(Source: ECI/ABP News/ABP Majha)
Indian Army Agnipath Scheme: ਨੌਜਵਾਨਾਂ ਦਾ ਅਗਨੀਪਥ ਸਕੀਮ ਤੋਂ ਮੋਹ ਭੰਗ! ਅੱਧ ਵਿਚਾਲੇ ਸਿਖਲਾਈ ਛੱਡਣ ਵਾਲੇ ਅਗਨੀਵੀਰਾਂ ਤੋਂ ਖਰਚੇ ਵਸੂਲਣ ਦੀ ਤਿਆਰੀ
ਪਹਿਲੇ ਬੈਚ ਦੀ ਟ੍ਰੇਨਿੰਗ ਖਤਮ ਹੋ ਚੁੱਕੀ ਹੈ ਤੇ ਦੂਜੇ ਬੈਚ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਅਗਲੇ ਮਹੀਨੇ ਪਹਿਲਾ ਬੈਚ ਭਾਰਤੀ ਫੌਜ ਵਿੱਚ ਦਾਖਲ ਹੋਵੇਗਾ। ਹਾਲਾਂਕਿ ਟ੍ਰੇਨਿੰਗ ਦੌਰਾਨ ਹੀ ਕਈ ਨੌਜਵਾਨ ਅੱਧ ਵਿਚਾਲੇ ਚਲੇ ਗਏ ਹਨ।
Indian Army Agnipath Scheme: ਅਗਨੀਵੀਰ ਜਲਦੀ ਹੀ ਭਾਰਤੀ ਫੌਜ ਦੀ ਅਗਨੀਪਥ ਯੋਜਨਾ ਤਹਿਤ ਵੱਖ-ਵੱਖ ਯੂਨਿਟਾਂ ਵਿੱਚ ਸ਼ਾਮਲ ਹੋਣਗੇ। ਪਹਿਲੇ ਬੈਚ ਦੀ ਟ੍ਰੇਨਿੰਗ ਖਤਮ ਹੋ ਚੁੱਕੀ ਹੈ ਤੇ ਦੂਜੇ ਬੈਚ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਅਗਲੇ ਮਹੀਨੇ ਪਹਿਲਾ ਬੈਚ ਭਾਰਤੀ ਫੌਜ ਵਿੱਚ ਦਾਖਲ ਹੋਵੇਗਾ। ਹਾਲਾਂਕਿ ਟ੍ਰੇਨਿੰਗ ਦੌਰਾਨ ਹੀ ਕਈ ਨੌਜਵਾਨ ਅੱਧ ਵਿਚਾਲੇ ਚਲੇ ਗਏ ਹਨ।
ਹੁਣ ਸਾਹਮਣੇ ਆਇਆ ਹੈ ਕਿ ਵੱਖ-ਵੱਖ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫੌਜ ਨੂੰ ਅਲਵਿਦਾ ਕਹਿਣ ਵਾਲੇ ਨੌਜਵਾਨਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਉਨ੍ਹਾਂ ਤੋਂ ਸਿਖਲਾਈ 'ਤੇ ਖਰਚ ਕੀਤੀ ਗਈ ਰਾਸ਼ੀ ਵੀ ਵਸੂਲ ਕੀਤੀ ਜਾਵੇਗੀ।
ਪਹਿਲੇ ਬੈਚ ਵਿੱਚ 50 ਤੋਂ ਵੱਧ ਨੇ ਸਿਖਲਾਈ ਛੱਡੀ
ਫਿਲਹਾਲ ਫੌਜ 'ਚ ਟ੍ਰੇਨਿੰਗ ਨੂੰ ਅੱਧ ਵਿਚਾਲੇ ਛੱਡਣ ਦਾ ਕੋਈ ਨਿਯਮ ਨਹੀਂ ਪਰ ਹੁਣ ਸਰਕਾਰ ਇਸ 'ਤੇ ਲਗਾਮ ਕੱਸਣ ਲਈ ਨਵੇਂ ਨਿਯਮ ਲਿਆਉਣ ਬਾਰੇ ਸੋਚ ਰਹੀ ਹੈ। 'ਨਵਭਾਰਤ ਟਾਈਮਜ਼' ਦੀ ਇੱਕ ਰਿਪੋਰਟ ਮੁਤਾਬਕ, ਟ੍ਰੇਨਿੰਗ 'ਤੇ ਹੋਣ ਵਾਲਾ ਖਰਚਾ ਉਨ੍ਹਾਂ ਤੋਂ ਹੀ ਵਸੂਲਿਆ ਜਾਵੇਗਾ ਜੋ ਟ੍ਰੇਨਿੰਗ ਅੱਧ ਵਿਚਾਲੇ ਛੱਡ ਦਿੰਦੇ ਹਨ।
ਰਿਪੋਰਟ 'ਚ ਇੱਕ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਪਹਿਲੇ ਬੈਚ 'ਚ 50 ਤੋਂ ਵੱਧ ਨੌਜਵਾਨਾਂ ਨੇ ਅੱਧ ਵਿਚਾਲੇ ਹੀ ਟ੍ਰੇਨਿੰਗ ਛੱਡ ਦਿੱਤੀ ਸੀ ਤੇ ਦੂਜੇ ਬੈਚ 'ਚ ਵੀ ਇਹੀ ਸਥਿਤੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਟ੍ਰੇਨਿੰਗ 'ਤੇ ਆਉਣ ਵਾਲਾ ਖਰਚਾ ਨੌਜਵਾਨਾਂ ਤੋਂ ਵਸੂਲਿਆ ਜਾਵੇਗਾ। ਇਸ ਤਰ੍ਹਾਂ ਸਿਰਫ ਉਹੀ ਨੌਜਵਾਨ ਟ੍ਰੇਨਿੰਗ 'ਚ ਸ਼ਾਮਲ ਹੋਣਗੇ ਜੋ ਫੌਜ 'ਚ ਭਰਤੀ ਹੋਣ ਲਈ ਗੰਭੀਰ ਹਨ।
ਅਧਿਕਾਰੀ ਨੇ ਇਹ ਵੀ ਦੱਸਿਆ ਕਿ ਨੌਜਵਾਨਾਂ ਵੱਲੋਂ ਸਿਖਲਾਈ ਅੱਧ ਵਿਚਾਲੇ ਛੱਡਣ ਦੇ ਵੱਖ-ਵੱਖ ਕਾਰਨ ਦੱਸੇ ਗਏ ਹਨ। ਕਈਆਂ ਨੂੰ 30 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਮੈਡੀਕਲ ਛੁੱਟੀ 'ਤੇ ਹੋਣ ਕਰਕੇ ਬਾਹਰ ਕੱਢ ਦਿੱਤਾ ਗਿਆ ਸੀ। ਕੁਝ ਨੇ ਬਿਹਤਰ ਮੌਕਾ ਮਿਲਣ ਦਾ ਕਾਰਨ ਦੱਸ ਕੇ ਸਿਖਲਾਈ ਅੱਧ ਵਿਚਾਲੇ ਹੀ ਛੱਡ ਦਿੱਤੀ। ਸੂਤਰਾਂ ਨੇ ਦੱਸਿਆ ਕਿ ਫੌਜ 'ਚ ਇਹ ਨਿਯਮ ਹੈ ਕਿ ਜੇਕਰ ਕੋਈ 30 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਟ੍ਰੇਨਿੰਗ ਤੋਂ ਗੈਰਹਾਜ਼ਰ ਰਹਿੰਦਾ ਹੈ ਤਾਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।
ਪਹਿਲੀ ਜਨਵਰੀ ਨੂੰ ਪਹਿਲੇ ਬੈਚ ਵਿੱਚ 19 ਹਜ਼ਾਰ ਤੋਂ ਵੱਧ ਅਗਨੀਵੀਰ ਸ਼ਾਮਲ ਸਨ, ਜਿਨ੍ਹਾਂ ਨੂੰ ਦੇਸ਼ ਭਰ ਦੇ 40 ਵੱਖ-ਵੱਖ ਕੇਂਦਰਾਂ ਵਿੱਚ ਸਿਖਲਾਈ ਦਿੱਤੀ ਗਈ ਸੀ। ਛੇ ਮਹੀਨਿਆਂ ਦੀ ਸਿਖਲਾਈ ਵਿੱਚ ਅਗਨੀਵੀਰਾਂ ਲਈ ਬੁਨਿਆਦੀ ਤੇ ਉੱਨਤ ਮਿਲਟਰੀ ਪ੍ਰੋਗਰਾਮ ਸ਼ਾਮਲ ਕੀਤੇ ਗਏ ਹਨ। ਛੇ ਮਹੀਨੇ ਦੀ ਸਿਖਲਾਈ ਤੋਂ ਬਾਅਦ ਅਗਨੀਵੀਰਾਂ ਨੂੰ ਵੱਖ-ਵੱਖ ਯੂਨਿਟਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਤੇ 4 ਸਾਲਾਂ ਬਾਅਦ ਇਨ੍ਹਾਂ ਵਿੱਚੋਂ 25 ਫੀਸਦੀ ਨੂੰ ਪੱਕੇ ਕਰ ਦਿੱਤਾ ਜਾਵੇਗਾ। ਹਾਲਾਂਕਿ ਫੌਜ 50 ਫੀਸਦੀ ਅਗਨੀਵੀਰਾਂ ਨੂੰ ਪੱਕੇ ਕਰਨਾ ਚਾਹੁੰਦੀ ਹੈ, ਜਿਸ ਲਈ ਫੌਜ ਨੇ ਕੇਂਦਰ ਅੱਗੇ ਆਪਣੀ ਮੰਗ ਰੱਖੀ ਹੈ।