(Source: ECI/ABP News/ABP Majha)
Liquor News: ਸ਼ਰਾਬ ਦੀ ਆ ਸਕਦੀ ਕਿੱਲਤ! ਅੱਜ ਅੱਧੀ ਰਾਤ ਤੋਂ ਸਾਰੇ ਸਰਕਾਰੀ ਠੇਕੇ ਬੰਦ, ਸਿਰਫ਼ ਪ੍ਰਾਈਵੇਟ ਦੁਕਾਨਾਂ 'ਤੇ ਹੀ ਵਿਕੇਗੀ ਸ਼ਰਾਬ
Delhi Liquor News: ਦਿੱਲੀ ਵਿੱਚ ਅੱਜ ਤੋਂ ਸਾਰੇ ਸਰਕਾਰੀ ਸ਼ਰਾਬ ਦੇ ਠੇਕੇ ਬੰਦ ਹੋ ਜਾਣਗੇ। ਨਵੀਂ ਆਬਕਾਰੀ ਨੀਤੀ ਤਹਿਤ ਬੁੱਧਵਾਰ 17 ਨਵੰਬਰ ਯਾਨੀ ਕੱਲ੍ਹ ਤੋਂ ਸਿਰਫ਼ ਪ੍ਰਾਈਵੇਟ ਵਿਕਰੇਤਾ ਹੀ ਸ਼ਰਾਬ ਵੇਚ ਸਕਣਗੇ।
ਨਵੀਂ ਦਿੱਲੀ: ਹੁਣ ਦਿੱਲੀ 'ਚ ਸ਼ਰਾਬ ਦੇ ਸਰਕਾਰੀ ਠੇਕੇ ਬੰਦ ਹੋ ਜਾਣਗੇ। ਇਹ ਕਾਰੋਬਾਰ ਹੁਣ ਨਿੱਜੀ ਵਿਕਰੇਤਾਵਾਂ ਨੂੰ ਹੀ ਸੌਂਪਿਆ ਜਾਵੇਗਾ। ਦਿੱਲੀ 'ਚ ਮੰਗਲਵਾਰ ਤੋਂ ਲਗਪਗ 400 ਸ਼ਰਾਬ ਦੇ ਠੇਕਿਆਂ ਨੂੰ ਤਾਲੇ ਲੱਗ ਜਾਣਗੇ। ਸ਼ਰਾਬ ਦੀਆਂ ਦੁਕਾਨਾਂ 'ਤੇ ਸਿਰਫ਼ ਪ੍ਰਾਈਵੇਟ ਸ਼ਰਾਬ ਵਿਕਰੇਤਾ ਹੀ ਸ਼ਰਾਬ ਵੇਚਣਗੇ, ਕਿਉਂਕਿ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਬੁੱਧਵਾਰ ਸਵੇਰੇ ਲਾਗੂ ਹੋ ਜਾਵੇਗੀ। ਹਾਲਾਂਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਵੱਡੀ ਗਿਣਤੀ 'ਚ ਸਰਕਾਰੀ ਠੇਕੇ ਦੀਆਂ ਦੁਕਾਨਾਂ ਦੇ ਅਚਾਨਕ ਬੰਦ ਹੋਣ ਨਾਲ ਸ਼ਰਾਬ ਦੀ ਕਮੀ ਹੋ ਜਾਵੇਗੀ ਤੇ ਨਿੱਜੀ ਦੁਕਾਨਾਂ 'ਚ ਅਚਾਨਕ ਵਾਧਾ ਹੋ ਜਾਵੇਗਾ।
ਆਬਕਾਰੀ ਵਿਭਾਗ ਦੇ ਸੂਤਰਾਂ ਅਨੁਸਾਰ ਸਾਰੇ 850 ਨਵੇਂ ਠੇਕਿਆਂ ਦੇ 17 ਨਵੰਬਰ ਤੋਂ ਇੱਕੋ ਵਾਰ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ 32 ਜ਼ੋਨਾਂ 'ਚ ਸਾਰੇ ਬਿਨੈਕਾਰਾਂ ਨੂੰ ਲਾਇਸੈਂਸ ਵੰਡੇ ਜਾ ਚੁੱਕੇ ਹਨ ਪਰ ਨਵੀਂ ਪ੍ਰਣਾਲੀ ਦੇ ਤਹਿਤ 300-350 ਦੁਕਾਨਾਂ ਪਹਿਲੇ ਦਿਨ ਮਤਲਬ ਬੁੱਧਵਾਰ ਨੂੰ ਕੰਮ ਕਰਨਾ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇਸ ਸਥਿਤੀ ਵਿੱਚ ਸ਼ਰਾਬ ਪ੍ਰਾਪਤ ਕਰਨਾ ਸੰਭਵ ਹੈ।
ਹਾਸਲ ਜਾਣਕਾਰੀ ਮੁਤਾਬਕ 350 ਦੁਕਾਨਾਂ ਨੂੰ ਅੰਤਰਿਮ ਲਾਇਸੈਂਸ ਵੰਡੇ ਜਾ ਚੁੱਕੇ ਹਨ। 200 ਤੋਂ ਵੱਧ ਬ੍ਰਾਂਡਾਂ ਨੂੰ 10 ਥੋਕ ਲਾਇਸੰਸਧਾਰਕਾਂ ਨਾਲ ਰਜਿਸਟਰ ਕੀਤਾ ਗਿਆ ਹੈ। ਹਾਲਾਂਕਿ ਇਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਸਾਰੇ 850 ਸ਼ਰਾਬ ਦੇ ਠੇਕੇ ਕੰਮ ਕਰਨ ਲੱਗ ਜਾਣਗੇ ਅਤੇ ਉਸ ਤੋਂ ਬਾਅਦ ਸ਼ਰਾਬ ਦੀ ਕੋਈ ਕਮੀ ਨਹੀਂ ਰਹੇਗੀ।
ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਸਾਰੀਆਂ 850 ਸ਼ਰਾਬ ਦੀਆਂ ਦੁਕਾਨਾਂ, ਜਿਨ੍ਹਾਂ 'ਚ 260 ਨਿੱਜੀ ਤੌਰ 'ਤੇ ਚੱਲ ਰਹੀਆਂ ਦੁਕਾਨਾਂ ਹਨ, ਨੂੰ ਖੁੱਲ੍ਹੇ ਟੈਂਡਰ ਰਾਹੀਂ ਪ੍ਰਾਈਵੇਟ ਕੰਪਨੀਆਂ ਨੂੰ ਵੰਡ ਦਿੱਤਾ ਗਿਆ ਹੈ। ਨਿੱਜੀ ਸ਼ਰਾਬ ਦੀਆਂ ਦੁਕਾਨਾਂ ਨੇ 30 ਸਤੰਬਰ ਨੂੰ ਪਹਿਲਾਂ ਹੀ ਆਪਣਾ ਕੰਮਕਾਜ ਬੰਦ ਕਰ ਦਿੱਤਾ ਸੀ ਅਤੇ ਡੇਢ ਮਹੀਨੇ ਦੇ ਬਦਲਾਅ ਦੇ ਦੌਰ 'ਚ ਚੱਲ ਰਹੇ ਸਰਕਾਰੀ ਠੇਕੇ ਵੀ ਮੰਗਲਵਾਰ ਰਾਤ ਨੂੰ ਆਪਣਾ ਕਾਰੋਬਾਰ ਬੰਦ ਕਰ ਦੇਣਗੇ। ਨਵੇਂ ਲਾਇਸੈਂਸ ਧਾਰਕ ਬੁੱਧਵਾਰ ਤੋਂ ਸ਼ਰਾਬ ਦੀ ਪ੍ਰਚੂਨ ਵਿਕਰੀ ਸ਼ੁਰੂ ਕਰਨਗੇ।
ਨਵੀਂ ਪ੍ਰਣਾਲੀ ਤਹਿਤ ਦਿੱਲੀ ਸਰਕਾਰ ਪ੍ਰਚੂਨ ਸ਼ਰਾਬ ਦੇ ਕਾਰੋਬਾਰ ਤੋਂ ਬਾਹਰ ਹੋ ਜਾਵੇਗੀ। ਸ਼ਰਾਬ ਦੀਆਂ ਦੁਕਾਨਾਂ ਹੁਣ ਘੱਟੋ-ਘੱਟ 500 ਵਰਗ ਫੁੱਟ ਦੇ ਖੇਤਰ 'ਚ ਖੋਲ੍ਹੀਆਂ ਜਾਣਗੀਆਂ। ਦੁਕਾਨਾਂ ਹੁਣ ਏਅਰ ਕੰਡੀਸ਼ਨਡ ਅਤੇ ਸੀਸੀਟੀਵੀ ਨਾਲ ਲੈਸ ਹੋਣਗੀਆਂ। ਨਵੀਂ ਦੁਕਾਨ ਹੋਣ ਕਾਰਨ ਸੜਕ 'ਤੇ ਕੋਈ ਭੀੜ-ਭੜੱਕਾ ਨਹੀਂ ਰਹੇਗਾ, ਕਿਉਂਕਿ ਸ਼ਰਾਬ ਦੀ ਵਿਕਰੀ ਦੁਕਾਨਾਂ ਦੇ ਅੰਦਰ ਹੀ ਹੋਵੇਗੀ। ਨਵੀਂ ਆਬਕਾਰੀ ਨੀਤੀ ਤਹਿਤ 2500 ਵਰਗ ਫੁੱਟ ਦੇ ਖੇਤਰ ਵਾਲੇ ਪੰਜ ਸੁਪਰ ਪ੍ਰੀਮੀਅਮ ਰਿਟੇਲਰ ਵੀ ਦੁਕਾਨਾਂ ਖੋਲ੍ਹਣਗੇ, ਜਿੱਥੇ ਸ਼ਰਾਬ ਵੀ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਲੁਧਿਆਣਾ ਦੇ ਮੁੱਲਾਂਪੁਰ ਦਾਖਾ ਹਲਕੇ ਦੇ ਵਿਧਾਇਕ Manpreet Singh Ayali ਦੇ ਘਰ ਇਨਕਮ ਟੈਕਸ ਦੀ ਰੇਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: