ਪੜਚੋਲ ਕਰੋ

Home Delivery of Liquor: ਦਿੱਲੀ ’ਚ ਅੱਜ ਤੋਂ ਸ਼ਰਾਬ ਦੀ ਹੋਮ ਡਿਲੀਵਰੀ, ਘਰ ਬੈਠੇ ਮੰਗਵਾਓ ਮਨਪਸੰਦ ਵਾਈਨ

Delhi Liquor: ਜਾਰੀ ਨੋਟੀਫਿਕੇਸ਼ਨ ਮੁਤਾਬਕ ਅੱਜ ਤੋਂ ਵਿਕਰੇਤਾ ਸ਼ਰਾਬ ਦੇ ਹੋਮ ਡਿਲਿਵਰੀ ਲਾਇਸੈਂਸ ਲਈ ਅਪਲਾਈ ਕਰ ਸਕਣਗੇ। ਹਾਲਾਂਕਿ, ਲੋਕ ਅਜੇ ਤੱਕ ਸ਼ਰਾਬ ਆਰਡਰ ਨਹੀਂ ਕਰ ਸਕਣਗੇ।

ਨਵੀਂ ਦਿੱਲੀ: ਦਿੱਲੀ ’ਚ ਸ਼ਰਾਬ ਦੀ ਹੋਮ ਡਿਲੀਵਰੀ ਲਈ ਵਿਕਰੇਤਾ/ਦੁਕਾਨਦਾਰ ਅੱਜ ਤੋਂ ਲਾਇਸੈਂਸ ਲਈ ਅਰਜ਼ੀ ਦੇ ਸਕਣਗੇ। ਦਿੱਲੀ ਸਰਕਾਰ ਨੇ ਸ਼ਰਾਬ ਦੀ ਸਪੁਰਦਗੀ ਸਬੰਧੀ ਸੋਧੀ ਨੀਤੀ ਲਾਗੂ ਕੀਤੀ ਹੈ। ਆਬਕਾਰੀ (ਸੋਧ) ਨਿਯਮ, 2021 ਦੇ ਅਨੁਸਾਰ, ਅੱਜ ਤੋਂ ਐਲ-13 ਲਾਇਸੈਂਸ ਧਾਰਕਾਂ ਨੂੰ ਗਾਹਕਾਂ ਦੇ ਘਰ ਦੇ ਦਰਾਂ 'ਤੇ ਸ਼ਰਾਬ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਲਾਇਸੈਂਸ ਧਾਰਕ ਮੋਬਾਈਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਵੀ ਘਰਾਂ ਵਿੱਚ ਸ਼ਰਾਬ ਪਹੁੰਚਾ ਸਕਣਗੇ। ਹੋਸਟਲ, ਦਫਤਰ ਤੇ ਸੰਸਥਾ ਨੂੰ ਅਜਿਹੀ ਕੋਈ ਡਿਲੀਵਰੀ ਨਹੀਂ ਕੀਤੀ ਜਾਏਗੀ। ਇਹ ਐਲਾਨ ਦਿੱਲੀ ਸਰਕਾਰ ਨੇ 1 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿਚ ਸ਼ਰਾਬ ਦੇ ਵਪਾਰ ਨੂੰ ਨਿਯੰਤਰਿਤ ਕਰਨ ਵਾਲੇ ਆਬਕਾਰੀ ਨਿਯਮਾਂ ਵਿਚ ਸੋਧ ਕਰਨ ਤੋਂ ਬਾਅਦ ਕੀਤਾ ਸੀ। ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਪੰਜਾਬ, ਝਾਰਖੰਡ, ਓਡੀਸ਼ਾ ਅਜਿਹੇ ਰਾਜ ਹਨ ਜਿਥੇ ਸ਼ਰਾਬ ਦੀ ਹੋਮ ਡਿਲੀਵਰੀ ਦੀ ਪਹਿਲਾਂ ਤੋਂ ਹੀ ਇਜਾਜ਼ਤ ਹੈ।

ਨਿਯਮ ਕੀ ਹੈ?

ਨਵੇਂ ਨਿਯਮ ਤਹਿਤ, ਦਿੱਲੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ‘ਕਿਸੇ ਵੀ ਹੋਸਟਲ, ਦਫਤਰ ਜਾਂ ਸੰਸਥਾ ਵਿੱਚ ਸ਼ਰਾਬ ਦੀ ਡਿਲੀਵਰੀ ਨਹੀਂ ਕੀਤੀ ਜਾਏਗੀ, ਸਿਰਫ ਹੋਮ ਡਲਿਵਰੀ ਕੀਤੀ ਜਾਏਗੀ’। ਲਾਇਸੰਸ ਧਾਰਕ ਆਪਣੇ ਪਰਿਸਰ ’ਚ ਕਿਸੇ ਨੂੰ ਵੀ ਪੀਣ ਲਈ ਸ਼ਰਾਬ ਨਹੀਂ ਵੇਚ ਸਕਦੇ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਆਬਕਾਰੀ ਨਿਯਮਾਂ ਤਹਿਤ ਮੋਬਾਈਲ ਐਪ ਅਤੇ ਪੋਰਟਲ ਜ਼ਰੀਏ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਦਿੱਲੀ ਵਿਚ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਪੂਰੀ ਦਿੱਲੀ ਵਿਚ ਸ਼ਰਾਬ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਏਗੀ। ਸਿਰਫ ਐਲ-13 ਲਾਇਸੈਂਸ ਧਾਰਕਾਂ ਨੂੰ ਘਰਾਂ ਵਿੱਚ ਡਿਲੀਵਰੀ ਕਰਨ ਦੀ ਆਗਿਆ ਹੋਵੇਗੀ ਤੇ ਸ਼ਹਿਰ ਦੀ ਹਰ ਸ਼ਰਾਬ ਦੀ ਦੁਕਾਨ ਨਹੀਂ।

ਦਿੱਲੀ ਆਬਕਾਰੀ ਨੀਤੀ 2010 ਵਿੱਚ ਵੀ ਘਰ ਵਿੱਚ ਸ਼ਰਾਬ ਦੀ ਡਿਲੀਵਰੀ ਦੇ ਪ੍ਰਬੰਧ ਸਨ ਪਰ ਬੇਨਤੀਆਂ ਈ-ਮੇਲ ਜਾਂ ਫੈਕਸ ਰਾਹੀਂ ਵੀ ਕੀਤੀਆਂ ਜਾ ਸਕਦੀਆਂ ਸਨ ਪਰ ਦਿੱਲੀ ਵਿਚ ਕਦੇ ਵੀ ਘਰ ਵਿਚ ਸ਼ਰਾਬ ਦੀ ਡਿਲੀਵਰੀ ਨਹੀਂ ਹੋਈ। ਦਿੱਲੀ ਸਰਕਾਰ ਨਾਲ ਜੁੜੇ ਸੂਤਰਾਂ ਅਨੁਸਾਰ ਜਦੋਂ ਮਈ ਮਹੀਨੇ 2020 ਵਿਚ ਲੌਕਡਾਊਨ ਖੋਲ੍ਹਿਆ ਗਿਆ ਸੀ ਤਾਂ ਸ਼ਰਾਬ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਸੀ।

ਦੂਸਰੇ ਰਾਜਾਂ ਵਿੱਚ ਵੀ ਇਹ ਵੇਖਣ ਨੂੰ ਮਿਲਿਆ। ਜਿਸ ਬਾਰੇ ਸੁਪਰੀਮ ਕੋਰਟ ਨੇ ਵੀ ਚਿੰਤਾ ਜਤਾਈ ਸੀ ਅਤੇ ਕਿਹਾ ਸੀ ਕਿ ਰਾਜਾਂ ਨੂੰ ਕੋਰੋਨਾ ਅਤੇ ਸਰੀਰਕ ਦੂਰੀ ਦੇ ਮੱਦੇਨਜ਼ਰ ਸ਼ਰਾਬ ਦੀ ਹੋਮ ਡਿਲੀਵਰੀ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੈਪਟਨ ਦੀ ਪਾਵਰ 'ਤੇ ਲੱਗੇਗੀ ਬ੍ਰੇਕ! ਤਾਲਮੇਲ ਕਮੇਟੀ ਕਰੇਗੀ ਕੰਟਰੋਲ, ਨਵਾਂ ਫਾਰਮੂਲਾ ਹੋਏਗਾ ਲਾਗੂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

Embed widget