ਪੜਚੋਲ ਕਰੋ
Advertisement
ਝੀਲ ਟੁੱਟਣ ਕਾਰਨ ਕਈ ਇਲਾਕਿਆਂ ਵਿਚ ਭਰਿਆ ਪਾਣੀ, ਗੱਡੀਆਂ ਪਾਣੀ ‘ਚ ਵਹਿਆਂ ਲੋਕਾਂ ‘ਚ ਡਰ ਦਾ ਮਾਹੌਲ
ਸ਼ਨੀਵਾਰ ਨੂੰ ਹੈਦਰਾਬਾਦ ਵਿੱਚ ਦੂਜੀ ਬਾਰਸ਼ ਤੋਂ ਬਾਅਦ ਬਾਲਾਪੁਰ ਝੀਲ ਵਹਿ ਗਈ। ਨਤੀਜੇ ਵਜੋਂ ਇਸ ਦਾ ਡੈਮ ਟੁੱਟ ਗਿਆ ਅਤੇ ਪਾਣੀ ਰਿਹਾਇਸ਼ੀ ਇਲਾਕਿਆਂ ਵੱਲ ਵਧਣਾ ਸ਼ੁਰੂ ਹੋ ਗਿਆ।
ਨਵੀਂ ਦਿੱਲੀ: ਹੈਦਰਾਬਾਦ ਵਿੱਚ ਭਾਰੀ ਬਾਰਸ਼ ਕਾਰਨ ਜਨਤਕ ਜੀਵਨ ਪੂਰੀ ਤਰ੍ਹਾਂ ਬੇਹਾਲ ਹੋ ਗਿਆ। ਸ਼ਨੀਵਾਰ ਰਾਤ ਨੂੰ ਹੋਈ ਭਾਰੀ ਬਾਰਸ਼ ਕਾਰਨ ਬਾਲਾਪੁਰ ਝੀਲ ਦਾ ਬੰਨ੍ਹ ਵੀ ਟੁੱਟ ਗਿਆ। ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਦੱਸ ਦਈਏ ਕਿ ਇਸ ਸਮੇਂ ਹੈਦਰਾਬਾਦ ਦੇ ਹਾਫਿਜ਼ ਬਾਬਾ ਨਗਰ, ਫੁੱਲਬਾਗ, ਉਮਰ ਕਲੋਨੀ, ਇੰਦਰਾ ਨਗਰ, ਸ਼ਿਵਾਜੀ ਨਗਰ ਅਤੇ ਰਾਜੀਵ ਨਗਰ ਵਰਗੇ ਖੇਤਰ ਪੂਰੀ ਤਰ੍ਹਾਂ ਡੁੱਬੇ ਹੋਏ ਹਨ। ਕਈ ਰਿਹਾਇਸ਼ੀ ਇਲਾਕਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ।
ਮਦਦ ਲਈ ਪਹੁੰਚੀ NDRF ਦੀ ਟੀਮ:
ਪਾਣੀ ਦਾ ਪ੍ਰਵਾਹ ਇੰਨਾ ਤੇਜ਼ ਹੈ ਕਿ ਬਹੁਤ ਸਾਰੇ ਵਾਹਨ ਪਾਣੀ ‘ਚ ਵਗਦੇ ਦਿਖਾਈ ਦਿੱਤੇ। ਪਿਛਲੇ ਹਫ਼ਤੇ ਹੈਦਰਾਬਾਦ ਵਿੱਚ ਹੋਈ ਬਾਰਸ਼ ਤੋਂ ਪਹਿਲਾਂ ਹੀ ਹਾਲਾਤ ਖ਼ਰਾਬ ਰਹੇ। ਇਸ ਦੌਰਾਨ NDRF ਦੀ ਟੀਮ ਵੀ ਲੋਕਾਂ ਦੀ ਮਦਦ ਲਈ ਪਹੁੰਚ ਗਈ ਹੈ। ਡੀਜੀ ਐਨਡੀਆਰਐਫ ਨੇ ਏਬੀਪੀ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਉਹ ਖੁਦ ਕੰਟਰੋਲ ਰੂਮ ਤੋਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।
ਕਈ ਇਲਾਕਿਆਂ ਵਿੱਚ ਭਾਰੀ ਬਾਰਸ਼:
ਸਰਕਾਰੀ ਅੰਕੜਿਆਂ ਮੁਤਾਬਕ, ਸ਼ਨੀਵਾਰ ਸਵੇਰੇ 8.30 ਵਜੇ ਤੋਂ ਰਾਤ 10 ਵਜੇ ਤੱਕ ਮੇਡਚਲ ਮਲਕਾਜਗਿਰੀ ਜ਼ਿਲੇ ਦੇ ਸਿੰਗਾਪੁਰ ਟਾਊਨਸ਼ਿਪ ਵਿੱਚ 157.3 ਮਿਲੀਮੀਟਰ ਅਤੇ ਸ਼ਹਿਰ ਦੇ ਉੱਪਲ ਦੇ ਨੇੜੇ ਬਾਂਦਲਾਗੁਡਾ ਵਿੱਚ 153 ਮਿਲੀਮੀਟਰ ਬਾਰਸ਼ ਹੋਈ। ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਭਾਰੀ ਬਾਰਸ਼ ਹੋਈ।
ਬਾਂਦਰਾ ਕੋਰਟ ਨੇ ਕੰਗਨਾ ਖਿਲਾਫ਼ FIR ਦਰਜ ਕਰਨ ਦੇ ਦਿੱਤੇ ਆਦੇਸ਼
ਭਾਜਪਾ ਨੇਤਾ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ:
ਉਧਰ ਸਥਿਤੀ ਨੂੰ ਵੇਖਦੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਅਪੀਲ ਕੀਤੀ ਹੈ ਕਿ, “ਹੈਦਰਾਬਾਦ ਦੇ ਸਾਰੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਾਹਰ ਨਾ ਜਾਣ ਦੀ ਬੇਨਤੀ ਕੀਤੀ ਗਈ ਹੈ, ਕਿਉਂਕਿ ਅੱਜ ਸ਼ਾਮ ਤੋਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਈ। ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।“
ਦੱਸ ਦਈਏ ਕਿ ਪਾਣੀ ਦੇ ਤੇਜ਼ ਵਹਾਅ ਨੂੰ ਵੇਖਦੇ ਹੋਏ ਲੋਕ ਘਬਰਾਹਟ ਵਿਚ ਹਨ ਅਤੇ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ ‘ਤੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਅਤੇ ਐਨਡੀਆਰਐਫ ਟੀਮਾਂ ਮੌਕੇ 'ਤੇ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਅਧਿਕਾਰੀ ਵੀ ਹਾਈ ਅਲਰਟ ‘ਤੇ ਹਨ।
ਜੋਅ ਬਿਡੇਨ ਅਤੇ ਕਮਲਾ ਹੈਰਿਸ ਨੇ ਭਾਰਤੀਆਂ ਨੂੰ ਇੰਝ ਦਿੱਤੀ ਨਵਰਾਤਰੀ ਦੀ ਵਧਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement