ਪੜਚੋਲ ਕਰੋ

Dayanidhi Maran statement: ਉੱਤਰੀ ਭਾਰਤੀਆਂ ਨੂੰ ਲੈ ਕੇ ਡੀਐਮਕੇ ਨੇਤਾ ਦਯਾਨਿਧੀ ਮਾਰਨ ਦਾ ਵਿਵਾਦਤ ਬਿਆਨ, ਕਿਹਾ- 'ਤਾਮਿਲਨਾਡੂ 'ਚ ਸਾਫ਼ ਕਰਦੇ ਹਨ ਟਾਇਲਟ'

Dayanidhi Maran: ਡੀਐਮਕੇ ਨੇ ਉੱਤਰ ਭਾਰਤੀਆਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਇਸ ਵਾਰ ਡੀਐਮਕੇ ਦੇ ਸੰਸਦ ਮੈਂਬਰ ਦਯਾਨਿਧੀ ਮਾਰਨ ਨੇ ਕਿਹਾ ਕਿ ਯੂਪੀ ਅਤੇ ਬਿਹਾਰ ਦੇ ਲੋਕ ਤਾਮਿਲਨਾਡੂ ਵਿੱਚ ਪਖਾਨੇ ਸਾਫ਼ ਕਰਦੇ ਹਨ।

DMK MP Dayanidhi Maran on Hindi Language: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਡੀਐਮਕੇ ਦੇ ਸੰਸਦ ਮੈਂਬਰ ਡੀਐਨਵੀ ਸੇਂਥਿਲ ਕੁਮਾਰ ਨੇ ਉੱਤਰੀ ਭਾਰਤ ਦੇ ਸੂਬਿਆਂ ਨੂੰ ਗਊ ਮੂਤਰ ਵਾਲੇ ਰਾਜ ਦੱਸਿਆ ਸੀ। ਇਸੇ ਦੌਰਾਨ ਡੀਐਮਕੇ ਦੇ ਇੱਕ ਹੋਰ ਆਗੂ ਦਯਾਨਿਧੀ ਮਾਰਨ ਦੇ ਉੱਤਰ ਭਾਰਤੀਆਂ ਬਾਰੇ ਬੋਲ ਵੀ ਵਿਗੜਦੇ ਨਜ਼ਰ ਆ ਰਹੇ ਹਨ। ਮਾਰਨ ਨੇ ਹਿੰਦੀ ਬੈਲਟ ਰਾਜਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਬਾਰੇ ਵਿਵਾਦਿਤ ਬਿਆਨ ਦੇ ਕੇ ਇੱਕ ਵਾਰ ਫਿਰ ਸਿਆਸੀ ਬਹਿਸ ਦਾ ਮੁੱਦਾ ਚੁੱਕਿਆ ਹੈ।

ਡੀਐਮਕੇ ਦੇ ਸੰਸਦ ਮੈਂਬਰ ਦਯਾਨਿਧੀ ਮਾਰਨ ਨੇ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕ ਜੋ ਸਿਰਫ਼ ਹਿੰਦੀ ਸਿੱਖਦੇ ਹਨ, ਉਹ ਉਸਾਰੀ ਦੇ ਕੰਮਾਂ ਲਈ ਤਾਮਿਲਨਾਡੂ ਚਲੇ ਜਾਂਦੇ ਹਨ। ਉਹ ਸੜਕਾਂ ਅਤੇ ਪਖਾਨੇ ਦੀ ਸਫ਼ਾਈ ਵਰਗੇ ਛੋਟੇ-ਮੋਟੇ ਕੰਮ ਕਰਦੇ ਹਨ।

ਐਮਕੇ ਸਟਾਲਿਨ ਨੇ ਪਹਿਲਾਂ ਵੀ ਡੀਐਮਕੇ ਨੇਤਾਵਾਂ ਨੂੰ ਦਿੱਤੇ ਨਿਰਦੇਸ਼

ਮਾਰਨ ਨੇ ਇਹ ਉਦਾਹਰਣ ਸਿਰਫ ਇਸ ਲਈ ਦਿੱਤੀ ਕਿਉਂਕਿ ਇਹ ਹਿੰਦੀ ਸਿੱਖਣ ਦੇ ਨਤੀਜਿਆਂ ਨੂੰ ਦਰਸਾਉਂਦੀ ਹੈ। ਡੀਐਮਕੇ ਸੁਪਰੀਮੋ ਐਮਕੇ ਸਟਾਲਿਨ ਦੀਆਂ ਹਦਾਇਤਾਂ ਦੇ ਬਾਵਜੂਦ ਅਜਿਹਾ ਬਿਆਨ ਇੱਕ ਵਾਰ ਫਿਰ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦਰਮਿਆਨ ਭਾਸ਼ਾਈ ਮੁੱਦੇ ਨੂੰ ਭਖਾ ਸਕਦਾ ਹੈ।

ਭਾਜਪਾ ਆਗੂ ਨਿਤੀਸ਼ ਕੁਮਾਰ ਦੀ ਪੁੱਛ ਰਹੇ ਰਾਏ

ਭਾਜਪਾ ਆਗੂ ਦਯਾਨਿਧੀ ਮਾਰਨ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਕਲਿੱਪ ਨੂੰ ਵੱਡੇ ਪੱਧਰ 'ਤੇ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਭਾਜਪਾ ਆਗੂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਇਸ 'ਤੇ ਉਨ੍ਹਾਂ ਦੀ ਰਾਏ ਪੁੱਛ ਰਹੇ ਹਨ।

ਇਹ ਵੀ ਪੜ੍ਹੋ: Rajya Sabha Election: ਦਿੱਲੀ ਦੀਆਂ 3 ਅਤੇ ਸਿੱਕਮ ਦੀ 1 ਰਾਜ ਸਭਾ ਸੀਟ ਲਈ ਚੋਣਾਂ ਦਾ ਸ਼ਡਿਊਲ ਜਾਰੀ, ਦੇਖੋ

ਸ਼ਹਿਜ਼ਾਦ ਪੂਨਾਵਾਲਾ ਨੇ ਸੇਂਥਿਲ ਕੁਮਾਰ ਅਤੇ ਰੇਵੰਤ ਰੈਡੀ ਦੇ ਬਿਆਨ ਕਰਵਾਏ ਯਾਦ

ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਸ ਮੁੱਦੇ ਨੂੰ ਡੀਐਮਕੇ ਦੇ ਸੰਸਦ ਮੈਂਬਰ ਸੇਂਥਿਲ ਕੁਮਾਰ ਦੀਆਂ ਉੱਤਰੀ ਭਾਰਤੀ ਰਾਜਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਦੀਆਂ ਟਿੱਪਣੀਆਂ (ਜਦੋਂ ਉਹ ਮੁੱਖ ਮੰਤਰੀ ਨਹੀਂ ਸਨ) ਨਾਲ ਜੋੜ ਕੇ ਇਸ ਮੁੱਦੇ ਨੂੰ ਭਖਾ ਦਿੱਤਾ ਹੈ। ਰੇਵੰਤ ਰੈਡੀ ਨੇ ਕਿਹਾ ਸੀ ਕਿ ਤੇਲੰਗਾਨਾ ਦਾ ਡੀਐਨਏ ਬਿਹਾਰ ਦੇ ਡੀਐਨਏ ਨਾਲੋਂ ਬਿਹਤਰ ਹੈ। ਇਸ ਦੇ ਨਾਲ ਹੀ ਅਜਿਹਾ ਤਾਜ਼ਾ ਬਿਆਨ ਦੇ ਕੇ ਡੀਐਮਕੇ ਨੇਤਾ ਦਯਾਨਿਧੀ ਮਾਰਨ ਨੇ ਉੱਤਰ-ਦੱਖਣੀ ਬਹਿਸ ਦੇ ਕੁਝ ਹਲੇ ਹੋਏ ਮੁੱਦੇ ਨੂੰ ਫਿਰ ਤੋਂ ਜਗਾਇਆ ਹੈ।

ਇਹ ਵੀ ਪੜ੍ਹੋ: Congress Reshuffle: 2024 ਚੋਣਾਂ ਤੋਂ ਪਹਿਲਾਂ ਕਾਂਗਰਸ ਸੰਗਠਨ ‘ਚ ਹੋਇਆ ਵੱਡਾ ਫੇਰਬਦਲ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ, ਦੇਖੋ ਪੂਰੀ ਲਿਸਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
Advertisement
ABP Premium

ਵੀਡੀਓਜ਼

Shambhu Border|Farmers Protest| 6 ਦਸੰਬਰ ਨੂੰ ਕਿਸਾਨਾਂ ਦਾ ਪੈਦਲ ਮਾਰਚ, ਕੀ ਖੁੱਲੇਗਾ ਸ਼ੰਬੂ ਬਾਰਡਰ?|Abp SanjhaAmritpal Singh | Sukhbir Badal ਨੂੰ ਸੁਣਾਓ ਸਖ਼ਤ ਸਜ਼ਾ ਕੌਮ ਤੁਹਡੇ ਨਾਲ ਹੈ - ਤਰਸੇਮ ਸਿੰਘਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਹੱਕ 'ਚ ਆਏ MP Sarbjeet Singh Khalsa Punjab ਸਰਕਾਰ ਨੂੰ ਵੱਡਾ ਚੈਲੇਂਜ!ਰੈਪਰ ਬਾਦਸ਼ਾਹ ਦੇ ਕਲੱਬ 'ਚ ਹੋਇਆ ਧਮਾਕਾ , ਟੁੱਟ ਗਏ ਸ਼ੀਸ਼ੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
Holidays in December: ਜਲਦ ਨਿਬੇੜ ਲਵੋ ਕੰਮ, ਦਸੰਬਰ ਮਹੀਨੇ 'ਚ 17 ਛੁੱਟੀਆਂ! 
Holidays in December: ਜਲਦ ਨਿਬੇੜ ਲਵੋ ਕੰਮ, ਦਸੰਬਰ ਮਹੀਨੇ 'ਚ 17 ਛੁੱਟੀਆਂ! 
Sports News: ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਅੱਜ ਦੇ ਦਿਨ ਖਿਡਾਰੀ ਦੀ ਬੱਲੇਬਾਜ਼ੀ ਕਰਦੇ ਹੋਏ ਨਿਕਲੀ ਸੀ ਜਾਨ
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਅੱਜ ਦੇ ਦਿਨ ਖਿਡਾਰੀ ਦੀ ਬੱਲੇਬਾਜ਼ੀ ਕਰਦੇ ਹੋਏ ਨਿਕਲੀ ਸੀ ਜਾਨ
Embed widget