕਿ ਉਹ ਬਚਪਨ ਤੋਂ ਹੀ ਲਿੰਗਕ ‘ਡਾਈਸਫੋਰੀਆ’ ਨਾਲ ਪੀੜਤ ਹੈ। ਕੋਰਟ ਦੇ ਸਾਹਮਣੇ ਉਸ ਨੇ ਖੁਦ ਨੂੰ ਔਰਤ ਦੱਸਦੇ ਹੋਏ ਕਿਹਾ ਕਿ ਉਸ ਦੇ ਤੇ ਸ਼ਿਕਾਇਤਕਰਤਾ ਦਰਮਿਆਨ ਭੈਣਾਂ ਜਿਹੇ ਸਬੰਧ ਸੀ। ਇਸ ਲਈ ਉਹ ਉਸ ਨਾਲ ਕਦੇ ਛੇੜਛਾੜ ਨਹੀਂ ਕਰ ਸਕਦਾ। ਇਸ ਨਾਲ ਹੀ ਮਲਟੀਪਲ ਸਕਲੇਰੋਸਿਸ ਕਰਕੇ ਬੈੱਡ ‘ਤੇ ਪਈ 33 ਸਾਲਾ ਪੀੜਤਾ ਨੂੰ ਵਹੀਲ ਚੇਅਰ ‘ਤੇ ਅਦਾਲਤ ‘ਚ ਲਿਆਂਦਾ ਗਿਆ ਜਿਸ ਨੇ ਮਾਮਲੇ ‘ਚ ਸਮਝੌਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਦੱਸ ਦਈਏ ਕਿ ਲਿੰਗਕ ‘ਡਾਈਸਫੋਰਿਆ’ ਇੱਕ ਅਜਿਹੀ ਬਿਮਾਰੀ ਹੈ ਜਿਸ ‘ਚ ਵਿਅਕਤੀ ਆਪਣੇ ਜੈਵਿਕ ਲਿੰਗ ਦੇ ਵਿਰੋਧ ਖੁਦ ਦੀ ਪਛਾਣ ਮਹਿਲਾ ਜਾਂ ਔਰਤ ਦੇ ਤੌਰ ‘ਤੇ ਮਹਿਸੂਸ ਕਰਨ ਲੱਗਦਾ ਹੈ।
ਇਸ ਮਾਮਲੇ ਬਾਰੇ ਅਕਤੂਬਰ 2016 'ਚ ਦਰਜ ਕੀਤੀ ਗਈ ਐਫਆਈਆਰ ਮੁਤਾਬਕ ਮੁਲਜ਼ਮ ਤੇ ਔਰਤ 2014 'ਚ ਨੋਇਡਾ ਦੀ ਇੱਕ ਕੰਪਨੀ 'ਚ ਇਕੱਠੇ ਕੰਮ ਕਰਦੇ ਸੀ। ਜਦੋਂ ਉਸ ਨੇ ਕਨੌਟ ਪਲੇਸ, ਦਿੱਲੀ 'ਚ ਇੱਕ ਪਾਰਟੀ ਦੌਰਾਨ ਕਥਿਤ ਤੌਰ ’ਤੇ ਮਹਿਲਾ ਨਾਲ ਛੇੜਛਾੜ ਕੀਤੀ ਸੀ। ਔਰਤ ਨੇ ਕਿਹਾ ਕਿ ਉਸ ਨੇ ਕਈ ਵਾਰ ਕੰਪਨੀ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਦੋਸ਼ੀ ਦੇ ਹੱਕ ਵਿੱਚ ਫੈਸਲਾ ਲਿਆ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement