ਭੂਤ ਕੱਢਣ ਦੇ ਨਾਂਅ 'ਤੇ 14 ਸਾਲਾਂ ਦੀ ਬੱਚੀ ਨਾਲ ਪਾਖੰਡੀ ਕਰਦਾ ਰਿਹਾ ਬਲਾਤਕਾਰ, ਗਰਭਵਤੀ ਹੋਣ 'ਤੇ ਹੋਇਆ ਖ਼ੁਲਾਸਾ
ਦਿੱਲੀ ਦੇ ਇੱਕ ਅਖੌਤੀ ਤਾਂਤ੍ਰਿਕ ਨੇ 14 ਸਾਲ ਦੀ ਨਾਬਾਲਗ ਲੜਕੀ ਨਾਲ ਭੂਤ ਕੱਢਣ ਦੀ ਆੜ ਨਾਲ ਵਾਰ ਵਾਰ ਬਲਾਤਕਾਰ ਕਰਦਾ ਰਿਹਾ।
Rape Case against Tantrik in Delhi: ਦਿੱਲੀ ਦੇ ਇੱਕ ਤਾਂਤਰਿਕ 'ਤੇ 14 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਪੀੜਤਾ ਦੀ ਮਾਂ ਉਸ ਨੂੰ ਕਿਸੇ ਤਾਂਤਰਿਕ ਕੋਲ ਉਸ ਚੋਂ ਭੂਤ ਭਜਾਉਣ ਲਈ ਲੈ ਗਈ ਸੀ। ਭੂਤ ਕੱਢਣ ਦੀ ਆੜ 'ਚ ਤਾਂਤਰਿਕ ਨੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ। ਦਿੱਲੀ ਪੁਲਿਸ ਨੇ ਦੋ ਮਹੀਨੇ ਦੀ ਗਰਭਵਤੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਪੀੜਤ ਧਿਰ ਦੀ ਸ਼ਿਕਾਇਤ ਮਿਲਣ 'ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਦਿੱਲੀ ਪੁਲਿਸ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
Delhi | A 'tantrik' has been accused of raping a 14-year-old. The victim’s mother took her to tantrik for exorcism. He repeatedly raped her, she was 2 months pregnant. After matter was reported to police, a case under POCSO was registered. Further probe is underway: Delhi Police
— ANI (@ANI) February 19, 2023
ਇਸ ਤੋਂ ਪਹਿਲਾਂ 4 ਅਕਤੂਬਰ 2022 ਨੂੰ ਇੱਕ ਨਾਬਾਲਗ ਲੜਕੀ ਅਤੇ ਉਸ ਦੀ ਮਾਂ ਨਾਲ ਇੱਕ ਅਧਿਕਾਰੀ ਵੱਲੋਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਲੜਕੀ ਅਤੇ ਉਸ ਦੀ ਮਾਂ ਨੇ ਅਧਿਕਾਰੀ (ਐੱਸ.ਡੀ.ਐੱਮ.) 'ਤੇ ਛੇੜਛਾੜ ਅਤੇ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ ਵੀ ਦਿੱਲੀ ਪੁਲਿਸ ਨੇ ਅਧਿਕਾਰੀ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਜਾਂਚ 'ਚ ਇਹ ਖੁਲਾਸਾ ਹੋਇਆ ਹੈ
ਦਿੱਲੀ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਦਿੱਲੀ ਦੇ ਏਡੀਐਮ ਦੀ ਪਤਨੀ ਨੇ ਅਲਮੋੜਾ ਦੇ ਗੋਵਿੰਦਪੁਰ ਨੇੜੇ ਸਕੂਲ ਬਣਾਇਆ ਸੀ। ਸਕੂਲ ਦੇ ਨਾਂ 'ਤੇ ਜ਼ਮੀਨ ਲੈ ਲਈ ਅਤੇ ਪਲੈਸੈਂਟ ਵੈਲੀ ਫਾਊਂਡੇਸ਼ਨ ਬਣਾ ਕੇ ਸਕੂਲ ਦੇ ਨਾਲ ਹੀ ਰਿਜ਼ੋਰਟ ਦਾ ਕੰਮ ਸ਼ੁਰੂ ਕਰ ਦਿੱਤਾ। ਰਿਜ਼ੋਰਟ ਵਿੱਚ ਵੀ ਗਲਤ ਗੱਲਾਂ ਹੋਣ ਲੱਗ ਪਈਆਂ। ਦੋਸ਼ੀ ਏਡੀਐਮ ਨਾਬਾਲਗ ਲੜਕੀ ਨੂੰ ਲੈ ਕੇ ਦਿੱਲੀ ਤੋਂ ਆਪਣੇ ਦਫ਼ਤਰ ਪਹੁੰਚਿਆ ਅਤੇ ਉੱਥੇ ਨਾਬਾਲਗ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। SDM ਨੇ ਕੁੜੀ ਦੀ ਮਾਂ ਦੀ ਜ਼ਮਾਨਤ ਕਰਵਾਉਣ ਦੇ ਨਾਂ 'ਤੇ ਇਹ ਕੰਮ ਕੀਤਾ ਸੀ।
ਇਹ ਵੀ ਪੜ੍ਹੋ: ਅਦਾਲਤ ਦਾ ਵੱਡਾ ਫ਼ੈਸਲਾ ! ਨਾਬਲਗ ਨੂੰ 'ਆਜਾ-ਆਜਾ' ਕਹਿਣਾ ਜਿਣਸੀ ਸੋਸ਼ਣ, ਜਾਣੋ ਪੂਰਾ ਮਾਮਲਾ