ਜਹਾਜ਼ 'ਚ ਮਾਸਕ ਨਾ ਪਾਉਣਾ ਪਿਆ ਮਹਿੰਗਾ, 4 ਜਣਿਆਂ ਨੂੰ 'ਨੋ ਫਲਾਈ' ਸੂਚੀ 'ਚ ਪਾਇਆ
ਨਾਗਰਿਕ ਉਡਾਣ ਵਿਭਾਗ ਵੱਲੋਂ ਵੀ ਸਖਤ ਨਿਯਮ ਬਣਾਏ ਗਏ ਹਨ। ਇਸ ਮਾਮਲੇ 'ਚ ਏਅਰਲਾਈਨ ਸਰਵਿਸ ਨੇ ਕੋਰੋਨਾ ਪ੍ਰੋਟੋਕੋਲ ਨੂੰ ਫੌਲੋ ਨਾ ਕਰਨ ਦੇ ਇਲਜ਼ਾਮ 'ਚ ਚਾਰ ਯਾਤਰੀਆਂ ਨੂੰ 'ਨੋ ਫਲਾਈ' ਸੂਚੀ 'ਚ ਪਾ ਦਿੱਤਾ।
ਨਵੀਂ ਦਿੱਲੀ: ਦਿੱਲੀ ਤੋਂ ਜੰਮੂ ਜਾਣ ਵਾਲੀਆਂ ਫਲਾਈਟਾਂ 'ਚ ਕੋਰੋਨਾ ਨਿਯਮਾਂ ਦਾ ਪਾਲਣ ਨਾ ਕਰਨ ਦੇ ਮਾਮਲੇ 'ਚ 4 ਲੋਕਾਂ ਨੂੰ ਜਹਾਜ਼ 'ਚੋਂ ਉਤਾਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ 'ਨੋ ਫਲਾਈ' ਸੂਚੀ 'ਚ ਪਾ ਦਿੱਤਾ ਗਿਆ। ਦਰਅਸਲ, ਮਾਮਲਾ 16 ਮਾਰਚ ਦਾ ਹੈ ਜਦੋਂ ਚਾਰ ਯਾਤਰੀਆਂ ਨੇ ਫਲਾਈਟ 'ਚ ਮਾਸਕ ਠੀਕ ਨਹੀਂ ਪਹਿਨੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਅਪੀਲ ਕੀਤੀ ਗਈ ਪਰ ਉਨ੍ਹਾਂ ਮਾਸਕ ਠੀਕ ਤਰ੍ਹਾਂ ਨਹੀਂ ਪਹਿਨਿਆ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ।
ਚਾਰਾਂ ਨੂੰ ਨੋ ਫਲਾਈ ਸੂਚੀ 'ਚ ਪਾਇਆ
ਬੀਤੇ ਕੁਝ ਦਿਨਾਂ ਚੋਂ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਦੇ ਨਜ਼ਰ ਆ ਰਹੇ ਹਨ। ਦਿਨ ਪ੍ਰਤੀਦਿਨ ਹਜ਼ਾਰਾਂ ਦੀ ਗਿਣਤੀ 'ਚ ਨਵੇਂ ਮਾਮਲੇ ਦਰਜ ਹੋ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਮੁਮਕਿਨ ਯਤਨ ਕਰ ਰਹੇ ਹਨ।
ਇਸ ਦੇ ਨਾਲ ਹੀ ਨਾਗਰਿਕ ਉਡਾਣ ਵਿਭਾਗ ਵੱਲੋਂ ਵੀ ਸਖਤ ਨਿਯਮ ਬਣਾਏ ਗਏ ਹਨ। ਇਸ ਮਾਮਲੇ 'ਚ ਏਅਰਲਾਈਨ ਸਰਵਿਸ ਨੇ ਕੋਰੋਨਾ ਪ੍ਰੋਟੋਕੋਲ ਨੂੰ ਫੌਲੋ ਨਾ ਕਰਨ ਦੇ ਇਲਜ਼ਾਮ 'ਚ ਚਾਰ ਯਾਤਰੀਆਂ ਨੂੰ 'ਨੋ ਫਲਾਈ' ਸੂਚੀ 'ਚ ਪਾ ਦਿੱਤਾ। ਇਨ੍ਹਾਂ ਚਾਰਾਂ ਨੂੰ ਸੁਰੱਖਿਆ ਏਜੰਸੀਆਂ ਨੂੰ ਸੌਂਪ ਦਿੱਤਾ।
ਕੋਰੋਨਾ ਗਾਈਡਲਾਈਨਸ ਫੌਲੋ ਨਾ ਕਰਨ 'ਤੇ ਹੋਵੇਗੀ ਕਾਰਵਾਈ
ਨਾਗਰਿਕ ਉਡਾਣ ਵਿਭਾਗ ਨੇ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਾਤਰੀਆਂ ਨੂੰ ਘੱਟੋ-ਘੱਟ ਤਿੰਨ ਮਹੀਨੇ ਲਈ 'ਨੋ ਫਲਾਈ' ਸੂਚੀ 'ਚ ਰੱਖਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫਲਾਈਟ 'ਚ ਚੇਤਾਵਨੀ ਤੇ ਅਪੀਲ ਕਰਨ ਦੇ ਬਾਵਜੂਦ ਜੇਕਰ ਕੋਈ ਯਾਤਰੀ ਨਿਯਮਾਂ ਦਾ ਪਾਲਣ ਨਹੀਂ ਕਰਦਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਡੀਜੀਸੀਏ ਨੇ ਇਹ ਵੀ ਕਿਹਾ ਕਿ ਫਲਾਈਟ 'ਚ ਜੇਕਰ ਕੋਈ ਸ਼ਖਸ ਮਾਸਕ ਪਹਿਨਣ 'ਚ ਲਾਪ੍ਰਵਾਹੀ ਦਿਖਾਉਂਦਾ ਹੈ ਜਾਂ ਮਾਸਕ ਠੀਕ ਢੰਗ ਨਾਲ ਨਹੀਂ ਪਹਿਣਦਾ ਜਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।