Delhi Liquor Policy Case: ਗ੍ਰਿਫਤਾਰ ਹੋ ਸਕਦੇ ਹਨ ਅਰਵਿੰਦ ਕੇਜਰੀਵਾਲ! CBI ਦੀ ਪੁੱਛਗਿੱਛ ਵਿਚਕਾਰ AAP ਨੇ ਜਤਾਇਆ ਖਦਸ਼ਾ
Delhi Excise Policy Case: ਦਿੱਲੀ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਦੀ ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਦਿੱਲੀ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਦੀ ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਸਬੰਧੀ ‘ਆਪ’ ਆਗੂ ਤੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪਾਰਟੀ ਦਫ਼ਤਰ ਵਿੱਚ ਹੰਗਾਮੀ ਮੀਟਿੰਗ ਸੱਦੀ ਹੈ। 5 ਵਜੇ 'ਆਪ' ਦੇ ਸਾਰੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ, ਕੌਮੀ ਸਕੱਤਰਾਂ ਅਤੇ ਆਗੂਆਂ ਦੀ ਅਹਿਮ ਮੀਟਿੰਗ ਹੋਵੇਗੀ।
ਇਸ ਦੌਰਾਨ 'ਆਪ' ਨੇਤਾ ਜੈਸਮੀਨ ਸ਼ਾਹ ਨੇ ਕਿਹਾ ਕਿ ਹਰ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਕਾਰਪੋਰੇਟਰਾਂ ਅਤੇ ਵਿਧਾਇਕਾਂ ਦੇ ਘਰਾਂ 'ਤੇ ਪੁਲਿਸ ਤਾਇਨਾਤ ਸੀ। ਦਿੱਲੀ ਅਤੇ ਪੰਜਾਬ ਦੇ ਮੰਤਰੀ, ਸਾਡੇ ਸਾਰੇ ਸੀਨੀਅਰ ਆਗੂ ਜੋ ਪੁਲਿਸ ਦੀ ਇਜਾਜ਼ਤ ਨਾਲ ਸੀਬੀਆਈ ਦਫ਼ਤਰ ਨੇੜੇ ਬੈਠੇ ਸਨ, ਨੂੰ ਅਚਾਨਕ ਚੁੱਕ ਲਿਆ ਗਿਆ ਹੈ। ਅੱਜ ਇਹ ਕਹਿਣਾ ਪੈ ਰਿਹਾ ਹੈ ਕਿ Right to protest us died in India. । ਇਹ ਐਮਰਜੈਂਸੀ ਨਹੀਂ ਤਾਂ ਕੀ ਹੈ। ਉਨ੍ਹਾਂ ਨੇ ਦਿੱਲੀ ਨੂੰ ਉੱਤਰੀ ਕੋਰੀਆ ਬਣਾ ਦਿੱਤਾ ਹੈ। ਉੱਥੇ ਹੀ ਸੋਮਵਾਰ ਨੂੰ ਸੱਦੇ ਗਏ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ LG ਦੇ ਇਤਰਾਜ਼ 'ਤੇ ਕਿਹਾ ਕਿ ਅਸੀਂ ਪੰਜਾਬ ਦੇ ਰਾਜਪਾਲ ਦਾ ਇਹ ਰਵੱਈਆ ਦੇਖਿਆ ਹੈ। ਚੁਣੀਆਂ ਹੋਈਆਂ ਸਰਕਾਰਾਂ ਤੈਅ ਕਰਦੀਆਂ ਹਨ ਕਿ ਅਸੀਂ ਕਦੋਂ ਵਿਧਾਨ ਸਭਾ ਬੁਲਾਉਣੀ ਹੈ। ਪਰ ਅੱਜ ਰਾਜਪਾਲ ਫੈਸਲਾ ਕਰ ਰਹੇ ਹਨ ਕਿ ਵਿਧਾਨ ਸਭਾ ਨੂੰ ਕਦੋਂ ਬੁਲਾਇਆ ਜਾਵੇ।
ਇਹ ਵੀ ਪੜ੍ਹੋ: ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਸਿਵਲ ਕੰਮ ਜੁਲਾਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ : ਹਰਭਜਨ ਈ.ਟੀ.ਓ
ਇਸ ਤੋਂ ਇਲਾਵਾ ਪੰਕਜ ਗੁਪਤਾ ਨੇ ਕਿਹਾ ਕਿ ਇਹ ਜਾਣਦੇ ਹੋਏ ਕਿ ਕਈ ਮਹੀਨਿਆਂ ਤੋਂ ਮਨੀਸ਼ ਸਿਸੋਦੀਆ ਅਤੇ ਕਈ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਕੋਈ ਸਬੂਤ ਨਹੀਂ ਮਿਲਿਆ ਫਿਰ ਵੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। 'ਆਪ' ਵਰਕਰ ਅਤੇ ਆਗੂ ਹਰ ਥਾਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ, ਸਾਡੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਸੀ.ਬੀ.ਆਈ ਦਫ਼ਤਰ ਨੇੜੇ ਨਹੀਂ ਬੈਠਣ ਦਿੱਤਾ ਗਿਆ, ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਦੋਂ ਭਾਜਪਾ ਧਰਨਾ ਦਿੰਦੀ ਹੈ ਤਾਂ ਨਾ ਤਾਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ।
'ਆਪ' ਦੇ ਦਿੱਲੀ ਕਨਵੀਨਰ ਗੋਪਾਲ ਰਾਏ ਇਨ੍ਹਾਂ ਸਾਰੀਆਂ ਗੱਲਾਂ 'ਤੇ ਵਿਚਾਰ ਕਰਨ ਲਈ ਪਾਰਟੀ ਅਤੇ ਸੰਗਠਨ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਅਰਵਿੰਦ ਕੇਜਰੀਵਾਲ 'ਤੇ ਸਵਾਲ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੁਝ ਨਹੀਂ ਹਾਸਲ ਨਹੀਂ ਹੋਵੇਗਾ, ਅਸੀਂ ਇਸੇ ਤਰ੍ਹਾਂ ਜਨਤਾ ਲਈ ਆਪਣਾ ਕੰਮ ਕਰਦੇ ਰਹਾਂਗੇ।